ਨਰਸਿੰਗ ਸਟਾਫ ਵਲੋਂ ਪਿਛਲੇ ਅੱਠਵਾਂ ਦਿਨ ਤੋਂ ਤਿੰਨੇ ਸ਼ਿਫਟਾਂ ਦਾ ਕੰਮ ਠੱਪ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਰਜਿੰਦਰਾ ਹਸਪਤਾਲ ਪਟਿਆਲਾ, ਮੈਡੀਕਲ ਕਾਲਜ ਪਟਿਆਲਾ, ਟੀ.ਬੀ. ਹਸਪਤਾਲ ਪਟਿਆਲਾ ਦੇ ਸਮੂੰਹ ਸਟਾਫ ਨਰਸਿੰਗ ਸਟਾਫ ਵਲੋਂ ਪਿਛਲੇ ਅੱਠਵਾਂ ਦਿਨ ਤੋਂ ਤਿੰਨੇ ਸ਼ਿਫਟਾਂ ਦਾ ਕੰਮ ਠੱਪ ਰਿਹਾ ਅਤੇ ਐਮਰਜੰਸੀ ਸੇਵਾਵਾਂ ਵੀ ਬੰਦ ਰਹੀਆਂ। ਪਰ ਸਰਕਾਰ ਦੇ ਕੰਨ ਤੇ ਕੋਈ ਵੀ ਜੂੰ ਨਹੀਂ ਸਿਰਕਦੀ।
ਕਿਉਂਕਿ 22-07-2016 ਨੂੰ ਵੀ ਸੀ.ਐਮ. ਸਾਹਿਬ ਨੇ ਲਿਖਤੀ ਰੂਪ ਵਿੱਚ ਫੈਸਲਾ ਕੀਤਾ ਸੀ ਕਿ ਸਟਾਫ ਨਰਸਿੰਗ ਦੀਆਂ ਸੇਵਾਵਾਂ ਆਉਣ ਵਾਲੀ ਕੈਬਨਿਟ ਦੀ ਮੀਟਿੰਗ ਵਿੱਚ ਸੇਵਾਵਾਂ ਰੈਗੂਲਰ ਕਰ ਦਿੱਤੀਆਂ ਜਾਣਗੀਆਂ। ਪਰ ਇਸ ਤੋਂ ਪਹਿਲਾਂ 5 ਕੈਬਨਿਟ ਦੀਆਂ ਮੀਟਿੰਗਾਂ ਲੰਘ ਚੁੱਕਣ ਦੇ ਬਾਵਜੁਦ ਵੀ ਸਾਰੀਆਂ ਮੀਟਿੰਗਾਂ ਬੇ ਸਿੱਟਾਂ ਨਿਕਲੀਆਂ। ਕੋਈ ਵੀ ਰੈਗੂਲਰ ਦੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਗਈ। ਪਰ ਇਸ ਵਿੱਚ ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਸਾਰੇ ਸਟਾਫ ਨਰਸਿਜ ਅਤੇ ਐਨਸਿਰੀ ਪ੍ਰੋਪਰ ਚੈਨਲ ਭਰਤੀ ਕੀਤੇ ਗਏ ਹਨ। ਜਿਸ ਵਿੱਚ ਸਾਡੀ ਪੁਲਿਸ ਵੈਰੀਫਿਕੇਸ਼ਨ, ਮੈਡੀਕਲ ਤੇ ਨਿਊਜ ਪੇਪਰ ਵਿੱਚ ਇਸ਼ਤਿਹਾਰ ਰਾਹੀਂ ਰੱਖੇ ਗਏ ਸਟਾਫ ਨਰਸਾਂ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਰਕਾਰ ਉਨ੍ਹਾਂ ਤੋਂ ਅਲੱਗ ਹੀ ਰੈਗੂਲਰ ਫੁੱਲ ਸਕੇਲ ਤੇ ਕੀਤੀ ਜਾਵੇ। ਪਰ ਸਰਕਾਰ ਦੇ ਟਾਲ ਮਟੋਲ ਤੋਂ ਅਸੀਂ ਬਹੁਤ ਅੱਕ ਚੁੱਕੇ ਹਾਂ। ਜਿਸ ਦੇ ਰੋਸ ਵਜੋਂ ਨਰਸਿੰਗ ਸਟਾਫ ਵੱਲੋਂ ਕਾਲਾ ਦੁਸ਼ਹਿਰਾ ਮਨਾਇਆ ਗਿਆ। ਪ੍ਰਧਾਨ ਕਰਮਜੀਤ ਕੌਰ ਔਲਖ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਉਣ ਵਾਲੀ ਕੈਬਨਿਟ ਦੀ ਮੀਟਿੰਗ ਵਿੱਚ ਸਾਡਾ ਪੱਕਾ ਹੋਣ ਦਾ ਐਲਾਨ ਨਾ ਕੀਤਾ ਗਿਆ ਤਾਂ ਰੋਸ ਪ੍ਰਦਰਸ਼ਨ, ਤਿੱਖਾ ਸੰਘਰਸ਼, ਸੀ.ਐਮ. ਦੀ ਕੋਠੀ ਦਾ ਘਿਰਾਓ ਵੀ ਕੀਤਾ ਜਾ ਸਕਦਾ ਹੈ। ਇਸ ਮੌਕੇ ਅਮਨ ਸੰਧੂ, ਮਨਪ੍ਰੀਤ ਕੌਰ ਚੰਦੜ, ਜਸਪ੍ਰੀਤ ਕੌਰ, ਪ੍ਰਦੀਪ ਸਿੰਘ, ਜਗਜੀਤ ਸਿੰਘ, ਪ੍ਰਿੰਸ, ਮਨਪ੍ਰੀਤ ਕੌਰ ਮੋਗਾ, ਮਨਦੀਪ ਕੌਰ ਢਿੱਲੋਂ, ਸੰਦੀਪ ਕੋਰ ਸਾਹੀ, ਹਰਜੀਤ ਕੌਰ, ਆਦਿ ਸ਼ਾਮਲ ਸਨ।

