ਸੰਤ ਬਾਬਾ ਮੋਹਣ ਸਿੰਘ ਦੀ ਨਿੱਘੀ ਯਾਦ ‘ਚ ਸਥਾਪਨਾ ਦਿਵਸ ਮੌਕੇ 21 ਲੜਕੀਆਂ ਦੇ 18 ਅਕਤੂਬਰ ਨੂੰ ਹੋਣਗੇ ਸਮੂਹਿਕ ਵਿਆਹ : ਬਾਬਾ ਬਲਬੀਰ ਸਿੰਘ
ਜ਼ਰੂਰਤਮੰਦ ਲੜਕੀਆਂ ਦੀ ਸਹਾਇਤਾ ਲਈ ਦਾਨੀ ਸੱਜਣ ਅੱਗੇ ਆਉਣ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਸੰਤ ਬਾਬਾ ਮੋਹਣ ਸਿੰਘ ਦੀ ਨਿੱਘੀ ਯਾਦ ਵਿਚ ਪਿੰਗਲਾ ਆਸ਼ਰਮ ਸਨੌਰ ਵਿਖੇ ਸਾਲਾਨਾ ਯਾਦਗਾਰੀ ਸਮਾਗਮ 18 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਪਿੰਗਲਾ ਆਸ਼ਰਮ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਬਾਬਾ ਮੋਹਣ ਸਿੰਘ ਦੀ ਨਿੱਘੀ ਯਾਦ ਵਿਚ ਸਾਲਾਨਾ ਸਮਾਗਮ ਮੌਕੇ ਸਥਾਪਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਆਲ ਇੰਡੀਆ ਪਿੰਗਲਾ ਆਸ਼ਰਮ ਸਨੋਰ ਰੋਡ ਪਟਿਆਲਾ ਵਿਖੇ ਲੋੜਵੰਦ ਪਰਿਵਾਰਾਂ ਦੀਆਂ 21 ਲੜਕੀਆਂ ਦੇ ਆਨੰਦ ਮਾਰਜ ਕਰਵਾਏ ਜਾ ਰਹੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਆਨੰਦ ਕਾਰਜ ਦੀ ਰਸਮ ਅੰਤਰਰਾਸ਼ਟਰੀ ਪੰਥ ਪ੍ਰਸਿੱਧ ਕੀਰਤਨੀਏ ਭਾਈ ਜੋਗਿੰਦਰ ਸਿੰਘ ਰਿਆੜ ਤੇ ਹੋਰ ਸੰਤ ਮਹਾਂਪੁਰਸ਼ਾਂ ਦੁਆਰਾ ਨਿਭਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਆਖੰਡ ਪਾਠ ਸਾਹਿਬ ਦੀ ਆਰੰਭ 16 ਅਕਤੂਬਰ ਦਿਨ ਐਤਵਾਰ ਸਵੇਰੇ 10 ਵਜੇ ਹੋਵੇਗੀ ਅਤੇ ਕੀਰਤਨ ਦੁਮਾਲੇ ਦੇ ਦਸਤਾਰਬੰਦੀ ਮੁਕਾਬਲਾ 16 ਐਤਵਾਰ ਨੂੰ ਸਵੇਰੇ 9 ਵਜੇ ਭੋਗ ਸ੍ਰੀ ਅਖੰਡ ਪਾਠ ਸਾਹਿਬ 18 ਅਕਤੂਬਰ ਦਿਨ ਮੰਗਲਵਾਰ ਨੂੰ 20 ਵਜੇ ਸਵੇਰੇ ਕਥਾ ਕੀਰਤਨ 10 ਵਜੇ ਤੋਂ ਦੁਪਹਿਰ 12 ਵਜੇ ਦੁਪਹਿਰ ਤੱਕ ਹੋਣ ਉਪਰੰਤ ਆਨੰਦ ਕਾਰਜ ਵਿਆਹ ਰਸਮ 1.00 ਵਜੇ ਤੋਂ 2.00 ਵਜੇ ਤੱਕ ਕੀਤੀ ਜਾਵੇਗੀ। ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।
ਉਨ੍ਹਾਂ ਨੇ ਬੇਨਤੀ ਕਿ ਨਵ-ਵਿਆਹੀਆਂ ਜੋੜੀਆਂ ਨੂੰ ਅਸ਼ੀਰਵਾਦ ਦੇਣ ਦੇ ਲਈ ਪਰਿਵਾਰ ਸਮੇਤ ਹੁੰਮ ਹੁੰਮਾ ਕੇ ਪੁੱਜੋ ਅਤੇ ਸੇਵਾ ਵਿਚ ਸਹਿਯੋਗ ਦੇ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਦਾਨੀ ਸੱਜਣ ਵਿਆਹ ਦੇ ਸ਼ੁਭ ਕਾਰਜ ਵਿਚ ਸੋਨੇ, ਚਾਂਦੀ ਦੇ ਗਹਿਣੇ, ਡਬਲ ਬੈਡ, ਮੇਜ਼ ਕੁਰਸੀਆਂ, ਗੱਦੇ ਤੇ ਰਜ਼ਾਈਆਂ, ਡਿਨਰ ਸੈਟ, ਭਾਂਡੇ ਪੱਖੇ, ਸਿਲਾਈ ਮਸ਼ੀਨ, ਡਰੈਸਿੰਗ ਟੇਬਲ, ਕੂਲਰ, ਟੈਲੀਵਿਜ਼ਨ, ਅਲਮਾਰੀਆਂ, ਫਰਿੱਜ, ਸਾਇਕਲ ਤੇ ਹੋਰ ਵਿਆਹ ਦਾ ਜ਼ਰੂਰਤ ਦਾ ਸਮਾਨ ਦੇ ਕੇ ਸਹਿਯੋਗ ਦੇਣ।
ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਵਿਆਹ ਸਬੰਧੀ ਦਾਨ ਦੇਣ ਤੋਂ ਪਹਿਲਾਂ ਆਸ਼ਰਮ ਦੇ ਨੰਬਰਾਂ ‘ਤੇ ਸੰਪਰਕ ਕਰਕੇ ਜ਼ਰੂਰ ਸੂਚਿਤ ਕਰੋ ਜੀ ਤਾਂ ਜੋ ਆਪ ਜੀ ਦੁਆਰਾ ਦਿੱਤਾ ਦਾਨ ਸਹੀ ਪ੍ਰਕਾਰ ਅਤੇ ਪਾਰਦਰਸ਼ਤਾ ਨਾਲ ਪਹੁੰਚ ਸਕੇ।

