ਪਟਿਆਲਾ

ਉੱਤਰੀ ਭਾਰਤ ਅੰਤਰਵਰਸਿਟੀ ਵਾਲੀਬਾਲ ਚੈਂਪੀਅਨਸ਼ਿਪ

ਪਟਿਆਲਾ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਵੱਲੋਂ ਖੇਡ ਵਿਭਾਗ ਦੀ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਦੀ ਅਗਵਾਈ ‘ਚ ਕਰਵਾਈ ਜਾ ਰਹੀ ਉੱਤਰੀ ਜੋਨ ਅੰਤਰਵਰਸਿਟੀ ਵਾਲੀਬਾਲ ਚੈਂਪੀਅਨਸ਼ਿਪ (ਪੁਰਸ਼) ਦੇ ਆਖਰੀ ਚਾਰ ਟੀਮਾਂ ਵਾਲੇ ਦੌਰ ‘ਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰੁ ਨਾਨਕ ਦੇਵ ਵਰਸਿਟੀ ਅੰਮ੍ਰਿਤਸਰ, ਕੁਰੂਕਸ਼ੇਤਰ ਯੂਨੀਵਰਸਿਟੀ ਅਤੇ ਮੇਜਬਾਨ ਪੰਜਾਬੀ ਯੂਨੀਵਰਸਿਟੀ ਦੀਆਂ ਟੀਮਾਂ ਪੁੱਜ ਗਈਆਂ ਹਨ।
ਇਸ ਦੇ ਨਾਲ ਹੀ ਇੰਨ੍ਹਾਂ ਟੀਮਾਂ ਨੇ ਕੁੱਲ ਹਿੰਦ ਅੰਤਰਵਰਸਿਟੀ ਚੈਂਪੀਅਨਸਿਪ ‘ਚ ਖੇਡਣ ਦਾ ਹੱਕ ਵੀ ਪ੍ਰਾਪਤ ਕਰ ਲਿਆ ਹੈ। ਇਸ ਚੈਂਪੀਅਨਸ਼ਿਪ ‘ਚ 52 ਟੀਮਾਂ ਨੇ ਹਿੱਸਾ ਲਿਆ। ਅੱਜ ਲੀਗ ਮੁਕਾਬਲਿਆਂ ਦਾ ਉਦਘਾਟਨ ਮੇਜਬਾਨ ਵਰਸਿਟੀ ਦੇ ਵਿੱਤ ਅਫਸਰ ਸ. ਬਲਜੀਤ ਸਿੰਘ ਸਿੱਧੂ ਨੇ ਕੀਤਾ।
ਅੱਜ ਹੋਏ ਪਹਿਲੇ ਮੁਕਾਬਲੇ ‘ਚ ਪੰਜਾਬੀ ਯੂਨੀਵਰਸਿਟੀ ਨੇ ਸ਼ੁਭਮਦੀਪ ਸਿੰਘ, ਸਕਲੇਨ, ਰਮਨਦੀਪ ਸਿੰਘ, ਗੁਰਲਾਲ ਸਿੰਘ ਤੇ ਕਪਿਲ ਦੀ ਸ਼ਾਨਦਾਰ ਖੇਡ ਸਦਕਾ ਗੁਰੁ ਨਾਨਕ ਦੇਵ ਵਰਸਿਟੀ ਨੂੰ 3-1 ਸੈਟਾਂ (25-15, 30-28, 22-25 ਅਤੇ 25-21) ਨਾਲ ਹਰਾਇਆ। ਦੂਸਰੇ ਮੇਚ ‘ਚ ਕੂਰੂਕਸ਼ੇਤਰ ਯੂਨੀਵਰਸਿਟੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ 3-1 ਸੈਟਾਂ (25-19, 25-22, 25-14 ਅਤੇ 25-18) ਨਾਲ ਹਰਾਇਆ। ਤੀਸਰੇ ਮੇਚ ‘ਚ ਪੰਜਾਬੀ ਯੂਨੀਵਰਸਿਟੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ 3-0 ਸੈਟਾਂ (25-15, 25-10 ਅਤੇ 25-22) ਨਾਲ ਹਰਾ ਕੇ ਖਿਤਾਬ ਵੱਲ ਕਦਮ ਵਧਾਏ।ਇਸ ਮੌਕੇ ਸਹਾਇਕ ਨਿਰਦੇਸ਼ਕਾ ਸ੍ਰੀਮਤੀ ਮਹਿੰਦਰਪਾਲ ਕੌਰ, ਡਾ. ਦਲਬੀਰ ਸਿੰਘ ਕਾਲਾ ਅਫਗਾਨਾ, ਕੋਚ ਦਲਜੀਤ ਸਿੰਘ, ਕੋਚ ਦਲ ਸਿੰਘ ਬਰਾੜ, ਰਚਨਾ, ਪ੍ਰਿੰਸਇੰਦਰ ਸਿੰਘ ਘੁੰਮਣ, ਮਾ. ਸੁਖਵਿੰਦਰ ਸਿੰਘ, ਹਰਜਿੰਦਰ ਸਿੰਘ, ਕੇਸਰ ਸਿੰਘ, ਰਸ਼ਪਾਲ ਸਿੰਘ, ਹਰਪ੍ਰੀਤ ਸਿੰਘ, ਗੋਖਾ ਚੰਦ, ਦਲਬਾਰਾ ਸਿੰਘ ਅਤੇ ਸੁਰਿੰਦਰ ਸਿੰਘ ਵੀ ਮੌਜੂਦ ਸਨ।

Leave a Reply

Your email address will not be published. Required fields are marked *