ਪਟਿਆਲਾ

ਹੈਪੀ ਲੌਹਟ ਨੇ ਕੇਕ ਕੱਟ ਕੇ ਮਨਾਇਆ ਭਗਵਾਨ ਵਾਲਮੀਕਿ ਪ੍ਰਕਾਸ਼ ਉਤਸਵ

ਭਗਵਾਨ ਵਾਲਮੀਕ ਦੇ ਆਦਰਸ਼ਾਂ ‘ਤੇ ਚੱਲਣ ਦੀ ਲੋੜ : ਹੈਪੀ ਲੌਹਟ
ਪਟਿਆਲਾ (ਮਧੂਸਾਰ ਬਿਊਰੋ) ਭਗਵਾਨ ਵਾਲਮੀਕ ਦੇ ਪ੍ਰਗਟ ਦਿਵਸ ‘ਤੇ ਧੀਰੂ ਨਗਰ ਵਿਚ ਐਸ.ਸੀ. ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਹੈਪੀ ਲੌਹਟ ਦੀ ਅਗਵਾਈ ਵਿਚ ਭਗਵਾਨ ਵਾਲਮੀਕਿ ਦਾ ਪ੍ਰਕਾਸ਼ ਉਤਸਵ ਕੇਕ ਕੱਟ ਕੇ ਮਨਾਇਆ ਗਿਆ।
ਇਸ ਮੌਕੇ ਉਨ੍ਹਾਂ ਦੀ ਪੂਜਾ ਅਰਾਧਨਾ ਕੀਤੀ ਗਈ। ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਸੀ ਕਿ ਹੈਪੀ ਲੌਹਟ ਨੇ ਇਹ ਕੇਕ ਧੀਰੂ ਨਗਰ ਦੇ ਬੱਚਿਆਂ ਤੋਂ ਕਟਵਾਇਆ ਅਤੇ ਸਾਰੇ ਬੱਚਿਆਂ ਨੂੰ ਭਗਵਾਨ ਵਾਲਮੀਕ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਗਵਾਨ ਵਾਲਮੀਕ ਜੀ ਦੇ ਆਦਰਸ਼ਾਂ ‘ਤੇ ਚਲਦਿਆਂ ਆਪਣਾ ਜੀਵਨ ਸੱਚਾ ਤੇ ਸੁਚੱਜਾ ਬਣਾਉਣਾ ਚਾਹੀਦਾ ਹੈ।
ਉੁਨ੍ਹਾਂ ਦੱਸਿਆ ਕਿ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਮਨੁੱਖਤਾ ਨੂੰ ਆਪਣੇ ਉਪਦੇਸ਼ਾਂ ਰਾਹੀਂ ਜੀਵਨ ਵਿਚ ਸਹੀ ਕੰਮ ਕਰਨ ਦੀ ਸਿੱਖਿਆ ਦਿੱਤੀ। ਇਸ ਮੌਕੇ ਸੋਨੀ ਜੌਹਲ, ਵਿਕਾਸ ਕੁਮਾਰ, ਵਿਸ਼ਾਲ ਕੁਮਾਰ, ਗੋਲਾ, ਪਾਰਸ, ਵਿਸ਼ਾਲ ਘਾਰੂ, ਸੌਰਵ ਕੁਮਾਰ, ਸਾਹਿਲ ਮਾਨ, ਮੰਥਨ ਕੁਮਾਰ, ਹਰਸ਼, ਬਿੰਨੀ, ਕੇਸ਼ ਘਾਰੂ ਆਦਿ ਹਾਜ਼ਰ ਸਨ,।

Leave a Reply

Your email address will not be published. Required fields are marked *