ਪੰਜਾਬੀ ਸੂਬਾ ਅਤੇ ਐਮਰਜੈਂਸੀ ਖ਼ਿਲਾਫ਼ ਮੋਰਚੇ ਲਾਉਣ ਵਾਲੇ ਸੰਘਰਸ਼ੀ ਯੋਧਿਆਂ ਨੂੰ ਵੰਡੇ ਪੈਨਸ਼ਨ ਚੈੱਕ
ਸਾਰੇ ਸੰਘਰਸ਼ੀ ਯੋਧਿਆਂ ਨੂੰ ਸਰਕਾਰੀ ਦਫ਼ਤਰਾਂ ‘ਚ ਬਣਦਾ ਮਾਣ ਦਿੱਤਾ ਜਾਵੇ: ਰੱਖੜਾ
ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਨਾਖ਼ਤੀ ਕਾਰਡ ਜਾਰੀ ਕਰਨੇ ਦੇ ਆਦੇਸ਼
ਪਟਿਆਲਾ 20 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬੀ ਸੂਬਾ ਅਤੇ ਐਮਰਜੈਂਸੀ ਖ਼ਿਲਾਫ਼ ਮੋਰਚੇ ਲਾਉਣ ਵਾਲੇ ਸੰਘਰਸ਼ੀ ਯੋਧਿਆਂ ਨੂੰ ਅੱਜ ਬਹਾਵਲਪੁਰ ਪੈਲੇਸ ਵਿਖੇ ਪੰਜਾਬ ਸਰਕਾਰ ਦੇ ਕੈਬਿਨਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਮਹੀਨਾਵਾਰ ਦਿੱਤੀ ਜਾਣ ਵਾਲੀ ਪੈਨਸ਼ਨ ਦੇ ਚੈੱਕ ਵੰਡੇ।
ਇਸ ਮੌਕੇ ਸ. ਰੱਖੜਾ ਨੇ ਕਿਹਾ ਕਿ ਭਾਵੇਂ ਕਿ ਐਮਰਜੈਂਸੀ ਸਾਰੇ ਦੇਸ਼ ‘ਚ ਲੱਗੀ ਸੀ ਅਤੇ ਸਾਰੇ ਹੀ ਦੇਸ਼ ‘ਚ ਇਸ ਦਾ ਵਿਰੋਧ ਵੀ ਕੀਤਾ ਗਿਆ ਪਰ ਇਹ ਪੰਜਾਬ ਸਰਕਾਰ ਹੀ ਹੈ, ਜਿਸ ਨੇ ਆਪਣੇ ਰਾਜ ਅਤੇ ਦੇਸ਼ ਵਿਖੇ ਲੋਕਤੰਤਰ ਨੂੰ ਬਚਾਉਣ ਲਈ ਲੜਾਈ ਲੜਨ ਵਾਲੇ ਯੋਧਿਆਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਹੈ।
ਨਾਲ ਹੀ ਉਨਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਦੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪੰਜਾਬ ਦੇ ਸਾਰੇ ਸੰਘਰਸ਼ੀ ਯੋਧਿਆਂ ਨੂੰ ਸਰਕਾਰੀ ਦਫ਼ਤਰਾਂ ‘ਚ ਬਣਦਾ ਮਾਣ ਦਿੱਤਾ ਜਾਵੇ। ਕੈਬਿਨਟ ਮੰਤਰੀ ਸ. ਰੱਖੜਾ ਨੇ ਸੰਘਰਸ਼ੀ ਯੋਧਿਆਂ ਵੱਲੋਂ ਰੱਖੀ ਗਈ ਮੰਗ ਤੇ ਮੌਕੇ ‘ਤੇ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇੰਨਾ ਸੰਘਰਸ਼ੀ ਯੋਧਿਆਂ ਦੇ ਸ਼ਨਾਖ਼ਤੀ ਕਾਰਡ ਜਾਰੀ ਕਰਨੇ ਦੇ ਆਦੇਸ਼ ਦਿੱਤੇ।
ਪਟਿਆਲਾ ਜ਼ਿਲ੍ਹੇ ਦੇ 46 ਸੰਘਰਸ਼ੀ ਯੋਧਿਆਂ ਨੂੰ ਅੱਜ 13 ਲੱਖ 48 ਹਜ਼ਾਰ ਦੇ ਚੈੱਕ ਵੰਡਣ ਤੋਂ ਬਾਅਦ ਕੈਬਿਨਟ ਮੰਤਰੀ ਸ. ਰੱਖੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਆਪਣੇ ਬਜਟ ‘ਚ 7 ਕਰੋੜ ਰੁਪਏ ਦਾ ਵੱਖਰਾ ਪ੍ਰਬੰਧ ਇਸ ਪੈਨਸ਼ਨ ਲਈ ਕੀਤਾ ਹੈ। ਉਨਾਂ ਕਿਹਾ ਕਿ ਅੱਜ ਰਸਮੀ ਤੌਰ ‘ਤੇ ਚੈੱਕ ਦੇਣ ਤੋਂ ਬਾਦ ਹਰ ਮਹੀਨੇ ਸੰਘਰਸ਼ੀ ਯੋਧਿਆਂ ਦੇ ਬੈਂਕ ਅਕਾਊਂਟ ‘ਚ ਪੈਨਸ਼ਨ ਦੀ ਰਾਸ਼ੀ ਆਵੇਗੀ। ਇਸ ਲਈ ਉਹ ਸੰਬੰਧਿਤ ਐਸ ਡੀ ਐਮ ਕੋਲ ਆਪਣੇ ਬੈਂਕ ਖਾਤੇ ਦੀ ਪਾਸ-ਬੁੱਕ ਦੀ ਇੱਕ ਫ਼ੋਟੋ ਕਾਪੀ ਜਮ੍ਹਾ ਕਰਵਾ ਦੇਣ।
ਸ. ਰੱਖੜਾ ਨੇ ਦੱਸਿਆ ਕਿ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਦੀਆਂ ਜੇਲਾਂ ਚੋਂ ਸਾਰੀ ਪੜਤਾਲ ਦੇ ਬਾਦ ਜ਼ਿਲ੍ਹੇ ਦੇ ਇੰਨਾ 46 ਯੋਧਿਆਂ ਦੀ ਪਹਿਚਾਣ ਕੀਤੀ ਹੈ, ਪਰ ਫੇਰ ਵੀ ਜੇਕਰ ਕੋਈ ਯੋਧਾ ਰਹਿ ਗਿਆ ਹੈ ਤਾਂ ਉਹ ਆਪਣੇ ਸਬੂਤ ਐਸ. ਡੀ. ਐਮ ਦਫ਼ਤਰ ਵਿੱਚ ਦੇ ਕੇ ਪੈਨਸ਼ਨ ਲਵਾ ਸਕਦਾ ਹੈ।
ਅੱਜ ਦੇ ਸਮਾਗਮ ਦੌਰਾਨ ਪਟਿਆਲੇ ਜ਼ਿਲ੍ਹੇ ਦੇ ਜਿਹਨਾਂ ਸੰਘਰਸ਼ੀ ਯੋਧਿਆਂ ਨੂੰ ਪੈਨਸ਼ਨ ਦੇ ਚੈਕ ਵੰਡੇ ਗਏ ਉਹਨਾਂ ਵਿੱਚ ਸਬ ਡਵੀਜ਼ਨ ਪਟਿਆਲਾ ਤੋਂ ਸ਼੍ਰੀ ਸਤਨਾਮ ਸਿੰਘ ਹਰਿੰਦਰ ਨਗਰ, ਸ਼ੀ੍ਰ ਗੁਰਦੀਪ ਸਿੰਘ ਸਲੂਜਾ ਹਰਿੰਦਰ ਨਗਰ, ਸ਼੍ਰੀਮਤੀ ਜਸਵੰਤ ਕੌਰ ਮਾਲਵਾ ਕਲੋਨੀ, ਸ਼੍ਰੀ ਅਮਰਨਾਥ ਜੌੜੀਆਂ ਭੱਠੀਆਂ, ਸ਼੍ਰੀ ਪ੍ਰੇਮ ਸਿੰਘ ਦੀਪ ਨਗਰ ਨੇੜੇ ਆਨੰਦ ਨਗਰ-ਬੀ, ਗਲੀ ਨੰ: 9 ਤ੍ਰਿਪੜੀ, ਸ਼੍ਰੀ ਪ੍ਰਕਾਸ਼ ਸਿੰਘ ਬੀ.ਟੈਂਕ ਕੱਚਾ ਪਟਿਆਲਾ, ਸ਼੍ਰੀ ਰਾਜ ਕੁਮਾਰ ਧੀਮਾਨ, ਚੋਪੜਾ ਮੁਹੱਲਾ ਮਿਸ਼ਰੀ ਬਾਜਾਰ, ਸ਼੍ਰੀ ਰਘਬੀਰ ਸਿੰਘ ਪਿੰਡ ਕਾਠਮੱਠੀ, ਸ਼੍ਰੀ ਜੋਗਿੰਦਰ ਸਿੰਘ ਆਜ਼ਾਦ ਨਗਰ ਪਟਿਆਲਾ, ਸ੍ਰੀ ਪ੍ਰਵੀਨ ਕੁਮਾਰ ਗੋਇਲ ਰਾਮ ਗਲੀ ਅਰਨਾ ਬਰਨਾ ਚੌਂਕ ਪਟਿਆਲਾ, ਸ਼੍ਰੀ ਪਵਨ ਕੁਮਾਰ ਸਿੰਗਲਾ ਗੁੱਡ ਅਰਥ ਕਲੋਨੀ ਪਟਿਆਲਾ, ਸ਼੍ਰੀ ਅਸ਼ੋਕ ਕੁਮਾਰ ਐਸ.ਐਸ.ਟੀ. ਨਗਰ ਪਟਿਆਲਾ, ਸ਼੍ਰੀਮਤੀ ਭੁਪਿੰਦਰ ਕੌਰ ਪਾਸੀ ਰੋਡ ਪਟਿਆਲਾ, ਸ਼੍ਰੀ ਕੰਵਰਜੀਤ ਸਿੰਘ ਮੁਹੱਲਾ ਢੰਡੋਲੀਆਂ ਬਹੇੜਾਂ ਰੋਡ ਪਟਿਆਲਾ, ਸ਼੍ਰੀ ਜਨਕ ਸਿੰਘ ਗਲੀ ਨੰ: 3 ਪੁਰਾਣੀ ਮੇਹਰ ਸਿੰਘ ਕਲੋਨੀ ਪਟਿਆਲਾ, ਸ੍ਰੀ ਭਗਵੰਤ ਸਿੰਘ ਖਾਲਸਾ ਮੁਹੱਲਾ ਪਟਿਆਲਾ, ਸ਼੍ਰੀ ਮਿੱਠੂ ਰਾਮ ਰਾਜਪੁਰਾ ਕਲੋਨੀ, ਸ਼੍ਰੀ ਜਗਦੀਪ ਰਾਏ ਸ਼ੀਤਲਾ ਮਾਤਾ ਮੰਦਿਰ ਰੋਡ ਪਟਿਆਲਾ, ਸਬ ਡਵੀਜ਼ਨ ਸਮਾਣਾ ਤੋਂ ਸ਼੍ਰੀ ਦਿਲਬਾਗ ਸਿੰਘ ਪਿੰਡ ਜਮਾਲਪੁਰ, ਸ਼੍ਰੀ ਵਜੀਰ ਸਿੰਘ ਪਿੰਡ ਅਸਮਾਨਪੁਰ, ਸ਼੍ਰੀਮਤੀ ਸੁਰਜੀਤ ਕੌਰ ਪਿੰਡ ਸਹਿਜਪੁਰਾ ਖੁਰਦ, ਸ਼੍ਰੀ ਜਸਬੀਰ ਸਿੰਘ ਪਿੰਡ ਢੈਂਠਲ ਸਬ ਡਵੀਜ਼ਨ ਰਾਜਪੁਰਾ ਤੋਂ ਸ਼੍ਰੀ ਅਵਤਾਰ ਸਿੰਘ ਗੁਰੂ ਤੇਗ ਬਹਾਦਰ ਕਲੋਨੀ ਢਕਾਨਸੂ ਕਲਾਂ, ਸ਼੍ਰੀਮਤੀ ਮਹਿਹੰਦਰ ਕੌਰ ਪਤਨੀ ਸਵ: ਸ਼੍ਰੀ ਬਲਵੀਰ ਸਿੰਘ ਪਿੰਡ ਚਮਾਰੂ, ਜਥੇਦਾਰ ਪ੍ਰੀਤਮ ਸਿੰਘ ਪਿੰਡ ਖਾਲਸਪੁਰ ਬੜਿੰਗ, ਸ਼੍ਰੀ ਗੁਰਮੀਤ ਸਿੰਘ ਗਣੇਸ਼ ਨਗਰ ਰਾਜਪੁਰਾ, ਜਥੇਦਾਰ ਧਿਆਨ ਸਿੰਘ ਸੈਦਖੇੜੀ, ਸਬ ਡਵੀਜ਼ਨ ਪਾਤੜਾਂ ਤੋਂ ਸ਼੍ਰੀਮਤੀ ਕ੍ਰਿਸ਼ਨ ਕੌਰ ਵਾਰਡ ਨੰ: 11 ਘੱਗਾ, ਸ਼੍ਰੀ ਕ੍ਰਿਪਾਲ ਸਿੰਘ ਪਿੰਡ ਜਿਊਣਪੁਰਾ, ਸ਼੍ਰੀ ਮਾਨ ਸਿੰਘ ਪਿੰਡ ਹਰਿਆਊ ਖੁਰਦ, ਸ਼੍ਰੀਮਤੀ ਮਹਿੰਦਰ ਕੌਰ ਪਤਨੀ ਕਰਨੈਲ ਸਿੰਘ ਪਿੰਡ ਹਰਿਆਊ ਖੁਰਦ, ਸ਼੍ਰੀ ਗਮਦੂਰ ਸਿੰਘ ਪਿੰਡ ਧੂੜੀਆਂ, ਸਬ ਡਵੀਜ਼ਨ ਨਾਭਾ ਤੋਂ ਸ਼੍ਰੀ ਨਛੱਤਰ ਸਿੰਘ ਵਾਸੀ ਬਿੰਬੜ, ਸ਼੍ਰੀ ਕ੍ਰਿਸ਼ਨ ਸਿੰਘ ਸਹਿਗਲ ਦਸਮੇਸ਼ ਕਲੋਨੀ ਗਲੀ ਨੰ: 2 ਗੁਲਾਹੜ ਮੰਡੀ, ਸ਼੍ਰੀ ਜੋਗਿੰਦਰ ਸਿੰਘ ਮੁਹੱਲਾ ਕਰਤਾਰਪੁਰਾ, ਸ਼੍ਰੀ ਮਹਿੰਦਰ ਸਿੰਘ ਪਿੰਡ ਰੰਨੋ, ਸ਼੍ਰੀ ਕਰਨੈਲ ਸਿੰਘ ਪਿੰਡ ਰੰਨੋ, ਆਇਆ ਸਿੰਘ ਗੁਰਨਾਨਕਪੁਰਾ ਮੁਹੱਲਾ, ਸ਼੍ਰੀ ਧਰਮ ਸਿੰਘ ਪਿੰਡ ਧਾਰੋਕੀ, ਸ਼੍ਰੀ ਮੇਹਰ ਸਿੰਘ ਪਿੰਡ ਬਿਸ਼ਨਪੁਰਾ, ਸ਼੍ਰੀ ਸੁਰਿੰਦਰ ਸਿੰਘ ਪਿੰਡ ਬਸੰਤਪੁਰਾ ਸ਼ਾਮਲ ਹਨ।
ਇਸ ਮੌਕੇ ਐਸ.ਜੀ.ਪੀ.ਸੀ ਦੇ ਸਾਬਕਾ ਪ੍ਰਧਾਨ ਤੇ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸ਼੍ਰੀ ਭਗਵਾਨ ਦਾਸ ਜੁਨੇਜਾ, ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਪ੍ਰਧਾਨ ਸ: ਰਣਧੀਰ ਸਿੰਘ ਰੱਖੜਾ, ਪਟਿਆਲਾ ਦੇ ਮੇਅਰ ਸ: ਅਮਰਿੰਦਰ ਸਿੰਘ ਬਜਾਜ, ਜਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਮਹਿੰਦਰ ਸਿੰਘ ਲਾਲਵਾ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ: ਜਸਪਾਲ ਸਿੰਘ ਕਲਿਆਣ, ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਸ: ਨਰਦੇਵ ਸਿੰਘ ਆਕੜੀ, ਇੰਜੀ ਗੁਰਵਿੰਦਰ ਸਿੰਘ ਸ਼ਕਤੀਮਾਨ ਅਤੇ ਜਿਲਾ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਮੋਹਿੰਦਰ ਪਾਲ, ਸਹਾਇਕ ਕਮਿਸ਼ਨਰ ਡਾ. ਸਿਮਰਪ੍ਰੀਤ ਕੌਰ, ਐਸ. ਡੀ. ਐਮ. ਸ੍ਰੀਮਤੀ ਪੂਜਾ ਸਿਆਲ ਗਰੇਵਾਲ ਵੀ ਮੌਜੂਦ ਸਨ

