ਬੀ. ਸੀ. ਸੈਲ ਨੇ ਮਨਾਈ ਵਿਸ਼ਵਕਰਮਾ ਜਯੰਤੀ
ਪਟਿਆਲਾ 1 ਨਵੰਬਰ (ਮਧੂਸਾਰ ਬਿਊਰੋ)
ਬੀ. ਸੀ. ਸੈਲ ਦੇ ਚੇਅਰਮੈਨ ਰਾਜੇਸ਼ ਮੰਡੌਰਾ ਦੀ ਅਗਵਾਈ ਹੇਠ ਕਿਰਤੀ ਸਮਾਜ ਦੇ ਗੁਰੂ ਭਗਵਾਨ ਵਿਸ਼ਵਕਰਮਾ ਜੀ ਦੀ ਜਯੰਤੀ ਬੜੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਈ ਗਈ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੀ ਵਿਧਾਇਕ ਪ੍ਰਨੀਤ ਕੌਰ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੇ. ਕੇ. ਸ਼ਰਮਾ ਨੂੰ ਬੀ. ਸੀ. ਸੈਲ ਦੇ ਆਗੂਆਂ ਨੇ ਭਗਵਾਨ ਵਿਸ਼ਵਕਰਮਾ ਜੀ ਦੀ ਖੂਬਸੂਰਤ ਫੋਟੋ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ।
ਇਸ ਮੌਕੇ ਪ੍ਰਨੀਤ ਕੌਰ ਨੇ ਕਿਰਤੀ ਸਮਾਜ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸਮੂਹ ਆਗੂਆਂ ਤੇ ਕਿਰਤੀਆਂ ਨੂੰ ਭਗਵਾਨ ਵਿਸ਼ਵਕਰਮਾ ਜੀ ਦੇ ਦਰਸਾਏ ਹੋਏ ਮਾਰਗ ‘ਤੇ ਚੱਲਦੇ ਹੋਏ ਮਿਹਨਤ ਤੇ ਲਗਨ ਨਾਲ ਆਪਣਾ ਵਪਾਰ ਤੇ ਕੰਮ ਕਰਨਾ ਚਾਹੀਦਾਹੈ, ਜਿਸ ਨਾਲ ਵਿਸ਼ਵਕਰਮਾ ਜੀ ਦਾ ਆਸ਼ੀਰਵਾਦ ਮਿਲਦਾ ਰਹਿੰਦਾ ਹੈ ਅਤੇ ਵਪਾਰ ਵੀ ਸਹੀ ਤਰੀਕੇ ਵੱਧਦਾ ਤੇ ਫੁਲਦਾ ਹੈ। ਇਸ ਉਪਰੰਤ ਵਿਸ਼ਵਕਰਮਾ ਦਿਵਸ ‘ਤੇ ਬੀ. ਸੀ. ਸੈਲ ਵਲੋਂ ਕੜੀ ਚਾਵਲ ਦਾ ਅਟੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਕੌਂਸਲਰ ਕੇ. ਕੇ. ਮਲਹੋਤਰਾ, ਸੋਨੂੰ ਸੰਗਰ, ਰਜਿੰਦਰ ਸ਼ਰਮਾ, ਗੁਰਭਜਨ ਸਿੰਘ ਲਚਕਾਨੀ, ਵਿਜੇ ਕਨੌਜੀਆ, ਉਧਮ ਸਿੰਘ, ਰਣਵੀਰ ਕਾਟੀ, ਗੋਪੀ ਰੰਗੀਲਾ, ਸੁਖਵਿੰਦਰ ਸੋਨੂੰ, ਕੁਲਵੰਤ ਲਚਕਾਨੀ, ਜੋਗਿੰਦਰ ਕੌਰ, ਇੰਦਰਜੀਤ ਪਰਵਾਨਾ, ਮੋਹਨ ਸ਼ਰਮਾ, ਸਤਪਾਲ ਮੰਡੌਰਾ, ਵਿਜੇ ਤੁਲੀ, ਸੁਰਿੰਦਰ ਡੱਬੀ, ਕਾਕਾ ਚੌਹਾਨ, ਦਲੀਪ ਛੋਕਰ, ਪ੍ਰੇਮ ਰਜੋਰੀਆ, ਜਸਪਾਲ ਅਰਸ਼ੀ, ਅਜੇ ਕੁਮਾਰ ਗੌਤਮ, ਰਾਜੂ ਖੱਤਰੀ, ਖੁਸ਼ੀ ਕੁਮਾਰ, ਕੈਲਾਸ਼ ਗਹਿਲੋਟ, ਸ਼ੁਭਨੀਤ ਮੰਡੌਰਾ, ਰੋਬਿਨ ਮੋਦੀ, ਗੌਤਮ, ਆਸ਼ੂ, ਆਯੁਸ਼, ਸੌਰਵ, ਮੋਂਟੀ, ਪ੍ਰਭਦੀਪ, ਸੁਰੇਸ਼, ਅਨੁਜ, ਰੋਹਿਤ ਜਲੋਟਾ, ਵਿਸ਼ਾਲ ਡਾਲੀਆ ਅਤੇ ਜ਼ਿਲਾ ਕਾਂਗਰਸ ਦੇ ਮੀਡੀਆ ਇੰਚਾਰਜ ਤੋਂ ਇਲਾਵਾ ਹੋਰ ਕਿਰਤੀ ਸਮਾਜ ਦੇ ਆਗੂ ਤੇ ਮੈਂਬਰ ਮੌਕੇ ‘ਤੇ ਹਾਜ਼ਰ ਸਨ।

