ਪੰਘੂੜੇ ਵਿੱਚ ਦਿਵਾਲੀ ਦੇ ਦਿਨ ਆਈ ਲਕਸ਼ਮੀ
ਪਟਿਆਲਾ 1 ਨਵੰਬਰ (ਮਧੂਸਾਰ ਬਿਊਰੋ)
ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਨਵਜੰਮੇ ਬੇਸਹਾਰਾ ਬੱਚਿਆਂ ਦੀ ਸੰਭਾਲ ਲਈ ਬਣਾਏ ਪੰਘੂੜੇ ਵਿੱਚ ਜਦੋਂ ਕਿਲਕਾਰੀ ਗੁੰਜੀ ਤਾਂ ਯਾਦਵਿੰਦਰਾ ਪੂਰਨ ਬਾਲ ਨਿਕੇਤਨ ਦੇ ਪ੍ਰਬੰਧਕ ਇਸ ਨੰਨ੍ਹੇ ਮਹਿਮਾਲ ਦੇ ਸਵਾਗਤ ਲਈ ਦੌੜੇ।
ਪੰਘੂੜੇ ਵਿੱਚ ਦੂਜੀ ਵਾਰ ਇੱਕ ਦਿਨ ਦੀ ਬੱਚੀ ਦਿਵਾਲੀ ਵਾਲੇ ਦਿਨ ਲਕਸ਼ਮੀ ਦੇ ਰੂਪ ਵਿੱਚ ਯਾਦਵਿੰਦਰਾ ਪੂਰਨ ਬਾਲ ਨਿਕਤੇਨ ਵਿੱਚ ਤਕਰੀਬਨ ਸ਼ਾਮ 5.30 ਵਜੇ ਆਈ। ਬਾਲ ਨਿਕੇਤਨ ਦੇ ਪ੍ਰਬੰਧਕਾਂ ਨੇ ਬੱਚੀ ਬਾਰੇ ਪ੍ਰਸਾਸ਼ਨ ਨੂੰ ਜਾਣੂ ਕਰਵਾਇਆ ਗਿਆ। ਸੂਚਨਾ ਮਿਲਦੇ ਹੀ ਬੱਚੀ ਨੂੰ ਦੇਖਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਸ਼ਾਇਨਾ ਕਪੂਰ, ਬਾਲ ਸੁਰੱਖਿਆ ਅਫ਼ਸਰ, ਓਮਨਾ ਅਤੇ ਅਕਾਉਂਟੈਂਟ ਰੋਹਿਤ ਗੋਇਲ ਨੇ ਯਾਦਵਿੰਦਰਾ ਪੂਰਨ ਬਾਲ ਨਿਕੇਤਲ ਵਿੱਚ ਵਿਜ਼ਿਟ ਕੀਤੀ ਗਈ। ਇਸ ਦੌਰਾਨ ਸਥਿਤੀ ਬਾਰੇ ਦੱਸਣ ਲਈ ਸੁਪਰਡੈਂਟ ਵੀਨਾ ਬਕਸ਼ੀ ਯਾਦਵਿੰਦਰਾ ਪੂਰਨ ਬਾਲ ਨਿਕੇਤਨ ਅਤੇ ਬੱਚੀ ਦੀ ਕੇਅਰ ਟੇਕਰ ਮੌਜੂਦ ਸੀ।ਸੁਪਰਡੈਂਟ ਨੂੰ ਬੱਚੀ ਦਾ ਪੂਰਨ ਮੈਡੀਕਲ ਕਰਵਾਉਣ ਦੀ ਹਿਦਇਤ ਦਿੱਤੀ ਗਈ। ਸੋ ਇਸ ਬੱਚੀ ਦੇ ਸਬੰਧ ਵਿੱਚ ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੇਕਰ ਇਸ ਬੱਚੀ ਨਾਲ ਸਬੰਧੀ ਕੋਈ ਵਾਰਿਸ ਹੈ ਤਾਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਟਿਆਲਾ, ਬਲਾਕ-ਸੀ ਐਕਸਟੈਂਸ਼ਨ, ਰੂਮ ਨੰ: 150, ਮਿੰਨੀ ਸੱਕਤਰੇਤ ਪਟਿਆਲਾ (0175-2353523) ਪਤੇ ਤੇ ਸੰਪਰਕ ਕੀਤਾ ਜਾਵੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਬੱਚੀ ਦੀ ਅਡਾਪਸ਼ਨ ਦੀ ਯੋਗ ਪ੍ਰੀਕ੍ਰਿਆ ਸ਼ੁਰੂ ਕਰ ਦਿੱਤੀ ਜਾਵੇਗੀ।

