ਪਟਿਆਲਾ

ਸਾਹਿਲ ਚੋਪੜਾ ਨੇ ਤੈਰਾਕੀ ਵਿੱਚ ਕੀਤਾ ਪਟਿਆਲਾ ਦਾ ਨਾਂਅ ਰੌਸ਼ਨ

ਪਟਿਆਲਾ 1 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਟਿਆਲਾ ਦਾ ਜੰਮਪਲ ਤੇ ਪਟਿਆਲਾ ਮਹਿੰਦਰਾ ਕਾਲਜ ਦਾ ਬੀ.ਏ. ਭਾਗ ਦੂਜਾ ਦਾ ਵਿਦਿਆਰਥੀ ਸਾਹਿਬ ਚੋਪੜਾ ਨੇ ਤੈਰਾਕੀ ਵਿੱਚ ਥਾਂ-ਥਾਂ ਮੱਲ੍ਹਾ ਮਾਰ ਕੇ, ਜਿੱਥੇ ਆਪਣੇ ਨਾਂਅ ਦਾ ਸਿੱਕਾ ਜਮ੍ਹਾ ਦਿੱਤਾ ਹੈ, ਉਥੇ ਆਪਣੇ ਕਾਲਜ, ਸ਼ਹਿਰ ਤੇ ਪੰਜਾਬ ਦਾ ਨਾਂਅ ਅੰਤਰਰਾਸ਼ਟਰੀ ਪੱਧਰ ‘ਤੇ ਉਚਾ ਕੀਤਾ ਹੈ। 6.5 ਫੁੱਟ ਕੰਮਾ-ਜਵਾਨ, ਜਦੋਂ ਸਵਿੰਮਿੰਗ ਪੂਲ ਵਿੱਚ ਵੜਦਾ ਹੈ ਤਾਂ ਕਾਮਯਾਬੀ ਇਸ ਦੇ ਅੱਗੇ-ਅੱਗੇ ਤੁਰਦੀ ਹੈ।
ਗੋਹਾਟੀ ਵਿਖੇ 12ਵੀਆਂ ਸਾਊਥ ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਸਾਊਥ ਏਸ਼ੀਆ ਚੈਂਪੀਅਨਸ਼ਿਪ ਵਿੱਚ ਸ੍ਰੀਲੰਕਾ, ਕੋਲੰਬੋ ਵਿਖੇ ਇਸ ਨੇ 5 ਤਗਮੇ ਜਿੱਤ ਕੇ ਮਾਰਕਾ ਮਾਰਿਆ। ਸੀਨੀਅਰ ਨੈਸ਼ਨਲ ਖੇਡਾਂ ਵਿੱਚ ਦੋ ਤਗਮੇ ਜਿੱਤੇ, ਆੱਲ ਇੰਡੀਆ ਇੰਟਰ ਯੂਨੀਵਰਸਿਟੀ ਜੋ ਕਿ ਚੰਡੀਗੜ੍ਹ ਵਿਖੇ ਹੋਈ, ਇਸ ਤੈਰਾਕ ਨੇ ਤਿੰਨ ਮੈਡਲ ਜਿੱਤ ਕੇ ਰਿਕਾਰਡ ਬਣਾਇਆ। ਸਾਹਿਲ ਚੋਪੜਾ ਅੱਜ ਕੱਲ੍ਹ ਦਰੋਣਾਆਚਾਰਿਆ ਐਵਾਰਡੀ ਕੋਚ ਸ੍ਰੀ ਨਿਹਾਰ ਅਮੀਨ ਕੋਲ ਬੈਂਗਲੌਰ ਵਿਖੇ ਟ੍ਰੈਨਿੰਗ ਲੈ ਰਿਹਾ ਹੈ। ਆੱਲ ਇੰਡੀਆ ਸਵਿੰਮਿੰਗ ਐਸ਼ੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਸ੍ਰੀ ਬਲਰਾਜ ਸ਼ਰਮਾ ਜੀ, ਅਤੇ ਕਾਲਜ ਦੇ ਪ੍ਰਿੰਸੀਪਲ ਸੁਖਬੀਰ ਸਿੰਘ ਥਿੰਦ ਅਤੇ ਸੈਕਟਰੀ ਸ੍ਰੀ ਮਹਿੰਦਰ ਸਿੰਘ ਸਿੱਧੂ ਨੇ ਸਾਹਿਲ ਚੋਪੜਾ ਦੀਆਂ ਇੰਨ੍ਹਾਂ ਉਪਲਬੱਧੀਆਂ ‘ਤੇ ਉਸਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਵਿੱਚ ਹੋਰ ਪ੍ਰਾਪਤੀਆਂ ਦੀਆਂ ਕਾਮਨਾ ਵੀ ਕੀਤੀ ਹੈ। ਉਮੀਦ ਹੈ ਕਿ ਬੱਚਾ ਤੈਰਾਕੀ ਦੇ ਖੇਤਰ ਵਿੱਚ ਧਰੂ ਤਾਰੇ ਵਾਂਗ ਚਮਕ ਕੇ, ਆਪਣੇ ਕਾਲਜ, ਮਾਤਾ-ਪਿਤਾ ਅਤੇ ਪੰਜਾਬ ਦਾ ਨਾਂਅ ਦੁਨੀਆ ਵਿੱਚ ਰੌਸ਼ਨ ਕਰੇਗਾ।

Leave a Reply

Your email address will not be published. Required fields are marked *