ਪਟਿਆਲਾ

ਬੇਅੰਤ ਕੌਰ ਬਦੇਸ਼ਾ ਅਤੇ ਮਨਦੀਪ ਕੌਰ ਨੂੰ ਐਨ.ਐਸ.ਐਸ. ਇੰਦਰਾ ਗਾਂਧੀ ਰਾਸ਼ਟਰੀ ਅਵਾਰਡ ਨਾਲ ਸਨਮਾਨਿਤ ਕਰਨ ਲਈ ਚੁਣਿਆ

ਪਟਿਆਲਾ, 3 ਨਵੰਬਰ (ਕੰਵਰ ਬੇਦੀ )
ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸਬੰਧਤ ਫਤਿਹ ਕਾਲਜ, ਦੇ ਹੋਣਹਾਰ ਦੋ ਐਨ.ਐਸ.ਐਸ. ਵਲੰਟੀਅਰਾਂ ਬੇਅੰਤ ਕੌਰ ਬਦੇਸ਼ਾ ਅਤੇ ਮਨਦੀਪ ਕੌਰ ਨੂੰ ਯੁਵਾ ਮਾਮਲੇ ਅਤੇ ਖੇਡ ਮੰਤਰਾਲਿਆ, ਭਾਰਤ ਸਰਕਾਰ ਵੱਲੋਂ ਐਨ.ਐਸ.ਐਸ. ਇੰਦਰਾ ਗਾਂਧੀ ਰਾਸ਼ਟਰੀ ਅਵਾਰਡ ਨਾਲ ਸਨਮਾਨਿਤ ਕਰਨ ਲਈ ਚੁਣਿਆ ਗਿਆ ਹੈ।
ਇਸ ਸਬੰਧੀ ਡਾ. ਪਰਮਵੀਰ ਸਿੰਘ ਪ੍ਰੋਗਰਾਮ ਕੋਆਰਡੀਨੇਟਰ, ਨੇ ਦੱਸਿਆ ਕਿ ਪੰਜਾਬ ਰਾਜ ਵਿਚੋਂ ਕੇਵਲ ਦੋ ਵਲੰਟੀਅਰਾਂ ਨੂੰ ਰਾਸ਼ਟਰੀ ਅਵਾਰਡ ਲਈ ਚੁਣਿਆ ਗਿਆ ਹੈ ਅਤੇ ਦੋਵੇਂ ਹੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸਬੰਧਤ ਕਾਲਜਾਂ ਤੋਂ ਹਨ। ਇਹ ਅਵਾਰਡ ਐਨ.ਐਸ.ਐਸ. ਵਲੰਟੀਅਰਾਂ ਵਲੋਂ ਕੀਤੇ ਗਏ ਕੰਮਾਂ ਦੇ ਅਧਾਰ ਤੇ ਦਿੱਤਾ ਜਾਂਦਾ ਹੈ। ਮਿਤੀ 19.11.2016 ਨੂੰ ਇਹਨਾਂ ਵਲੰਟੀਅਰਾਂ ਨੂੰ ਰਾਸ਼ਟਰਪਤੀ ਭਵਨ, ਨਵੀਂ ਦਿੱਲੀ ਵਿਖੇ ਰਾਸ਼ਟਰਪਤੀ ਵੱਲੋਂ ਅਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

Leave a Reply

Your email address will not be published. Required fields are marked *