ਪਟਿਆਲਾ

ਵਿਸ਼ਵ ਹਿੰਦੂ ਸੈਨਾ ਪੰਜਾਬ ਨੇ ਵੰਡੇ ਆਰਗੈਨਿਕ ਤੁਲਸੀ ਦੇ ਪੌਦੇ

ਸਮਾਜ ਸੇਵਾ ਦੇ ਖੇਤਰ ਵਿਚ ਸਨੀ ਸੁਰਜਨ ਮਿਸਾਲ ਬਣ ਕੇ ਉਭਰ ਰਿਹਾ : ਭਗਵਾਨ ਦਾਸ ਜੁਨੇਜਾ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਵਿਸ਼ਵ ਹਿੰਦੂ ਸੈਨਾ ਪੰਜਾਬ ਵੱਲੋਂ ਪੰਜਾਬ ਪ੍ਰਧਾਨ ਸਮਾਜ ਸੇਵਕ ਸਨੀ ਸੁਰਜ਼ਨ ਦੀ ਅਗਵਾਈ ਵਿਚ ਆਰਗੈਨਿਕ ਵਣ ਤੁਲਸੀ, ਜੋ ਪੰਜਾਬ ਵਿਚ ਬਹੁਤ ਹੀ ਘੱਟ ਹੁੰਦੀ ਹੈ, ਨੂੰ ਲੈ ਕੇ ਹਨੂੰਮਾਨ ਮੰਦਰ ਰਾਘੋਮਾਜਰਾ ਵਿਖੇ ਸਮਾਗਮ ਕਰਵਾਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਅਕਾਲੀ ਦਲ ਮੀਤ ਪ੍ਰਧਾਨ ਪੰਜਾਬ ਭਗਵਾਨ ਦਾਸ ਜੁਨੇਜਾ ਤੋਂ ਇਲਾਵਾ ਤੁਲਸੀ ਮਾਤਾ ਦੇ ਪੌਦੇ ਵੰਡਣ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਮੋਦ ਕੁਮਾਰ ਨੇ ਵੀ ਸ਼ਿਰਕਤ ਕੀਤੀ।
ਇਸ ਮੌਕੇ ਸਨੀ ਸੁਰਜਨ ਨੇ ਕਿਹਾ ਕਿ ਤੁਲਸੀ ਦੀਆਂ 1000 ਕਿਸਮਾਂ ਹਨ, ਜਿਨਾਂ ਵਿਚ ਸੱਤ ਕਿਸਮਾਂ ਮੁੱਖ ਹਨ, ਜਿਨਾਂ ਵਿਚ ਵਣ ਤੁਲਸੀ ਵੀ ਇਕ ਹੈ। ਉਨ੍ਹਾਂ ਕਿਹਾ ਕਿ ਅਸੀਂ ਵਣ ਤੁਲਸੀ ਦੇ ਪੌਦੇ ਵੈਦਿਕ ਅਤੇ ਆਰਗੈਨਿਕ ਢੰਗ ਨਾਲ ਤਿਆਰ ਕੀਤੇ ਹਨ, ਜਿਸ ਦਾ ਕਾਫੀ ਫਾਇਦਾ ਹੁੰਦਾ ਹੈ। ਇਸ ਮੌਕੇ ਤੁਲਸੀ ਦੇ ਪੌਦੇ ਲੈਣ ਲਈ ਲੋਕਾਂ ਨੇ ਭਰਵੀਂ ਸ਼ਿਰਕਤ ਕੀਤੀ, ਜਿਨਾਂ ਨੂੰ ਤੁਲਸੀ ਦੇ ਪੌਦੇ ਵੰਡੇ ਗਏ। ਇਸ ਦੌਰਾਨ ਭਗਵਾਨ ਦਾਸ ਜੁਨੇਜਾ ਨੇ ਕਿਹਾ ਕਿ ਸਮਾਜ ਸੇਵਾ ਦੇ ਖੇਤਰ ਵਿਚ ਸਨੀ ਸੁਰਜਨ ਇਕ ਮਿਸਾਲ ਵਜੋਂ ਉਭਰ ਰਿਹਾ ਹੈ ਅਤੇ ਲੋਕਾਂ ਦੀ ਭਲਾਈ ਖਾਤਰ ਉਸ ਨੇ ਆਰਗੈਨਿਕ ਤੁਲਸੀ ਦੇ ਪੌਦੇ ਵੰਡ ਕੇ ਇਕ ਮਹਾਨ ਕਾਰਜ ਕੀਤਾ ਹੈ। ਉਨ੍ਹਾਂ ਪ੍ਰੇਰਨਾ ਦਿੰਦਿਆਂ ਕਿਹਾ ਕਿ ਹਰ ਵਿਅਕਤੀ ਸਨੀ ਸੁਰਜਨ ਦਾ ਸਾਥ ਦੇ ਕੇ ਸਮਾਜ ਭਲਾਈ ਦਾ ਕਾਰਜ ਕਰੇ। ਉਨ੍ਹਾਂ ਕਿਹਾ ਕਿ ਅੱਜ ਦੇ ਪਦਾਰਥਵਾਦੀ ਯੁੱਗ ਵਿਚ ਕਿਸੇ ਵੀ ਵਿਅਕਤੀ ਕੋਲ ਦੂਜੇ ਵਿਅਕਤੀ ਬਾਰੇ ਸੋਚਣ ਦੀ ਵਿਹਲ ਨਹੀਂ ਫਿਰ ਵੀ ਸਨੀ ਸੁਰਜਨ ਅਜਿਹੇ ਮਾਹੌਲ ਵਿਚ ਲੋਕਾਂ ਲਈ ਸਮਾਂ ਕੱਢ ਕੇ ਸਮਾਜ ਭਲਾਈ ਕਾਰਜ ਕਰ ਰਹੇ ਹਨ।
ਇਸ ਮੌਕੇ ਦੀਪਕ ਕਪੂਰ, ਸਰਬਜੀਤ ਸਿੰਘ, ਜੈਦੇਵ ਸਿੰਘ, ਰਿੰਕੀ ਸਿੰਗਲਾ, ਵਿਨੈ ਗੁਪਤਾ, ਰੋਕੀ, ਜੀਵਨ ਕੁਮਾਰ, ਸੂਰਜ ਸ਼ਰਮਾ, ਆਕਾਸ਼ ਰਹੇਜਾ, ਰਜਨੀਸ਼ ਕਪੂਰ, ਅਸ਼ਵਨੀ ਸੂਦ, ਜੈ ਕਿਸਨ ਸ਼ੁਰਜਨ, ਗੌਤਮ ਸ਼ੁਰਜਨ, ਧਰਮਵੀਰ ਸ਼ਰਮਾ, ਕੁਲਦੀਪ ਸਿੰਘ, ਗੁਰਜੰਟ ਸਿੰਘ, ਰੇਣੂੰ ਗੁਪਤਾ, ਡਿੰਗ ਗੋਇਲ, ਸੁਨੀਤਾ ਰਾਣੀ, ਰਜਨੀ ਰਾਣੀ, ਕਮਲਾ ਮਹਿਰਾ, ਗੋਲਡੀ ਤੋਂ ਇਲਾਵਾ ਆਦਿ ਮੌਜੂਦ ਸਨ।

Leave a Reply

Your email address will not be published. Required fields are marked *