ਹਿੰਦੂ ਅੱਤਵਾਦ ਪੀੜਤ ਪਰਿਵਾਰਾਂ ਨੂੰ ਬਾਦਲ ਸਰਕਾਰ ਕਦੋਂ ਮੁਆਵਜ਼ਾ ਦਿਵਾਏਗੀ : ਸਿੰਗਲਾ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼ਿਵ ਸੈਨਾ ਬਾਲ ਠਾਰਕੇ ਪੰਜਾਬ ਦੇ ਪ੍ਰਧਾਨ ਹਰੀਸ਼ ਸਿੰਗਲਾ ਨੇ ਕਿਹਾ ਕਿ ਪੰਜਾਬ ਸਾਰੀਆਂ ਪ੍ਰਮੁੱਖ ਪਾਰਟੀਆਂ ਕਾਂਗਰਸ, ਭਾਜਪਾ, ਆਮ ਆਦਮੀ ਪਾਰਟੀ, ’84 ਦੰਗਾ ਪੀੜਤਾਂ ਨੂੰ ਮੁਆਵਜ਼ਾ ਦਿਵਾਉਣ ਦੇ ਲਈ ਜ਼ੋਰ ਲਗਾ ਰਹੀ ਹੈ, ਜਦੋਂ ਕਿ ਨਾਨਾਵਤੀ ਅਯੋਗ ਦੀ ਰਿਪੋਰਟ ਦੇ ਮੁਤਾਬਕ 566 ਕਰੋੜ ਰੁਪਏ ਦਾ ਮੁਆਵਜ਼ਾ ਦੰਗਾ ਪੀੜਤ ਪਰਿਵਾਰਾਂ ਨੂੰ ਮਿਲ ਚੁੱਕਿਆ ਹੈ, ਪ੍ਰੰਤੂ ਵੀ ਸਾਰੀਆਂ ਰਾਜਨੀਤਕ ਪਾਰਟੀਆਂ ਸਿੱਖ ਵੋਟ ਹਾਸਲ ਕਰਨ ਦੇ ਲਈ ਰਾਜਨੀਤੀ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਵੀ ਚਾਹੁੰਦੀ ਹੈ ਕਿ ’84 ਦੰਗਾ ਪੀੜਤਾਂ ਨੂੰ ਪੂਰਾ ਮੁਆਵਜ਼ਾ ਦੇ ਕੇ ਉਨ੍ਹਾਂ ਦੇ ਜ਼ਖ਼ਮ ‘ਤੇ ਮਲ੍ਹਮ ਲਗਾਈ ਜਾਵੇ, ਪ੍ਰੰਤੂ ਅਸੀਂ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸੰਿਘ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਤਵਾਦ ਦੇ ਕਾਲੇ ਦੌਰ ਵਿਚ ਪੰਜਾਬ ਵਿਚ ਬਹੁਤ ਸਾਰੇ ਹਿੰਦੂਆਂ ਨੂੰ ਬੱਸਾਂ ਵਿਚੋਂ ਉਤਾਰਕੇ ਮਾਰ ਦਿੱਤਾ ਗਿਆ ਅਤੇ ਸ਼ੇਰਆਮ ਗੋਲੀ ਮਾਰੀ ਗਈ, ਪ੍ਰੰਤੂ ਕਿਸੇ ਵੀ ਪੰਜਾਬੀ ਅੱਤਵਾਦ ਪੀੜਤ ਹਿੰਦੂ ਪਰਿਵਾਰ ਨੂੰ ਫੁੱਟੀ ਕੌਡੀ ਤੱਕ ਨਹੀਂ ਮਿਲੀ, ਜਦੋਂ ਕਿ ਨਾਨਾਵਤੀ ਅਯੋਗ ਨੇ 781 ਕਰੋੜ ਰੁਪਏ ਦਾ ਪੈਕੇਜ ਦੇਣ ਦਾ ਐਲਾਨ ਪੰਜਾਬ ਦੇ ਅੱਤਵਾਦ ਪੀੜਤਾਂ ਦੇ ਲਈ ਵੀ ਕੀਤਾ ਸੀ। 10 ਸਾਲ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਰਹੀ, ਪ੍ਰੰਤੂ ਕਿਸੇ ਵੀ ਹਿੰਦੂ ਪਰਿਵਾਰ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਭਾਜਪਾ ਲੀਡਰਾਂ ਨੂੰ ਕਈ ਵਾਰ ਦਿਖਾਵੇ ਦੇ ਲਈ ਕਮੇਟੀਆਂ ਦਾ ਗਠਨ ਕੀਤਾ, ਪ੍ਰੰਤੂ ਕੇਂਦਰ ਵਿਚ ਹਿੰਦੂ ਪਰਿਵਾਰਾਂ ਦਾ ਮੁਆਵਜ਼ਾ ਰਿਲੀਜ਼ ਕਰਵਾਉਣ ਦੇ ਲਈ ਸਾਰੇ ਨਾਕਾਮਯਾਬ ਰਹੇ ਹਨ ਕਿਉਂਕਿ ਹਿੰਦੂ ਵੋਟ ਬੈਂਕ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਢਾਈ ਸਾਲ ਤੋਂ ਭਾਜਪਾ ਦੀ ਸਰਕਾਰ ਹੈ, ਪ੍ਰੰਤੂ ਅਕਾਲੀ ਦਲ, ਕਾਂਗਰਸ ਕੋਈ ਵੀ ਅੱਤਵਾਦ ਪੀੜਤ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਨਹੀਂ ਦਿਵਾ ਸਕਿਆ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਹਮੇਸ਼ਾ ਹੀ ਪੰਜਾਬ ਦੇ ਅੱਤਵਾਦ ਪੀੜਤਾਂ ਨੂੰ ਮੁਆਵਜ਼ਾ ਦਿਵਾਉਣ ਦੇ ਲਈ ਸੰਘਰਸ਼ ਕਰਦੀ ਰਹੀ ਹੈ, ਪ੍ਰੰਤੂ ਗੂੰਗੀ ਤੇ ਬਹਿਰੀ ਸਰਕਾਰ ਹਿੰਦੂਆਂ ਦੀ ਆਵਾਜ਼ਾ ਸੁਣਨ ਲਈ ਤਿਆਰ ਨਹੀਂ ਹੈ।

