ਪੰਚਮੀ ਮੋਕੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਲਗਾਇਆ ਗਿਆ ਫ੍ਰੀ ਮੈਡੀਕਲ ਕੈਂਪ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਜਨਰੇਸ਼ਨ ਵੈਲਫੇਅਰ ਫਾਂਉਡੇਸ਼ਨ ਵਲੋਂ ਪਰਾਈਮ ਹਸਪਤਾਲ ਪਟਿਆਲਾ ਦੇ ਸਹਿਯੋਗ ਨਾਲ ਗੁਰੂਦਵਾਰਾ ਦੁੱਖ ਨਿਵਾਰਨ ਸਾਹਿਬ ਵਿਖੇ ਪੰਚਮੀ ਮੋਕੇ ਮੁਢਲੀ ਸਹਾਇਤਾ ਅਤੇ ਮੈਡੀਕਲ ਕੈਂਪ ਲਗਾਇਆ ਗਿਆ।
ਇਸ ਕੈਂਪ ਵਿੱਚ ਕਈ ਜਖਮੀਆਂ ਦੀ ਮਰਹਮ ਪੱਟੀ ਕੀਤੀ ਗਈ ਅਤੇ ਤਕਰੀਬਨ 150 ਲੋੜਵੰਦਾ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। । ਇਸ ਕੈਂਪ ਵਿੱਚ ਪਰਾਈਮ ਹਸਪਤਾਲ ਤੋਂ ਜਨਰਲ ਫ਼ਿਜੀਸ਼ੀਅਨ ਡਾ. ਨਵਨੀਤ ਅਤੇ ਜਰਨੈਲ ਕੋਰ ਸਮੇਤ ਪੈਰਾਮੈਡੀਕਲ ਸਟਾਫ਼ ਨੇ ਲੋਕਾਂ ਦਾ ਚੈਕ-ਅਪ ਕੀਤਾ।ਇਸ ਮੋਕੇ ਉਮੰਗ ਫਾਉਂਡੇਸ਼ਨ ਤੋਂ ਪਹੁੰਚੇ ਡਾ.ਗਰਿਮਾ ਵਲੋਂ ਦੰਦਾ ਦਾ ਚੈੱਕ ਅੱਪ ਕੀਤਾ ਗਿਆ ਅਤੇ ਮੋਕੇ ਤੇ ਦਵਾਇਆਂ ਵੀ ਦਿੱਤੀਆ ਗਈਆਂ। ਉਘੇ ਸਮਾਜ ਸੇਵੀ ਸ਼੍ਰੀ ਕੇ.ਐਸ ਸੇਖੋਂ ਨੇ ਦਸਿੱਆ ਤਕਰੀਬਨ ਇੱਕ ਸਾਲ ਤੋਂ ਹਰੇਕ ਪੰਚਮੀ ਮੌਕੇ ਗੁਰੂਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਇਹ ਕੈਂਪ ਲਗਾਇਆ ਜਾਂਦਾ ਹੈ। ਇਸ ਕੈਂਪ ਦੀ ਰੂਪ ਰੇਖਾ ਸ਼੍ਰੀ ਗੁਰਕੀਰਤ ਸਿੰਘ ਵਲੋਂ ਤਿਆਰ ਕੀਤੀ ਗਈ ਸੀ। ਉਮਂਗ ਫਾਉਂਡੇਸ਼ਨ ਤੋਂ ਪਹੁੰਚੇ ਪ੍ਰਧਾਨ ਅਰਵਿੰਦਰ ਸਿੰਘ ਨੇ ਦੱਸਿਆ ਕੇ ਅਜਿਹੇ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਹਨ ਅਤੇ ਉਹਨਾਂ ਦੀ ਸੰਸਥਾ ਵਲੋਂ ਵੀ ਜਨਰੇਸ਼ਨ ਵੈਲਫੇਅਰ ਫਾਂਉਡੇਸ਼ਨ ਅਤੇ ਪਰਾਈਮ ਹਸਪਤਾਲ ਦੇ ਸਹਿਯੋਗ ਨਾਲ 13 ਨਵੰਬਰ ਨੂੰ ਪਟਿਆਲਾ ਦੇ ਗੁਰੂ ਨਾਨਕ ਨਗਰ ਗਲੀ ਨੰਬਰ 18 ਦੇ ਗੁਰਦੁਆਰਾ ਸਿੰਘ ਸਭਾ ਵਿਖੇ ਪਹਿਲਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਆਰਥੋ,ਗਾਯਨੀ,ਈ ਐਨ ਟੀ,ਮੈਡਿਸਨ,ਅਤੇ ਡੈਂਟਿਸਟ ਡਾੱਕਟਰ ਵਿਸ਼ੇਸ਼ ਤੋਰ ਤੇ ਪਹੁੰਚ ਰਹੇ ਹਨ । ਇਸ ਮੋਕੇ ਵਿੱਚ ਭੁਪਿੰਦਰ ਸਿੰਘ ਸੋਹੀ, ਗੌਰਵ ਗੁਪਤਾ, ਮੱਖਣ ਸਿੰਘ, ਅਮਰੀਕ ਖਰੋੜ੍ਹ, ਪ੍ਰਿਤਪਾਲ ਸੋਢੀ ਅਤੇ ਮਲਕੀਤ ਸਿੰਘ ਢਿਲੋਂ ਨੇ ਵਿਸ਼ੇਸ ਸਹਿਯੋਗ ਦਿੱਤਾ ।

