ਮਿਲਖਾ ਸਿੰਘ ਨੇ ਕੀਤਾ ਡੈੱਫ ਟੈਨਿਸ ਖਿਡਾਰਨ ਪਾਰੁਲ ਗੁਪਤਾ ਨੂੰ ਸਨਮਾਨਤ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਵਿਸ਼ਵ ਪੱਧਰ ‘ਤੇ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੇ ਐਥਲੈਟਿਕ ਲੈਜੇਂਡ ਮਿਲਖਾ ਸਿੰਘ ਨੇ ਪਟਿਆਲਾ ਸ਼ਹਿਰ ਦੀ ਸ਼ਾਨ ਡੈੱਫ ਟੈਨਿਸ ਖਿਡਾਰਨ ਪਾਰੁਲ ਗੁਪਤਾ ਨੂੰ ਪਿੱਛੇ ਜਿਹੇ ਬੁਲਗਾਰੀਆ ਵਿਖੇ ਹੋਈ ਸੈਲੋਵੇਨੀਆ ਡੈੱਫ ਟੈਨਿਸ ਚੈਂਪੀਅਨਸ਼ਿਪ ਦੇ ਡਬਲ ਈਵੈਂਟ ਵਿਚ ਗੋਲਡ ਮੈਡਲ ਜਿੱਤਣ ਲਈ ਵਾਈ. ਪੀ. ਐੱਸ. ਸਕੂਲ ਵਿਖੇ ਇਕ ਸਾਦੇ ਸਮਾਗਮ ਵਿਚ ਵਿਸ਼ੇਸ਼ ਤੌਰ ‘ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਤ ਕੀਤਾ ਅਤੇ ਪਾਰੁਲ ਦੇ ਹੌਂਸਲੇ ਦੀ ਤਾਰੀਫ ਕਰਦਿਆਂ ਉਸਨੂੰ ਆਸ਼ੀਰਵਾਦ ਵੀ ਦਿੱਤਾ। ਇਸ ਮੌਕੇ ਪਾਰੁਲ ਦੇ ਪਿਤਾ ਅਵਿਨਾਸ਼ ਗੁਪਤਾ, ਮਾਤਾ ਮਧੂ ਗੁਪਤਾ, ਪੀ. ਐੱਨ. ਬੀ. ਦੇ ਚੀਫ ਮੈਨੇਜਰ ਸ਼੍ਰੀਮਾਨ ਵਡੇਰਾ ਅਤੇ ਮੀਡੀਆ ਇੰਚਾਰਜ ਜਸਵਿੰਦਰ ਜੁਲਕਾਂ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਇਸ ਮੌਕੇ ਮਿਲਖਾ ਸਿੰਘ ਨੇ ਪਾਰੁਲ ਦੀ ਤਾਰੀਫ ਕਰਦਿਆ ਕਿਹਾ ਕਿ ਇਕ ਦਿਵਆਂਗ ਖਿਡਾਰਨ ਹੋਣ ਦੇ ਬਾਵਜੂਦ ਵੀ ਪਾਰੁਲ ਦੇ ਵਿਚ ਜਿੱਤਣ ਦਾ ਅਤੇ ਮਿਹਨਤ ਕਰਨ ਦਾ ਬਹੁਤ ਵੱਡਾ ਜਜ਼ਬਾ ਹੈ ਜੋ ਕਿ ਕਾਬੀਲੇ ਤਾਰੀਫੇ ਹੈ। ਉਹਨਾਂ ਨੇ ਅਗਲੇ ਸਾਲ ਟਰਕੀ ਵਿਖੇ ਹੋਣ ਵਾਲੀ ਡੈੱਫ ਓਲੰਪਿਕ ਵਿਚ ਹਿੱਸਾ ਲੈ ਰਹੀ ਪਾਰੁਲ ਗੁਪਤਾ ਨੂੰ ਉਸਦੇ ਚੰਗੇ ਪ੍ਰਦਰਸ਼ਨ ਅਤੇ ਭਾਰਤ ਲਈ ਗੋਲਡ ਮੈਡਲ ਜਿੱਤ ਕੇ ਲਿਆਉੁਣ ਲਈ ਵਿਸ਼ੇਸ਼ ਤੌਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਪਾਰੁਲ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦੁਆਇਆ। ਦੱਸਣਯੋਗ ਹੈ ਕਿ ਪਾਰੁਲ ਗੁਪਤਾ ਭਾਰਤ ਵਿਚ ਜਿਲਾ ਪ੍ਰਦੇਸ਼ ਅਤੇ ਰਾਸ਼ਟਰੀ ਸਤਰ ਤੇ ਮੈਡਲ ਜਿੱਤਣ ਤੋਂ ਇਲਾਵਾ ਉਸ ਨੇ 2014 ਵਿਚ ਜਰਮਨੀ ਵਿਚ ਹੋਈ ਓਪਨ ਡੈਫ ਚੈਪੀਅਨਸ਼ਿਪ ਵਿੱਚ ਸਿਲਵਰ ਮੈਡਲ ਅਤੇ 2015 ਚੀਨ ਵਿੱਚ ਹੋਈ ਏਸ਼ੀਅਨ ਡੈਫ ਗੇਮ ਵਿੱਚ ਪਾਰੂਲ ਨੇ ਕਾਂਸੇ ਦਾ ਤਗਮਾ ਹਾਸਿਲ ਕੀਤਾ ਹੈ ਤੇ ਉਹ ਕੌਮੀ ਓਪਨ ਡੈਫ ਟੈਨਿਸ ਟੂਰਨਾਮੈਂਟ ਦੇ ਸਿੰਗਲ ਵਰਗ ਵਿੱਚ ਕਾਂਸੀ ਅਤੇ ਡਬਲ ਵਿੱਚ ਸੋਨ ਤਗਮਾ ਜਿੱਤ ਚੁੱਕੀ ਹੈ। ਪਾਰੁਲ ਸੋਫੀਆਂ ਵਿੱਚ ਡੈਫ ਓਲਪਿੰਕ ਵਿੱਚ ਵੀ ਹਿੱਸਾ ਲੈ ਚੁੱਕੀ ਹੈ। ਇਸਦੇ ਨਾਲ ਉਹ ਆਪਣੇ ਮਾਤਾ ਪਿਤਾ, ਪਟਿਆਲਾ ਅਤੇ ਭਾਰਤ ਦਾ ਨਾਮ ਵਿਸ਼ਵ ਪੱਧਰ ਤੇ ਰੌਸ਼ਨ ਕਰ ਚੁੱਕੀ ਹੈ।

