ਅੰਮ੍ਰਿਤਪਾਲ ਸਿੰਘ ਪਾਲੀ ਨੇ ਪ੍ਰੋ. ਬੰਡੂਗਰ ਦਾ ਕੀਤਾ ਭਰਵਾਂ ਸਵਾਗਤ
ਪ੍ਰੋ. ਬੰਡੂਗਰ ਦੀ ਪ੍ਰਧਾਨ ਵਜੋਂ ਨਿਯੁਕਤੀ ਪੰਥ ਅਤੇ ਕੌਮ ਨੂੰ ਵੱਡੀ ਜ਼ਰੂਰਤ : ਅੰਮ੍ਰਿਤਪਾਲ ਸਿੰਘ ਪਾਲੀ
ਪਟਿਆਲਾ, 6 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਮਾਲਵਾ ਜ਼ੋਨ-2 ਦੇ ਸੀਨੀਅਰ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਪਾਲੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬੰਡੂਗਰ ਦਾ ਗੁਰਦੁਆਰਾ ਦੁਖਨਿਵਾਰਨ ਸਾਹਿਬ ਪੁੱਜਣ ‘ਤੇ ਸਿਰੋਪਾਓ ਤੇ ਗੁਲਦਸਤਾ ਦੇ ਕੇ ਸਨਮਾਨਤ ਕੀਤਾ।
ਇਸ ਮੌਕੇ ਅੰਮ੍ਰਿਤਪਾਲ ਸਿੰਘ ਪਾਲੀ ਨੇ ਕਿਹਾ ਕਿ ਪ੍ਰੋ. ਕ੍ਰਿਪਾਲ ਸਿੰਘ ਬੰਡੂਗਰ ਉਘੇ ਸਿੱਖ ਵਿਦਵਾਨ ਅਤੇ ਸੁਲਝੇ ਹੋਏ ਆਗੂ ਹਨ, ਜਿਨਾਂ ਦੀ ਧਰਮ ਅਤੇ ਰਾਜਨੀਤਕ ਖੇਤਰ ਵਿਚ ਵੱਡੀ ਦੇਣ ਹੈ। ਉਨ੍ਹਾਂ ਕਿਹਾ ਕਿ ਲੰਮਾ ਸਮਾਂ ਪ੍ਰੋ. ਬੰਡੂਗਰ ਨਾਲ ਰਹਿ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ। ਉਨ੍ਹਾਂ ਦੀ ਇਹ ਨਿਯੁਕਤੀ ਸਾਰਿਆਂ ਨੂੰ ਚਾਨਣ ਮੁਨਾਰੇ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਅੱਜ ਜਦੋਂ ਸਿੱਖ ਕੌਮ ਨੂੰ ਕਈ ਵੱਡੀ ਚੁਣੌਤੀਆਂ ਵਿਚੋਂ ਲੰਘਣਾ ਪੈ ਰਿਹਾ ਹੈ ਤਾਂ ਪ੍ਰੋ ਬੰਡੂਗਰ ਹੱਲ ਮਸਲੇ ਦਾ ਸੰਜੀਦਾ ਹੱਲ ਕੱਢਣ ਵਿਚ ਸਹਾਈ ਹੋਣਗੇ। ਉਨ੍ਹਾਂ ਕਿਹਾ ਕਿ ਪ੍ਰੋ. ਬੰਡੂਗਰ ਦੀਆਂ ਤਮਾਮ ਕੋਸ਼ਿਸ਼ਾਂ ਸਦਕਾ ਸਿੱਖ ਵਿਰਸਾ, ਧਰਮ ਪ੍ਰਚਾਰ, ਧਰਮ ਪਸਾਰ ਅਤੇ ਸਿੱਖੀ ਦੀ ਪ੍ਰਫੁੱਲਤਾ ਲਈ ਅਜਿਹੇ ਕਾਰਜ ਹੋਣਗੇ, ਜਿਨਾਂ ਦੀ ਮੌਜੂਦਾ ਸਮੇਂ ਵਿਚ ਬਹੁਤ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਰਗੀਆਂ ਘਟਨਾਵਾਂ ਦੇ ਸੰਜੀਦਾ ਹੱਲ ਲਈ ਪ੍ਰੋ. ਬੰਡੂਗਰ ਅਜਿਹੇ ਕਾਰਜ ਕਰਨਗੇ ਤਾਂ ਜੋ ਸਮਾਜ ਵਿਚ ਮੁੜ ਸ਼ਰਾਰਤੀ ਅਨਸਰ ਸਿਰ ਨਾ ਚੁੱਕ ਸਕਣ। ਅੰਮ੍ਰਿਤਪਾਲ ਸਿੰਘ ਪਾਲੀ ਨੇ ਪ੍ਰੋ. ਬੰਡੂਗਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਬੇਹੱਦ ਖੁਸ਼ੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਤਮਾਮ ਕੋਸ਼ਿਸ਼ਾਂ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰੋ. ਬੰਡੂਗਰ ਵਰਗਾ ਅਜਿਹਾ ਪ੍ਰਧਾਨ ਮਿਲਿਆ, ਜਿਨਾਂ ਦੀ ਪੰਥ ਅਤੇ ਕੌਮ ਨੂੰ ਵੱਡੀ ਜ਼ਰੂਰਤ ਹੈ।

