ਪੰਜਾਬਪਟਿਆਲਾ

ਨਾਟਕਕਾਰ ਬਲਵੰਤ ਗਾਰਗੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਦੋ ਰੋਜ਼ਾ ਸੈਮੀਨਾਰ

ਪਟਿਆਲਾ 8 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਲੋਂ ਸਾਹਿਤ ਅਕਾਦਮੀ, ਦਿੱਲੀ ਦੇ ਸਹਿਯੋਗ ਨਾਲ ਉਘੇ ਨਾਟਕਕਾਰ ਬਲਵੰਤ ਗਾਰਗੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਦੋ ਰੋਜ਼ਾ ਸੈਮੀਨਾਰ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਆਰੰਭ ਹੋਇਆ ਜਿਸ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕੀਤੀ।
ਆਪਣੇ ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਡਾ. ਜਸਪਾਲ ਸਿੰਘ ਨੇ ਔਰਤਾਂ ਦੇ ਪ੍ਰਸ਼ੰਸਾਜਨਕ, ਸ਼ਾਨਦਾਰ ਅਤੇ ਐਕਸ਼ਨ ਭਰਪੂਰ ਕਿਰਦਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਥੀਏਟਰ ਨੇ ਪੰਜਾਬੀ ਸੰਗੀਤ ਅਤੇ ਫਿਲਮਾਂ ਵਿੱਚ ਅਸ਼ਿਸ਼ਟ ਮਹਿਲਾਵਾਂ ਦੇ ਮਾਰੂ ਹਮਲਿਆਂ ਨੂੰ ਬਰਦਾਸ਼ਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਗਾਰਗੀ ਦੇ ਨਾਟਕ “ਰਜ਼ੀਆ ਸੁਲਤਾਨ“ ਵਿੱਚ ਸ਼ਾਸਕਾਂ ਦੁਆਰਾ ਮਹਿਲਾਵਾਂ ਨਾਲ ਕੀਤੇ ਜਾ ਰਹੇ ਭੇਦਭਾਵ ਨੂੰ ਦਿਖਾਇਆ ਗਿਆ ਹੈ। ਡਾ. ਜਸਪਾਲ ਸਿੰਘ ਨੇ ਹੋਰ ਕਿਹਾ ਕਿ ਗਾਰਗੀ ਦੇ ਨਾਟਕਾਂ ਵਿੱਚ ਹਰ ਸੰਵਾਦ ਅਰਥ ਭਰਪੂਰ ਹੁੰਦਾ ਸੀ। ਉਨ੍ਹਾਂ ਅਜੋਕੀ ਬਾਲਗ ਪੀੜੀ ਦੀ ਭੂਮਿਕਾ ਤੇ ਆਪਣੀ ਅਸੰਤੁਸ਼ਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਪੀੜੀ ਆਪਣੇ ਬਜ਼ੁਰਗਾਂ ਤੋਂ ਹਾਸਲ ਕੀਤੀਆਂ ਗਈਆਂ ਨੈਤਿਕ ਕਦਰਾਂ-ਕੀਮਤਾਂ ਨੂੰ ਨਵੀਂ ਪੀੜੀ ਤੱਕ ਪਹੁੰਚਾਉਣ ਵਿੱਚ ਅਸਫਲ ਰਹੀ ਹੈ।
ਕੁੰਜੀਵਤ ਭਾਸ਼ਣ ਪੇਸ਼ ਕਰਦਿਆਂ ਉਘੇ ਨਾਟਕਕਾਰ ਅਤੇ ਡਾਇਰੈਕਟਰ ਡਾ. ਆਤਮਜੀਤ ਸਿੰਘ ਨੇ ਸੈਕਸ ਅਤੇ ਹਿੰਸਾ ਦੇ ਦ੍ਰਿਸ਼ਾਂ ਅਤੇ ਵਿਸ਼ੇ ਨੂੰ ਸ਼ਕਤੀਸ਼ਾਲੀ ਸੰਵਾਦਾਂ ਰਾਹੀਂ ਵਿਖਾਉਣ ਦੀ ਕਲਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਬਲਵੰਤ ਗਾਰਗੀ ਨੂੰ ਸੈਕਸ ਨਾਲ ਸਬੰਧਤ ਇਨ੍ਹਾਂ ਵਿਸ਼ਿਆਂ ਵਿੱਚ ਪਾਈ ਗਈ ਆਪਣੀ ਭੂਮਿਕਾ ਤੇ ਠੱਲ ਪਾਉਣ ਦੀ ਲੋੜ ਸੀ।
ਇਸ ਤੋਂ ਪਹਿਲਾਂ ਵਿਭਾਗ ਦੇ ਮੁਖੀ ਡਾ. ਜਸਵਿੰਦਰ ਸਿੰਘ ਸੈਣੀ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਸੈਮੀਨਾਰ ਦੇ ਵਿਸ਼ੇ ਬਾਰੇ ਜਾਣਕਾਰੀ ਦਿੱਤੀ। ਡਾ. ਸੁਰਜੀਤ ਸਿੰਘ ਨੇ ਵੀ ਇਸ ਮੌਕੇ ਆਪਣੇ ਵਿਚਾਰ ਸਾਂਝੇ ਕੀਤੇ।

Leave a Reply

Your email address will not be published. Required fields are marked *