ਅਕਾਲੀ ਭਾਜਪਾ ਸਰਕਾਰ ਸੂਬੇ ਦੇ ਲੋਕਾਂ ਦੀਆਂ ਉਮੀਦਾਂ ‘ਤੇ ਖਰ੍ਹੀ ਉਤਰੀ- ਰੱਖੜਾ
-ਜ਼ਿਲ੍ਹਾ ਜਥੇਦਾਰ ਰੱਖੜਾ ਨੇ ਸਰਕਲ ਜਥੇਦਾਰਾਂ ਨੂੰ ਵੰਡੇ 90 ਬਿਜਲੀ ਕੁਨੈਕਸ਼ਨ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ )
ਪੰਜਾਬ ਸਰਕਾਰ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਗਤੀਸ਼ੀਲ ਅਗਵਾਈ ਹੇਠ ਸੂਬੇ ਦੇ ਲੋਕਾਂ ਦੀਆਂ ਉਮੀਦਾਂ ‘ਤੇ ਖਰ੍ਹੀ ਉਤਰੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪਟਿਆਲਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਸ. ਰਣਧੀਰ ਸਿੰਘ ਰੱਖੜਾ ਨੇ ਕਿਹਾ ਕਿ ਸੂਬੇ ਦੇ ਲੋਕ ਹੁਣ ਤੀਜੀ ਵਾਰ ਵੀ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ।
ਜ਼ਿਲ੍ਹਾ ਜਥੇਦਾਰ ਸ. ਰੱਖੜਾ, ਅਕਾਲੀ ਦਲ ਦੇ ਸੀਨੀਅਰ ਐਨ.ਆਰ.ਆਈ. ਆਗੂ ਸ. ਚਰਨਜੀਤ ਸਿੰਘ ਰੱਖੜਾ ਅਤੇ ਅਕਾਲੀ ਦਲ ਦੇ ਜ਼ਿਲ੍ਹੇ ਦੇ ਮੁੱਖ ਬੁਲਾਰੇ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ. ਨਰਦੇਵ ਸਿੰਘ ਆਕੜੀ ਅੱਜ ਸ਼ਾਮ ਇਥੇ ਵਿਧਾਨ ਸਭਾ ਹਲਕਾ ਨਾਭਾ, ਸ਼ੁਤਰਾਣਾ ਅਤੇ ਸਮਾਣਾ ਦੇ ਅਕਾਲੀ ਦਲ ਦੇ ਸਰਕਲ ਜਥੇਦਾਰਾਂ ਨੂੰ ਟਿਊਬਵੈਲਾਂ ਲਈ ਬਿਜਲੀ ਦੇ 90 ਦੇ ਕਰੀਬ ਕੁਨੈਕਸ਼ਨ ਵੰਡਣ ਮੌਕੇ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਸ. ਰੱਖੜਾ ਨੇ ਕਿਹਾ ਕਿ ਜਿਥੇ ਕਾਂਗਰਸ ਨੇ ਦੇਸ਼ ‘ਚ ਭ੍ਰਿਸ਼ਟਚਾਰ ਤੇ ਗਰੀਬੀ ਵਧਾਉਣ ਵਲ ਹੀ ਧਿਆਨ ਦਿਤਾ ਉਥੇ ਹੀ ਨਵੀਂ ਮੈਦਾਨ ‘ਚ ਉਤਰੀ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਵੰਡਣ ਅਤੇ ਬਿਨ੍ਹਾਂ ਮੁੱਦਿਆਂ ਦੀ ਸਿਆਸਤ ਕਰਕੇ ਲੋਕਾਂ ਨੂੰ ਗੁੰੰਮਰਾਹ ਕਰਨ ਦੀਆਂ ਹੀ ਚਾਲਾਂ ਚੱਲੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਹੁਣ ਇਨ੍ਹਾਂ ਦੀ ਅਸਲੀਅਤ ਤੋਂ ਜਾਣੂ ਹੋ ਗਏ ਹਨ ਤੇ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਪਛਾੜ ਕੇ ਅਕਾਲੀ-ਭਾਜਪਾ ਗਠਜੋੜ ਨੂੰ ਸੱਤਾ ਸੌਂਪਣਗੇ।
ਇਸ ਮੌਕੇ ਚੇਅਰਮੈਨ ਲਖਬੀਰ ਸਿੰਘ ਲੌਟ, ਚੇਅਰਮੈਨ ਧਰਮ ਸਿੰਘ ਧਾਰੋਂਕੀ, ਚੇਅਰਮੈਨ ਮੌਰਟਗੇਜ ਬੈਂਕ ਨਾਭਾ ਮਨਜੀਤ ਸਿੰਘ ਮੱਲੇਵਾਲ, ਸਰਕਲ ਜਥੇਦਾਰ ਹਰਜਿੰਦਰ ਸਿੰਘ ਬੱਲ, ਰਣਜੀਤ ਸਿੰਘ ਪੂਨੀਆ, ਉਜਾਗਰ ਸਿੰਘ ਅਗੇਤੀ, ਹਰਭਜਨ ਸਿੰਘ ਮੱਲੇਵਾਲ, ਰਣਜੀਤ ਸਿੰਘ ਘੱਗਾ, ਗੁਰਮੀਤ ਸਿੰਘ ਆਸੇਮਾਜਰਾ, ਸੁਖਵਿੰਦਰ ਸਿੰਘ ਗਾਗੂ, ਭੁਪਿੰਦਰ ਸਿੰਘ ਸੈਫ਼ਦੀਪੁਰ, ਬਲਵਿੰਦਰ ਸਿੰਘ ਦੌਣ ਕਲਾਂ, ਸਰਪੰਚ ਬਲਕਾਰ ਸਿੰਘ ਦੌਣਕਲਾਂ, ਸਤਨਾਮ ਸਿੰਘ ਸੱਤਾ, ਗੁਰਮੀਤ ਸਿੰਘ ਗੋਰਾਇਆ, ਬਲਦੇਵ ਸਿੰਘ ਗੁਰਦਿਤਪੁਰ, ਗੁਰਪ੍ਰਵੇਸ਼ ਸਿੰਘ ਡਾਇਰੈਕਟਰ ਸੀਸੀਬੀ ਤੇ ਹੋਰ ਆਗੂ ਮੌਜੂਦ ਸਨ।

