ਹਰਿਆਣਾ

ਹਰਿਆਣਾ ਸਰਕਾਰ ਨੇ 9 ਆਈ.ਏ.ਐਸ. ਅਤੇ ਪੰਜ ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਆਦੇਸ਼ ਜਾਰੀ ਕੀਤੇ

ਚੰਡੀਗੜ 12 ਨਵੰਬਰ (ਮਧੂਸਾਰ ਬਿਊਰੋ)
ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਤੋਂ 9 ਆਈ.ਏ.ਐਸ. ਅਤੇ ਪੰਜ ਐਚ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।
ਚੰਦਰ ਪ੍ਰਕਾਸ਼, ਰੋਹਤਕ ਮੰਡਲ, ਰੋਹਤਕ ਨੂੰ ਉਨ੍ਹਾਂ ਦੇ ਮੌਜ਼ੂਦਾ ਕਾਰਜਭਾਰ ਤੋਂ ਇਲਾਵਾ ਅੰਬਾਲਾ ਮੰਡਲ, ਅੰਬਾਲਾ ਦੇ ਕਮਿਸ਼ਨਰ ਦਾ ਵਾਧੂ ਕਾਰਜਭਾਰ ਵੀ ਸੌਂਪਿਆ ਗਿਆ ਹੈ।
ਸੰਜੂ ਜੂਨ, ਡਾਇਰੈਕਟਰ ਤੇ ਵਿਸ਼ੇਸ਼ ਸਕੱਤਰ, ਖੁਰਾਕ ਤੇ ਸਪਲਾਈ ਵਿਭਾਗ ਅਤੇ ਪ੍ਰਬੰਧ ਨਿਦੇਸ਼ਕ, ਕਾਨਫੈਡ ਨੂੰ ਰਵੀ ਪ੍ਰਕਾਸ਼ ਗੁਪਤਾ, ਡਿਪਟੀ ਕਮਿਸ਼ਨਰ ਕੈਥਲ ਦੀ ਥਾਂ ‘ਤੇ ਕੈਥਲ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਹੈ, ਜਦੋਂ ਕਿ ਰਵੀ ਪ੍ਰਕਾਸ਼ ਗੁਪਤਾ ਨੂੰ ਖੁਰਾਕ ਤੇ ਸਪਲਾਈ ਵਿਭਾਗ ਦਾ ਡਾਇਰੈਕਟਰ ਤੇ ਵਿਸ਼ੇਸ਼ ਸਕੱਤਰ ਅਤੇ ਕਾਨਫੈਂਡ ਦਾ ਪ੍ਰਬੰਧ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ।
ਨਿਯੁਕਤੀ ਦੀ ਉਡੀਕ ਕਰ ਰਹੇ ਅਧਿਕਾਰੀਆਂ ਵਿਚ ਅਨੀਸ਼ ਯਾਦਵ ਨੂੰ ਫਿਰੋਜਪੁਰ ਝਿਰਕਾ ਦਾ ਉਪ ਮੰਡਲ ਅਧਿਕਾਰੀ (ਸਿਵਲ) ਕੀਤਾ ਗਿਆ ਹੈ, ਜਦੋਂ ਕਿ ਮਨੋਜ ਕੁਮਾਰ ਨੂੰ ਨੂੰਹ ਦਾ ਉਪ ਮੰਡਲ ਅਧਿਕਾਰੀ (ਸਿਵਲ) ਅਤੇ ਮੁਨੀਸ਼ ਸ਼ਰਮਾ ਨੂੰ ਲੋਹਾਰੂ ਦਾ ਉਪ ਮੰਡਲ ਅਧਿਕਾਰੀ (ਸਿਵਲ), ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ, ਰਾਣੀ ਨਾਗਰ ਨੂੰ ਕੋਸਲੀ ਦੀ ਉਪ ਮੰਡਲ ਅਧਿਕਾਰੀ (ਸਿਵਲ), ਵਿਕਰਮ ਸਿੰਘ ਨੂੰ ਮਹੇਂਦਰਗੜ੍ਹ ਦਾ ਉਪ ਮੰਡਲ ਅਧਿਕਾਰੀ (ਸਿਵਲ) ਅਤੇ ਮੋਨਿਕਾ ਗੁਪਤਾ ਨੂੰ ਨਾਰਾਇਣਗੜ੍ਹ ਦਾ ਉਪ ਮੰਡਲ ਅਧਿਕਾਰੀ (ਸਿਵਲ) ਨਿਯੁਕਤ ਕੀਤਾ ਗਿਆ ਹੈ।
ਜਗ ਨਿਵਾਸ ਉਪ ਮੰਡਲ ਅਧਿਕਾਰੀ (ਸਿਵਲ)-ਕਮ-ਵਧੀਕ ਕਲੈਕਟਰ, ਕੋਸਲੀ ਨੂੰ ਸਫੀਦੋਂ ਦਾ ਉਪ ਮੰਡਲ ਅਧਿਕਾਰੀ (ਸਿਵਲ)-ਕਮ-ਵਧੀਕ ਕਲੈਕਟਰ ਲਗਾਇਆ ਗਿਆ ਹੈ।
ਮੁਕੇਸ਼ ਕੁਮਾਰ ਉਪ ਮੰਡਲ ਅਧਿਕਾਰੀ (ਸਿਵਲ)-ਕਮ-ਵਧੀਕ ਕਲੈਕਟਰ, ਫਿਰੋਜਪੁਰ ਝਿਕਰਾ ਨੂੰ ਨਗਰ ਨਿਗਮ ਫਰੀਦਾਬਾਦ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸੁਰਜੀਤ ਸਿੰਘ ਉਪ ਮੰਡਲ ਅਧਿਕਾਰੀ (ਸਿਵਲ)-ਕਮ-ਵਧੀਕ ਕਲੈਕਟਰ, ਲੋਹਾਰੂ ਨੂੰ ਹਿਸਾਰ ਦਾ ਸਿਟੀ ਮੈਜਿਸਟ੍ਰੇਟ ਲਗਾਇਆ ਗਿਆ ਹੈ।
ਉਮੇਦ ਸਿੰਘ ਮੋਹਨ, ਉਪ ਮੰਡਲ ਅਧਿਕਾਰੀ (ਸਿਵਲ)-ਕਮ-ਵਧੀਕ ਕਲੈਕਟਰ ਨੂੰ ਆਰ.ਟੀ.ਏ. ਨਾਰਨੌਲ ਨੂੰ ਸਕੱਤਰ ਨਿਯੁਕਤ ਕੀਤਾ ਹੈ। ਮਨਿਤਾ ਮਲਿਕ, ਉਪ ਮੰਡਲ ਅਧਿਕਾਰੀ (ਸਿਵਲ), ਨਾਰਾਇਣਗੜ੍ਹ ਨੂੰ ਸੈਰ-ਸਪਾਟਾ ਵਿਭਾਗ ਦਾ ਸੰਯੁਕਤ ਡਾਇਰੈਕਟਰ (ਪ੍ਰਕਾਸ਼ਨ) ਅਤੇ ਸੈਰ-ਸਪਾਟਾ ਵਿਕਾਸ ਨਿਗਮ ਦੀ ਜਨਰਲ ਮੈਨੇਜਰ ਨਿਯੁਕਤ ਕੀਤਾ ਹੈ।

Leave a Reply

Your email address will not be published. Required fields are marked *