ਪੰਜਾਬਪਟਿਆਲਾ

ਸਿਕੰਦਰ ਸਿੰਘ ਮਲੂਕਾ ਵੱਲੋਂ ਬਰਨਾਲਾ ਵਿਖੇ ਨਵੇਂ ਬਣੇ ਮਲਟੀਪਰਪਜ਼ ਸਟੇਡੀਅਮ ਦਾ ਉਦਘਾਟਨ

ਪੰਜਾਬ ਸਰਕਾਰ ਨੇ ਸਰਕਲ ਸਟਾਈਲ ਕਬੱਡੀ ਨੂੰ ਕੌਮਾਂਤਰੀ ਮਾਨਤਾ ਦਿਵਾਈ: ਮਲੂਕਾ
ਬਰਨਾਲਾ, 12 ਨਵੰਬਰ (ਮਧੂਸਾਰ ਬਿਊਰੋ)
ਡਾ.ਬੀ.ਆਰ.ਅੰਬਦੇਕਰ ਛੇਵਾਂ ਵਿਸ਼ਵ ਕੱਪ ਕਬੱਡੀ-2016 ਦੇ ਨੌਵੇਂ ਦਿਨ ਦੇ ਅੱਜ ਬਰਨਾਲਾ ਵਿਖੇ ਮੈਚਾਂ ਤੋਂ ਪਹਿਲਾਂ ਅੱਜ ਦੇ ਮੁੱਖ ਮਹਿਮਾਨ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨੇ ਨਵੇਂ ਬਣੇ ਬਾਬਾ ਕਾਲਾ ਮਹਿਰ ਮਲਟੀਪਰਪਜ਼ ਸਟੇਡੀਅਮ ਦਾ ਉਦਘਾਟਨ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮਲੂਕਾ ਜੋ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ, ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਕਬੱਡੀ ਵਿਸ਼ਵ ਕੱਪ ਕਰਵਾਉਣ ਨਾਲ ਪੰਜਾਬੀਆਂ ਦੀ ਮਾਂ ਖੇਡ ਵਿਸ਼ਵ ਦੇ ਹਰ ਕੋਨੇ ਵਿੱਚ ਖੇਡੀ ਜਾਣ ਲੱਗ ਪਈ ਹੈ ਉਥੇ ਪੰਜਾਬ ਅੰਦਰ ਖੇਡਾਂ ਦਾ ਬੁਨਿਆਦੀ ਢਾਂਚਾ ਵੀ ਸਿਰਜਿਆ ਗਿਆ ਹੈ।
ਸ. ਮਲੂਕਾ ਨੇ ਕਿਹਾ ਕਿ ਬਰਨਾਲਾ ਵਾਸੀਆਂ ਲਈ ਦੋਹਰੀ ਖੁਸ਼ੀ ਦੀ ਗੱਲ ਹੈ ਕਿ ਜਿੱਥੇ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਦਾ ਮੌਕਾ ਮਿਲਿਆ ਹੈ ਉਥੇ ਅਤਿ-ਆਧੁਨਿਕ ਸਟੇਡੀਅਮ ਵੀ ਨਵਾਂ ਬਣਾਇਆ ਗਿਆ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਉਚੇਚਾ ਧੰਨਵਾਦ ਕਰਦਿਆਂ ਕਿਹਾ ਕਿ 6 ਸਾਲ ਪਹਿਲਾਂ 9 ਮੁਲਕਾਂ ਨਾਲ ਕੀਤੀ ਵਿਸ਼ਵ ਕੱਪ ਦੀ ਸ਼ੁਰੂਆਤ ਨਾਲ ਅੱਜ 34 ਮੁਲਕਾਂ ਵਿੱਚ ਕਬੱਡੀ ਖੇਡੀ ਜਾਣ ਲੱਗੀ ਹੈ ਅਤੇ ਛੇਵੇਂ ਵਿਸ਼ਵ ਕੱਪ ਵਿੱਚ 14 ਮੁਲਕਾਂ ਦੀ ਟੀਮਾਂ ਹਿੱਸਾ ਲੈ ਰਹੀਆਂ ਹਨ ਜਿਨ੍ਹਾਂ ਵਿੱਚੋਂ 12 ਪੁਰਸ਼ ਵਰਗ ਅਤੇ 8 ਮਹਿਲਾ ਵਰਗ ਵਿੱਚ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਯੂਰੋਪ ਤੇ ਅਮਰੀਕਾ ਮਹਾਂਦੀਪ ਤੋਂ ਬਾਅਦ ਹੁਣ ਅਫਰੀਕ ਮੁਲਕਾਂ ਵਿੱਚ ਕਬੱਡੀ ਦੀ ਮਕਬੂਲੀਅਤ ਨੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਕਬੱਡੀ ਨੂੰ ਪੱਕੇ ਪੈਰੀਂ ਕੀਤਾ ਹੈ।
ਕੈਬਨਿਟ ਮੰਤਰੀ ਸ. ਮਲੂਕਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿੱਥੇ ਹਰ ਖੇਤਰ ਵਿੱਚ ਵਿਕਾਸ ਕੀਤਾ ਹੈ ਉਥੇ ਖੇਡਾਂ ਵਿੱਚ ਉਪ ਮੁੱਖ ਮੰਤਰੀ ਸ. ਬਾਦਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਬੇਮਿਸਾਲ ਕੰਮ ਕੀਤੇ ਗਏ ਹਨ। ਕਬੱਡੀ ਨੂੰ ਕੌਮਾਂਤਰੀ ਮਾਨਤਾ ਦਿਵਾਈ। ਹਰ ਪਿੰਡ-ਸ਼ਹਿਰ ਵਿੱਚ ਸਟੇਡੀਅਮ ਉਸਾਰੇ ਗਏ ਅਤੇ ਛੋਟੀ ਉਮਰ ਦੇ ਨੌਜਵਾਨਾਂ ਨੂੰ ਖੇਡ ਕਿੱਟਾਂ ਅਤੇ ਜਿੰਮਾਂ ਵੰਡੀਆਂ ਗਈਆਂ ਗਨ। ਕੌਮਾਂਤਰੀ ਖਿਡਾਰੀਆਂ ਨੂੰ ਨਗਦ ਇਨਾਮ ਅਤੇ ਨੌਕਰੀਆਂ ਦਿੱਤੀਆਂ ਗਈਆਂ।

Leave a Reply

Your email address will not be published. Required fields are marked *