ਪੰਜਾਬਪਟਿਆਲਾ

ਹਰਿੰਦਰਪਾਲ ਚੰਦੂਮਾਜਰਾ ਦੀ ਮਿਹਨਤ ਰੰਗ ਲਿਆਈ : ਦੁਧਨਸਾਧਾਂ ਨੂੰ ਇਸੀ ਹਫਤੇ ਮਿਲੇਗਾ ਸਬ ਡਿਵੀਜਨ ਦਾ ਦਰਜ਼ਾ

-ਹਲਕਾ ਸਨੋਰ ਨਿਵਾਸੀਆਂ ਨਾਲ ਕੀਤਾ ਹਰ ਵਾਅਦਾ ਕੀਤਾ ਜਾਵੇਗਾ ਪੂਰਾ: ਹਰਿੰਦਰਪਾਲ ਚੰਦੂਮਾਜਰਾ
ਪਟਿਆਲਾ, 13 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਹਲਕਾ ਸਨੋਰ ਦੇ ਕਸਬਾ ਦੁਧਨਸਾਧਾਂ ਨੂੰ ਸਬ ਡਿਵੀਜਨ ਦਾ ਦਰਜ਼ਾ ਮਿਲਣ ਜਾ ਰਿਹਾ ਹੈ। ਇਸ ਦੇ ਲਈ ਕਾਗਜੀ ਕਾਰਵਾਈ ਲਗਭਗ ਪੁਰੀ ਹੋ ਚੁੱਕੀ ਹੈ ਅਤੇ ਇਸੀ ਹਫਤੇ ਹੋਣ ਵਾਲੀ ਕੈਬਨਿਟ ਦੀ ਮੀਟਿੰਗ ਵਿਚ ਮੋਹਰ ਲੱਗਣ ਦੀ ਸੰਭਾਵਨਾ ਹੈ।
ਹਲਕਾ ਸਨੌਰ ਦੇ ਇੰਚਾਰਜ਼ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਹਲਕਾ ਸਨੋਰ ਦਾ ਇੰਚਾਰਜ਼ ਲਗਾਇਆ ਗਿਆ ਸੀ ਤਾਂ ਉਹਨਾਂ ਐਲਾਨ ਕੀਤਾ ਸੀ ਕਿ ਦੁਧਨ ਸਾਧਾਂ ਨੂੰ ਸਬ ਡਿਵੀਜਨ ਦਾ ਦਰਜ਼ਾ ਦਿਵਾ ਕੇ ਚੈਨ ਦਾ ਸਾਹ ਲਵਾਂਗਾ। ਹਰਿੰਦਰਪਾਲ ਸਿੰਘ ਨੇ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਫੇਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਇਸ ਮਾਮਲੇ ਵਿਚ ਮੀਟਿੰਗ ਕੀਤੀ ਅਤੇ ਇਲਾਕੇ ਦੀ ਸਥਿਤੀ ਤੋਂ ਜਾਣੂ ਕਰਵਾਇਆ। ਹਰਿੰਦਰਪਾਲ ਚੰਦੂਮਾਜਰਾ ਨੇ ਇਸ ਤੋਂ ਪਹਿਲਾਂ ਇਲਾਕੇ ਦੇ ਲੋਕਾਂ ਨਾਲ ਇਸ ਮਾਮਲੇ ਵਿਚ ਮੀਟਿੰਗ ਕੀਤੀ ਅਤੇ ਲੋਕਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਇੱਕ ਪੁਰੀ ਰਿਪੋਰਟ ਤਿਆਰ ਕੀਤੀ ਅਤੇ ਉਹੀ ਰਿਪੋਰਟ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਨੂੰ ਸੌਂਪੀ। ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਦੁਧਨ ਸਾਧਾਂ ਨੂੰ ਸਬ ਡਿਵੀਜਨ ਬਣਾਉਣ ਲਈ ਸੰਬਧਤ ਅਧਿਕਾਰੀਆਂ ਦੇ ਕੋਲ ਵੀ ਪੁਰੀ ਪੈਰਵਾਈ ਕੀਤੀ ਅਤੇ ਆਖਰ ਉਨ੍ਹਾਂ ਦੀ ਇਹ ਮਿਹਨਤ ਰੰਗ ਲਿਆਈ।
ਦੁੱਧਨ ਸਾਧਾ ਕਸਬਾ ਦੇਵੀਗੜ੍ਹ ਤੋਂ ਅੱਗੇ ਸਥਿਤ ਹੈ ਅਤੇ ਇਸ ਦੇ ਆਸ ਪਾਸ ਜਿਆਦਾਤਰ ਇਲਾਵਾ ਹੜ੍ਹ ਪ੍ਰਭਾਵਿਤ ਹੈ। ਦੂਜਾ ਇਹ ਸਮੁੱਚਾ ਇਲਾਕਾ ਹਰਿਆਣਾ ਦੇ ਨਾਲ ਲਗਦਾ ਹੈ ਅਜਿਹੇ ਵਿਚ ਦੁਧਨ ਸਾਧਾਂ ਦੇ ਸਬ ਡਿਵੀਜਨ ਬਣਨ ਨਾਲ ਇਥੋਂ ਦੇ ਲੋਕਾਂ ਵੱਡੀਆਂ ਸਹੂਲਤਾਂ ਮਿਲਣਗੀਆਂ। ਵਿਸ਼ੇਸ਼ ਤੌਰ ‘ਤੇ ਸਬ ਡਿਵੀਜਨ ਬਣਨ ਦੇ ਨਾਲ ਹੀ ਇਥੋਂ ਦੇ ਕਮਿਊੁਨਿਟੀ ਹੈਲਥ ਸੈਂਟਰ ਨੂੰ ਸਿਵਲ ਹਸਪਤਾਲ ਦਾ ਦਰਜ਼ਾ ਮਿਲ ਜਾਵੇਗਾ। ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਉਹਨ੍ਹਾਂ ਵੱਲੋਂ ਹਲਕਾ ਸਨੋਰ ਦੇ ਲੋਕਾਂ ਨਾਲ ਜਿਹੜਾ ਵੀ ਵਾਅਦਾ ਕੀਤਾ, ਉਹ ਹਰ ਹਾਲ ਵਿਚ ਪੁਰਾ ਕੀਤਾ ਜਾਵੇਗਾ। ਇਥੇ ਇਹ ਵੀ ਦੱਸਣਯੋਗ ਹੈ ਕਿ ਦੁਧਨ ਸਾਧਾਂ ਦੇ ਸਬ ਡਿਵੀਜਨ ਬਣਨ ਨਾਲ ਕਈ ਦਹਾਕਿਆਂ ਦਾ ਸੋਕਾ ਟੁੱਟੇਗਾ।

Leave a Reply

Your email address will not be published. Required fields are marked *