ਅਣ—ਰਿਵਾਇਜਡ ਤੇ ਪਾਰਸ਼ਲੀ ਸਾਂਝਾ ਮੁਲਾਜਮ ਫਰੰਟ ਵੱਲੋਂ ਪਟਿਆਲਾ ਤੋਂ ਇਲਾਵਾ ਵੱਖ—ਵੱਖ ਜਿਲਿ੍ਹਆਂ ਵਿੱਚ ਕੱਢਿਆ ਜਾਵੇਗਾ ਪੰਜਾਬ ਸਰਕਾਰ ਵਿਰੁੱਧ ਰੋਸ ਮਾਰਚ—ਕੰਡਾ।
ਪੰਜ ਜਿਲਿ੍ਹਆਂ ਦੇ ਕਰਮਚਾਰੀ ਪੰਜਾਬ ਸਰਕਾਰ ਵਿਰੁੱਧ 9 ਸਤੰਬਰ ਨੂੰ ਪਟਿਆਲਾ ਵਿਖੇ ਕੱਢਣਗੇ ਰੋਸ ਮਾਰਚ।
ਪਟਿਆਲਾ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ ਛੇਵੇਂ ਪੇ ਕਮਿਸ਼ਨ ਵਿੱਚ 2011 ਵਿੱਚ ਦਿੱਤੇ ਜਾ ਰਹੇ ਪੇ ਕਮਿਸ਼ਨ ਵਿੱਚ ਸਬ ਕਮੇਟੀ ਵੱਲੋਂ ਕਮੀਆਂ ਨੂੰ ਦੂਰ ਨਾ ਕਰਕੇ ਪੈ ਪੈਰਟੀ ਨੂੰ ਬਹਾਲ ਨਾ ਕਰਨ ਅਤੇ ਇਸ ਛੇਵੇਂ ਪੇ ਕਮਿਸ਼ਨ ਵਿੱਚ ਵੱਖ—ਵੱਖ 83 ਕਰਮਚਾਰੀਆਂ ਨਾਲ ਸਬੰਧਤ ਕੈਟਾਗਰੀਆਂ ਨਾਲ ਹੋ ਰਹੀ ਬੇ—ਇਨਸਾਫੀ ਤੇ ਕਈ ਸਾਲਾਂ ਤੋਂ ਕੱਚੇ ਤੌਰ ਤੇ ਵੱਖ—ਵੱਖ ਸਰਕਾਰੀ ਵਿਭਾਗਾਂ ਵਿੱਚ ਕੰਮ ਵਾਲੇ ਕਰਮਚਾਰੀਆਂ ਨੂੰ ਪੱਕਾ ਨਾ ਕਰਨ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਵਿਰੁੱਧ ਰੋਸ ਮਾਰਚ ਕੱਢਣ ਸਬੰਧੀ ਇੱਕ ਅਹਿਮ ਤੇ ਵਿਸ਼ੇਸ਼ ਮੀਟਿੰਗ ਨਾਭਾ ਰੋਡ ਸਥਿਤ ਜਲ ਸਪਲਾਈ ਤੇ ਸੈਨੀਟੇਸ਼ਨ (ਮ:) ਯੂਨੀਅਨ ਦਫਤਰ ਵਿਖੇ ਕੀਤੀ ਗਈ ਮੀਟਿੰਗ ਜਿਸ ਵਿੱਚ ਅਣ—ਰਿਵਾਇਜਡ ਤੇ ਪਾਰਸ਼ਲੀ ਸਾਂਝਾ ਮੁਲਾਜਮ ਫਰੰਟ ਦੇ ਅਹੁੱਦੇਦਾਰਾਂ ਵੱਲੋਂ ਕਨਵੀਨਰ ਮੁਕੇਸ਼ ਕੰਡਾ ਦੀ ਪ੍ਰਧਾਨਗੀ ਵਿੱਚ ਕੀਤੀ ਗਈ।
ਜਿਸ ਵਿੱਚ ਕਨਵੀਨਰ ਮੁਕੇਸ਼ ਕੰਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਲੰਮੇ ਸਮੇਂ ਤੋਂ ਕਰਮਚਾਰੀਆਂ ਨਾਲ ਸਬੰਧਤ ਸੰਗਠਨ ਅਣਰਿਵਾਇਜਡ ਤੇ ਪਾਰਸ਼ਲੀ ਸਾਂਝਾ ਮੁਲਾਜਮ ਫਰੰਟ ਵੱਲੋਂ ਪੰਜਾਬ ਦੇ ਵੱਖ ਵੱਖ ਜਿਲਿ੍ਹਆਂ ਨੂੰ ਰੋਸ ਮਾਰਚ ਕੱਢਣ ਸਬੰਧੀ 4 ਜੋਨਾਂ ਵਿੱਚ ਵੰਡਿਆ ਗਿਆ ਹੈ ਜਿਸਦੇ ਤਹਿਤ ਫਰੰਟ ਵੱਲੋਂ ਵੱਖ—ਵੱਖ ਦਿਨਾਂ ਤੇ ਮੰਗਾਂ ਨੂੰ ਮਨਾਉਣ ਲਈ ਪੰਜਾਬ ਸਰਕਾਰ ਵਿਰੁੱਧ ਪੰਜਾਬ ਪੱਧਰ ਤੇ ਵੱਖ ਵੱਖ ਜਿਲਿ੍ਹਆਂ ਵਿੱਚ ਰੋਸ ਮਾਰਚ ਕੱਢਦਿਆਂ ਡਿਪਟੀ ਕਮਿਸ਼ਨਰਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਤੇ ਮੰਗ ਪੱਤਰ ਸੋਂਖੇ ਜਾਣਗੇ। ਜਿਸ ਲੜੀ ਤਹਿਤ ਜਿਲ੍ਹਾ ਅੰਮ੍ਰਿਤਸਰ ਦੇ ਨਾਲ ਪਠਾਨਕੋਟ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਤਰਨਤਾਰਨ ਦੇ ਕਰਮਚਾਰੀ 6 ਸਤੰਬਰ ਨੂੰ ਰੋਸ ਮਾਰਚ ਕੱਢਣਗੇ ਤੇ 7 ਸਤੰਬਰ ਨੂੰ ਮੋਗਾ, ਬਠਿੰਡਾ, ਫਰੀਦਕੋਟ, ਫਿਰੋਜਪੁਰ, ਅਬੋਹਰ, ਮੁਕਤਸਰ ਦੇ ਕਰਮਚਾਰੀਆਂ ਵੱਲੋਂ ਰੋਸ ਮਾਰਚ ਕੱਢਿਆ ਜਾਵੇਗਾ। ਇਸੇ ਤਰ੍ਹਾਂ ਪਟਿਆਲਾ ਵਿਖੇ 9 ਸਤੰਬਰ ਨੂੰ ਕੱਢੇ ਜਾ ਰਹੇ ਪੰਜਾਬ ਸਰਕਾਰ ਵਿਰੁੱਧ ਰੋਸ ਮਾਰਚ ਵਿੱਚ ਸੰਗਰੂਰ, ਮਾਨਸਾ, ਬਰਨਾਲਾ, ਮਲੇਰਕੋਟਲਾ, ਲੁਧਿਆਣਾ ਜਿਲਿ੍ਹਆਂ ਦੇ ਕਰਮਚਾਰੀ ਬਹੁ—ਗਿਣਤੀ ਵਿੱਚ ਪਹੁੰਚ ਕੇ ਪਟਿਆਲਾ ਦੀਆਂ ਸੜਕਾਂ ਤੇ ਪ੍ਰਦਰਸ਼ਨ ਕਰਦਿਆਂ ਡਿਪਟੀ ਕਮਿਸ਼ਨਰ ਨੂੰ ਮੰਗਾਂ ਸਬੰਧੀ ਪੱਤਰ ਦੇਣਗੇ। ਇਸ ਤੋਂ ਇਲਾਵਾ ਮੋਹਾਲੀ ਵਿਖੇ ਫਤਿਹਗੜ੍ਹ ਸਾਹਿਬ, ਰੋਪੜ, ਹੁਸ਼ਿਆਰਪੁਰ, ਨਵਾਂ ਸ਼ਹਿਰ ਦੇ ਕਰਮਚਾਰੀ 11 ਸਤੰਬਰ ਨੂੰ ਰੋਸ ਮਾਰਚ ਵਿੱਚ ਭਾਗ ਲੈਣਗੇ। ਇਸ ਮੋਕੇ ਪਟਿਆਲਾ ਵਿਖੇ ਹੋਈ ਅਣਰਿਵਾਇਜਡ ਤੇ ਪਾਰਸ਼ਲੀ ਮੁਲਾਜਮ ਫਰੰਟ ਦੀ ਮੀਟਿੰਗ ਦੋਰਾਨ ਕਨਵੀਨਰ ਮੁਕੇਸ਼ ਕੰਡਾ ਨੇ ਦੱਸਿਆ ਕਿ ਛੇਵੇਂ ਪੇ ਕਮਿਸ਼ਨ ਦੀ 2011 ਦੀ ਪੇ ਪੈਰਿਟੀ ਬਹਾਲ ਕਰ ਕਿਸੇ ਵੀ ਗੁਣਾਂਕ ਨਾਲ ਨਾ ਦੇਣ ਦੇ ਵਿਰੋਧ ਵਿੱਚ ਵੱਖ ਵੱਖ ਜਿਲਿ੍ਹਆਂ ਵਿੱਚ ਕੱਢੇ ਜਾਣ ਵਾਲੇ ਰੋਸ ਮਾਰਚ ਦੀ ਅਗਵਾਈ ਕੋਆਰਡੀਨੇਟਰ ਸੁਖਨੰਦਨ ਸਿੰਘ ਮੈਹਣੀਆਂ, ਦਲਜੀਤ ਸਿੰਘ ਭਾਂਖਰ, ਮੁਕੇਸ਼ ਕੰਡਾ ਆਦਿ ਕਰਨਗੇ। ਇਸ ਮੋਕੇ ਰਘਬੀਰ ਸਿੰਘ, ਕੁਲਵੰਘਤ ਸਿੰਘ ਅੰਮ੍ਰਿਤਸਰ, ਸੁਰਜੀਤ ਸਿੰਘ ਤਰਨਤਾਰਨ, ਗੁਰਦੇਵ ਸਿੰਘ ਸਿਰਸਵਾਲ, ਨੰਦ ਲਾਲ, ਗੋਪਾਲ ਚੰਦ, ਕੁਲਦੀਪ ਆਦਿ ਆਗੂ ਹਾਜਰ ਸਨ।

