ਪੰਜਾਬਪਟਿਆਲਾ

ਅਰਵਿੰਦ ਕੇਜਰੀਵਾਲ ਅਨੁਸੂਚਿਤ ਜਾਤੀਆਂ ਪ੍ਰਤੀ ਸਥਿਤੀ ਸਪਸ਼ਟ ਕਰੇ-ਕੈੱਥ

ਭਗਵੰਤ ਮਾਨ ਦੇ ਲੋਕ ਸਭਾ ਹਲਕੇ ਵਿੱਚ ਤਮਾਸ਼ਬੀਨ ਬਣ ਕੇ ਸਿਆਸੀ ਸ਼ਰਾਰਤੀ ਚੁੱਪ ਧਾਰੀ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਦੇ ਮੁੱਖੀ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਨਾਲ ਸਿਨਿਆਰ ਨੇਤਾ ਪਰਮਜੀਤ ਸਿੰਘ ਕੈਂਥ ਨੇ ਸਥਾਨਕ ਸਰਕਟ ਹਾਊਸ ਦੇ ਵਿੱਚ ਕਰੀਬ 15 ਮਿੰਟ ਮੁਲਾਕਾਤ ਹੋਈ ,ਮੀਟਿੰਗ ਦੇ ਸਮਂੇ ਸੰਜੇ ਸਿੰਘ ਇੰਨਚਾਰਜ਼ ਪੰਜਾਬ ਮਾਮਲੇ ਅਤੇ ਭਗਵੰਤ ਮਾਨ ਐਮ.ਪੀ. ਮੌਜੂਦ ਸਨ।

ਮੀਟਿੰਗ ਵਿੱਚ ਅਨੁਸੂਚਿਤ ਜਾਤੀਆਂ ਦੇ ਗੰਭੀਰ ਮੁਦਿਆਂ ਦੇ ਬਾਰੇ ਵਿਚਾਰ ਵਟਾਂਦਰਾ ਕਰਨਾ ਚਾਹਿਆ ਪਰ ਉਨ੍ਹਾਂ ਨੇ ਮੁਦਿਆਂ ਬਾਰੇ ਕੋਈ ਦਿਲਚਸਪੀ ਨਹੀਂ ਦਿਖਾਈ। ਟਿਕਟਾਂ ਦੀ ਵੰਡ ਵਿੱਚ ਅਨੁਸੂਚਿਤ ਜਾਤੀ ਵਰਗ ਵਿੱਚ ਜਿਹਨਾਂ ਦਾ ਯੋਗ ਦਾਨ ਹੈ ਤੇ ਉਹ ਵਿਅਕਤੀ ਜਿਨ੍ਹ੍ਹਾ ਨੇ ਆਮ ਆਦਮੀ ਪਾਰਟੀ ਵਿੱਚ ਬਦਲਆ ਲਈ ਦਿਨ ਰਾਤ ਇੱਕ ਕੀਤਾ ਵੰਲਟੀਆਰ ਬਣ ਕੇ ਪਾਰਟੀ ਦੇ ਹਰ ਕੰਮ ਵਿੱਚ ਹਿਸਾ ਲਿਆ, ਉਨ੍ਹਾਂ ਦੀ ਪਾਰਟੀ ਲੀਡਰਸ਼ੀਪ ਵਿੱਚ ਕੋਈ ਇਹਮੀਅਤ ਨਹੀਂ ਹੈ।
ਸ. ਕੈਂਥ ਨੇ ਦੱਸਿਆ ਕਿ ਪਾਰਟੀ ਵਿੱਚ ਅਨੁਸੂਚਿਤ ਜਾਤੀਆਂ ਨੂੰ ਜੋੜਨ ਵਿੱਚ ਅਸੀ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਇਹਨਾਂ ਨੇ ਉਹਨਾਂ ਵਿਚੋਂ ਯੋਗ ਲੀਡਰਸ਼ੀਪ ਪੈਦਾ ਕਰਨ ਦੀ ਬਜਾਏ ਡੰਮੀ ਉਮੀਦਵਾਰ ਬਣਾਏ ਜਾ ਰਹੇ ਹਨ, ਜਿਹਨਾਂ ਨੂੰ ਸਮਾਜ ਦੀ ਪੀੜਾ ਦਾ ਗਿਆਨ ਨਹੀਂ, ਸਗੋਂ Àਹਨਾਂ ਦੀ ਭਾਵਨਾਵਾ ਨਾਲ ਰਾਜਨੀਤੀਕ ਕੀਤੀ ਜਾ ਰਹੀ ਹੈ। ਪਿਛਲੇ ਦਿਨਾਂ ਵਿੱਚ ਭਗਵੰਤ ਮਾਨ ਦੇ ਲੋਕ ਸਭਾ ਹਲਕਾ ਸੰਗਰੂਰ ਵਿੱਚ ਆਨੁਸੂਚਿਤ ਜਾਤੀਆਂ ਦਾ ਸ਼ਾਮਲਾਟ ਜ਼ਮੀਨ ਵਿਚੋਂ 1/3 ਹਿਸਾ ਪ੍ਰਾਪਤ ਕਰਨ ਲਈ ਲੰਮਾ ਸੰਘਰਸ਼ ਚਲ ਰਿਹਾ ਹੈ,ਜਿਸ ਕਾਰਨ ਸੇੱਕੜੇ ਲੋਕ ਜੇਲ੍ਹਾਂ ਅਤੇ ਲੜਾਈ ਦੀ ਮਾਰਕੁਟ ਕਾਰਨ ਹਸਪਤਾਲਾਂ ਵਿੱਚ ਦਾਖਲ ਹਨ ਪਰ ਪਾਰਟੀ ਦੇ ਪਲੇਟਫਾਰਮ ਉੱਤੇ ਕਦੇ ਵੀ ਗੰਭੀਰਤਾਂ ਨਾਲ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ ਅਤੇ ਨਾ ਹੀ ਲੋਕ ਸਭਾ ਵਿੱਚ ਕੋਈ ਮੁੱਦਾ ਚੁਕਿਆ ਸਗੋਂ ਤਮਾਸ਼ਬੀਨ ਬਣ ਕੇ ਸਿਆਸੀ ਸ਼ਰਾਰਤੀ ਚੁੱਪ ਧਾਰੀ ਹੋਈ ਹੈ। ਸਿਰਫ ਕਵੀਤਾਵਾਂ ਤੇ ਕਿਕਲੀਆਂ ਪਾ ਕੇ ਪੰਜਾਬ ਦੇ ਲੋਕਾਂ ਨੂੰ ਅਸਲ ਮੁਦਿਆਂ ਤੋਂ ਧਿਆਨ ਹਟਾ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ,ਸੰਜੇ ਸਿੰਘ, ਦੁਰਗੇਸ਼ ਪਾਠਕ ਹੋਰਾਂ ਨੂੰ ਪੰਜਾਬ ਦੇ ਸਭਿਆਚਾਰ ਦਾ ਗਿਆਨ ਨਹੀਂ ਨਾ ਹੀ ਉਹਨਾਂ ਨੂੰ ਅਨੁਸੂਚਿਤ ਜਾਤੀਆਂ ਦੇ ਮੁਦੇ ਅਤੇ ਸਮਸਿਆਵਾਂ ਦੇ ਬਾਰੇ ਜਾਣਕਾਰੀ ਨਹੀਂ ਹੈ। ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਦੀ ਕਰੀਬ 35 ਪ੍ਰਤੀਸ਼ਤ ਆਬਾਦੀ ਹੈ, 34 ਵਿਧਾਨ ਸਭਾ, 4 ਲੋਕ ਸਭਾ ਦੀਆਂ ਸੀਟਾਂ ਹਨ ਪਰ ਇਸ ਬਾਰੇ ਵਿੱਚ ਅਰਵਿੰਦ ਕੇਜਰੀਵਾਲ ਦੀ ਟੀਮ ਰਾਜਨੀਤੀ ਕਰ ਰਹੀ ਹੈ ਅਤੇ ਦੂਸਰੀਆਂ ਪਾਰਟੀਆਂ ਦੀ ਤਰ੍ਹਾਂ ਇਨ੍ਹਾਂ ਦੇ ਜ਼ਜਬਾਤਾਂ ਨਾਲ ਘਣੌਨੀ ਖੇਡ ਖੇਡੀ ਜਾ ਰਹੀ ਹੈ।ਸ. ਕੈਥਂ ਨੇ ਦੱਸਿਆਂ ਕਿ ਇਹਨਾਂ ਨੂੰ ਅਜਿਹੀ ਗੰਦੀ ਰਾਜਨੀਤੀ ਨਹੀਂ ਕਰਨ ਦੇਵਾਗੇ ਅਤੇ ਇਹਨਾ ਦੇ ਮਨਸੁਬੇ ਕਾਮਯਾਬ ਨਹੀਂ ਹੋਣ ਦੇਵਾਗੇ। ਅਰਵਿੰਦ ਕੇਜਰੀਵਾਲ ਨੂੰ ਅਨੁਸੂਚਿਤ ਜਾਤੀਆਂ ਬਾਰੇ ਅਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ।ਸ. ਕੈਂਥ ਨੇ ਕਿਹਾ ਕਿ ਅਗਲੀ ਰਣਨੀਤੀ ਆਪਣੀ ਟੀਮ ਨਾਲ ਸਲਾਹ ਮਸ਼ਵਰਾਂ ਕਰ ਕੇ ਜਲਦੀ ਫੈਸਲਾ ਕੀਤਾ ਜਾਵੇਗਾ।

Leave a Reply

Your email address will not be published. Required fields are marked *