ਪਟਿਆਲਾ

ਪੰਜਾਬੀ ਯੂਨੀਵਰਸਿਟੀ ਦੀ ਸਲਾਨਾ ਐਥਲੈਟਿਕਸ ਮੀਟ ਧੂਮ ਧੜੱਕੇ ਨਾਲ ਸ਼ੁਰੂ

ਲੱਗਭੱਗ 70 ਕਾਲਜਾਂ ਦੇ 815 ਐਥਲੀਟ ਲੈ ਰਹੇ ਭਾਗ-
ਪਟਿਆਲਾ 28 ਨਵੰਬਰ (ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੀ 54ਵੀਂ ਸਲਾਨਾ ਐਥਲੈਟਿਕਸ ਮੀਟ ਡਾ. ਗੁਰਦੀਪ ਕੌਰ ਰੰਧਾਵਾ, ਖੇਡ ਨਿਰਦੇਸ਼ਕਾ ਦੀ ਅਗਵਾਈ ਵਿੱਚ ਅੱਜ ਇੱਥੇ ਕੈਂਪਸ ਦੇ ਸੰਥੈਟਿਕ ਟਰੈਕ ਵਿਖੇ ਧੂਮ ਧੜੱਕੇ ਨਾਲ ਸੁਰੂ ਹੋ ਗਈ।

ਤਿੰਨ ਰੋਜਾ ਚੱਲਣ ਵਾਲੀ ਇਸ ਐਥਲੈਟਿਕਸ ਮੀਟ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਲੱਗਭੱਗ 70 ਕਾਲਜਾਂ ਦੇ 815 ਐਥਲੀਟ ਉੱਚੇ ਸਥਾਨ ਪਾ੍ਰਪਤ ਕਰਨ ਲਈ ਜੋਰ ਅਜਮਾਈ ਕਰਨ ਗੇ। ਇਸ ਐਥਲੈਟਿਕਸ ਮੀਟ ਦੇ ਅੱਜ ਪਹਿਲੇ ਦਿਨ ਦੀ ਸ਼ੁਰੂਆਤ ਨੈਸ਼ਨਲ ਕਾਲਜ ਆਫ ਫਿਜੀਕਲ ਐਜੁਕੇਸ਼ਨ ਚੁੱਪਕੀ ਦੀ ਅਥਲੀਟ ਪ੍ਰਿਅੰਕਾ ਵੱਲੋਂ ਨਵਾਂ ਰਿਕਾਰਡ ਸਿਰਜਣ ਨਾਲ ਬਹੁਤ ਉਤਸ਼ਾਹ ਪੂਰਣ ਹੋਈ। ਪ੍ਰਿੰਅੰਕਾ ਨੇ ਮਹਿਲਾਵਾਂ ਦੀ 5 ਕਿਮੀ. ਵਾਕ ਵਿੱਚ 24:07.80 ਦਾ ਸਮਾਂ ਲੈਕੇ ਇਹ ਨਵਾਂ ਰਿਕਾਰਡ ਬਣਾਉਣ ਵਿੱਚ ਸਫਲਤਾ ਹਾਸਲ ਕੀਤੀ, ਜਦੋਂਕਿ ਪਿਛਲਾ ਰਿਕਾਰਡ ਦਾ ਸਮਾਂ 24:30.26 ਸੀ। ਇਸ ਮੀਟ ਦੇ ਉਦਘਾਟਨੀ ਸਮਾਰੋਹ ਮੋਕੇ ਡਾ. ਅਮ੍ਰਿਤਪਾਲ ਕੌਰ, ਡੀਨ ਵਿਦਿਆਰਥੀ ਭਲਾਈ(ਲੜਕੀਆਂ) ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਹਨਾਂ ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਵਿੱਚ ਖੇਡਾਂ ਵਿਅਕਤੀ ਦੇ ਸਿਹਤਪੂਰਣ ਜੀਵਣ ਵਿੱਚ ਇੱਕ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਇਸ ਮੌਕੇ ਉਹਨਾਂ ਖੇਡਾਂ ਵਿੱਚ ਪ੍ਰਾਪਤੀਆਂ ਲਈ ਸਮੂਚੇ ਖੇਡ ਵਿਭਾਗ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਸ੍ਰੀਮਤੀ ਮਹਿੰਦਰਪਾਲ ਕੌਰ , ਸਹਾਇਕ ਖੇਡ ਨਿਰਦੇਸ਼ਕਾ, ਡਾ. ਜਸਬੀਰ ਸਿੰਘ, ਡਾ. ਦਲਬੀਰ ਸਿੰਘ ਰੰਧਾਵਾ, ਸ. ਹਰਭਜਨ ਸਿੰਘ ਸੰਧੂ, ਸ. ਧਰਮਿੰਦਰਪਾਲ ਸਿੰਘ, ਸ.ਦਲ ਸਿੰਘ ਬਰਾੜ, ਸ. ਜਸਵੰਤ ਸਿੰਘ, ਸ. ਪ੍ਰਿੰਸਇੰਦਰ ਸਿੰਘ,ਸ. ਜੀਵਣਜੋਤ ਸਿੰਘ, ਸ੍ਰੀਮਤੀ ਮੁਕੇਸ਼ ਚੌਧਰੀ, ਮਿਸ ਰਚਨਾ, ਮਿਸ ਰੇਨੂੰ, ਸ੍ਰੀਮਤੀ ਮੀਨਾਕਸ਼ੀ ਰੰਧਾਵਾ, ਮਿਸ ਗੁਰਪ੍ਰੀਤ ਕੌਰ ਆਦਿ ਮੌਜੂਦ ਸਨ।
ਨਤੀਜੇ-ਪੈਦਲ ਚਾਲ, 5 ਕਿਮੀ.(ਮਹਿਲਾ) ਵਿੱਚ ਨੋਸ਼ਨਲ ਕਾਲਜ ਆਫ ਫਿਜੀਕਲ ਐਜੁਕੇਸ਼ਨ,ਚੁੱਪਕੀ ਦੀ ਪ੍ਰਿਅੰਕਾ ਨੇ 24:07.80 ਦਾ ਸਮਾਂ ਲੈ ਕੇ ਸੋਨ ਤਗਮਾ ਜਿੱਤਣ ਵਿੱਚ ਕਾਮਯਾਬੀ ਹਾਸਲ ਕੀਤੀ, ਉਥੇ ਨਾਲ ਹੀ ਨਾਲ ਨਵਾਂ ਰਿਕਾਰਡ ਵੀ ਸਿਰਜਿਆ। ਇਸੇ ਇਵੈਂਟ ਵਿੱਚ ਪਬਲਿਕ ਕਾਲਜ ਸਮਾਣਾ ਦੀ ਪੂਜਾ ਕੁਮਾਰੀ ਨੇ 25:52.30 ਦਾ ਸਮਾਂ ਲੈਕੇ ਚਾਂਦੀ ਦਾ ਤਗਮਾ ਜਿੱਤਿਆ ਅਤੇ ਐਨਲਾਈਟਡ ਗਰੁੱਪ ਆਫ ਕਾਲਜਸ ਝੁਨੀਰ ਦੀ ਮੰਜਰੀ ਜੋਸ਼ੀ ਨੇ 26:17.20 ਦਾ ਸਮਾ ਲੈਕੇ ਸਫਲਤਾ ਪੂਰਵਕ ਕਾਂਸੀ ਦਾ ਤਗਮਾ ਜਿੱਤਿਆ।
ਦੂਜੇ ਪਾਸੇ ਪੁਰਸ਼ ਪੈਦਲ ਚਾਲ, 20 ਕਿਮੀ. ਵਿੱਚ ਖਾਲਸਾ ਕਾਲਜ, ਪਟਿਆਲਾ ਦੇ ਜੋਤ ਭੂੰਮਰਾ ਨੇ 01:35.20 ਦੇ ਸਮੇਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਗੁਰੂ ਨਾਨਕ ਕਾਲਜ, ਬੁੱਢਲਾਡਾ ਦੇ ਲਵਪ੍ਰੀਤ ਸਿੰਘ ਨੇ 01:35.40 ਦਾ ਸਮਾਂ ਲੈਕੇ ਦੂਜਾ ਸਥਾਨ ਹਾਸਲ ਕੀਤਾ। ਇਵੈਂ ਹੀ ਪਬਲਿਕ ਕਾਲਜ, ਸਮਾਣਾ ਦੇ ਸੋਨੂੰ ਮਿਸ਼ਰਾ ਨੇ 01:36.41 ਦਾ ਸਮਾਂ ਲੈਦਿਆਂ ਇਸ ਇਵੈਂਟ ਵਿੱਚ ਤੀਜਾ ਸਥਾਨ ਹਾਸਲ ਕੀਤਾ।
800 ਮੀਟਰ ਮਹਿਲਾਵਾਂ ਵਿੱਚ ਫਤਿਹ ਕਾਲਜ ਫਾਰ ਵੂਮੈੱਨ ਦੀ ਹਰਮਿਲਨ ਬੈਂਸ ਵੱਲੋਂ 02:19.01 ਦੇ ਸਮੇਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦੋਂ ਕਿ ਜੀ.ਆਰ.ਸੀ.,ਸੰਗਰੂਰ ਦੀ ਅਮਨਦੀਪ ਕੌਰ ਨੇ 02:23.30 ਦੇ ਸਮੇਂ ਨਾਲ ਦੂਜਾ ਸਥਾਨ ਹਾਸਲ ਕਰਨ ਵਿੱਚ ਕਾਮਯਾਬੀ ਲਈ। ਇਸੇ ਤਰ੍ਹਾਂ ਤੀਜਾ ਸਥਾਨ ਸ. ਰਜਿੰਦਰ ਸਿੰਘ ਚਹਿਲ ਕਾਲਜ ਆਫ ਫਿਜੀ. ਐਜੁ. ,ਕਲਿਆਣ ਦੀ ਅਰਚਨਾ ਸ਼ਰਮਾ ਨੇ 02:28.41 ਦੇ ਸਮੇਂ ਨਾਲ ਤੀਜਾ ਸਥਾਨ ਅਰਜਿਤ ਕੀਤਾ।
ਪੋਲ ਵਾਲਟ ਮਹਿਲਾ ਵਿੱਚ ਐਨ.ਸੀ.ਪੀ.ਈ., ਚੁੱਪਕੀ ਦੀ ਖਿਡਾਰਣ ਮਨੋਸ਼ਾ ਪਟੇਲ ਨੇ 03 ਮੀਟਰ ਦੀ ਉਚਾਈ ਨਾਲ ਸੋਨ ਤਗਮਾ ਜਿੱਤਣ ਵਿੱਚ ਕਾਮਯਾਬੀ ਹਾਸਲ ਕੀਤੀ ਜਦੋਂਕਿ ਐਮ.ਸੀ.ਪੀ.ਈ.,ਬਠਿੰਡਾ ਦੀ ਦਲਬੀਰ ਕੌਰ ਨੇ 02.10 ਮੀਟਰ ਦੀ ਉਚਾਈ ਨਾਲ ਚਾਂਦੀ ਦਾ ਤਗਮਾ ਜਿੱਤਣ ਵਿੱਚ ਸਫਲਤਾ ਹਾਸਲ ਕੀਤੀ।
ਜੈਵਲਿਨ ਥਰੋਅ ਮਹਿਲਾਵਾਂ ਵਿੱਚ ਪਬਲਿਕ ਕਾਲਜ, ਸਮਾਣਾ ਦੀ ਪ੍ਰਿਅੰਕਾ ਨੇ 42.29 ਦੀ ਦੂਰੀ ਤੈਅ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂਕਿ ਪੰਜਾਬੀ ਯੂਨੀਵਰਸਿਟੀ, ਕੈਂਪਸ ਦੀ ਕੋਮਲਜੀਤ ਕੌਰ ਨੇ 33.19 ਮੀਟਰ ਨਾਲ ਦੂਜਾ ਸਥਾਨ ਹਾਸਲ ਕੀਤਾ। ਐਨ.ਸੀ.ਪੀ.ਈ.,ਚੁੱਪਕੀ ਦੀ ਮਨੀਸ਼ਾ ਚੌਧਰੀ ਨੇ 27.57 ਮੀਟਰ ਦੀ ਦੂਰੀ ਸਦਕਾ ਤੀਜਾ ਸਥਾਨ ਹਾਸਲ ਕਰਨ ਵਿੱਚ ਕਾਮਯਾਬੀ ਲਈ।
5000 ਮੀਟਰ ਮਹਿਲਾਵਾਂ ਵਿੱਚ ਐਨ.ਸੀ.ਪੀ.ਈ.,ਚੁੱਪਕੀ ਦੀ ਪੂਨਮ ਸਿੰਘ ਨੇ 18:18.04 ਦੇ ਸਮੇਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਜਦੋਂ ਕਿ ਫਤਿਹ ਕਾਲਜ ਫਾਰ ਵੈਮੈਨ ਦੀ ਕੇ.ਐਮ. ਮਮਤਾ ਨੇ 18:21.08 ਦੇ ਸਮੇਂ ਨਾਲ ਦੂਜਾ ਸਥਾਨ ਹਾਸਲ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਇਸੇ ਤਰ੍ਹਾਂ ਤੀਜਾ ਸਥਾਨ ਸ. ਰਜਿੰਦਰ ਸਿੰਘ ਚਹਿਲ ਕਾਲਜ ਆਫ ਫਿਜੀ. ਐਜੁ. ,ਕਲਿਆਣ ਦੀ ਨਿਤੂ ਸਿੰਘ ਨੇ 19:09.00 ਦਾ ਸਮਾਂ ਲੈਕੇ ਤੀਜਾ ਸਥਾਨ ਹਾਸਲ ਕੀਤਾ।
5000ਮੀਟਰ ਪੁਰਸ਼ਾ ਵਿੱਚ ਐਮ.ਸੀ.ਪੀ.ਈ., ਬਠਿੰਡਾ ਦੇ ਰਾਕੇਸ਼ ਕੁਮਾਰ ਨੇ 15:18.01 ਦੇ ਸਮੇਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰਾਂ ਐਨ.ਸੀ.ਪੀ.ਈ.,ਚੁੱਪਕੀ ਦੇ ਵਿਸ਼ਨੂੰ ਵੀਰ ਸਿੰਘ ਨੇ 16:00.02 ਦਾ ਸਮਾਂ ਕੱਢਕੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰਾ ਸ. ਰਜਿੰਦਰ ਸਿੰਘ ਚਹਿਲ ਕਾਲਜ ਆਫ ਫਿਜੀ. ਐਜੁ. ,ਕਲਿਆਣ ਦੇ ਹਰਵਿੰਦਰ ਸਿੰਘ ਨੇ 17:18.01 ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।

Leave a Reply

Your email address will not be published. Required fields are marked *