ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਦੀ ਹੋਈ ਸੂਬਾ ਪੱਧਰੀ ਮੀਟਿੰਗ
ਮੀਟਿੰਗ ਦੌਰਾਨ ਅਹਿਮ ਮੁੱਦਿਆਂ ‘ਤੇ ਹੋਈ ਵਿਚਾਰ ਚਰਚਾ
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕਮੇਟੀ ਗਠਿਤ ਕਰਨ ਦਾ ਐਲਾਨ
ਪਟਿਆਲਾ 28 ਨਵੰਬਰ (ਮਧੂਸਾਰ ਬਿਊਰੋ)
ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਰਾਜ ਬਿਜਲੀ ਬੋਰਡ ਦੀ ਸਰਕਲ ਪਟਿਆਲਾ ਦੀ ਮੀਟਿੰਗ ਇੰਜ. ਅਵਤਾਰ ਸਿੰਘ ਸ਼ੇਰਗਿੱਲ ਦੀ ਪ੍ਰਧਾਨਗੀ ਹੇਠ ਹੋਈ।
ਇਸ ਮੌਕੇ ਇੰਜ. ਅਵਤਾਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪਾਵਰ ਕਾਰਪੋਰੇਸ਼ਨ ਦੀ ਮੈਨੇਜ਼ਮੈਂਟ ਨਾਲ 22 ਨਵੰਬਰ ਨੂੰ ਹੋਈ ਮੀਟਿੰਗ ਵਿੱਚ ਕੇਡਰ ਨਾਲ ਤਰੱਕੀ ਖੜੋਤ ਵਰਗੇ ਅਹਿਮ ਮੁੱਦਿਆਂ ‘ਤੇ ਗੰਭੀਰ ਚਰਚਾ ਹੋਈ ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਪੇਸ਼ ਕੀਤੇ ਅੰਕੜਿਆ ਨੂੰ ਮਾਣਯੋਗ ਕੇ.ਐਲ. ਸ਼ਰਮਾ ਡਾਇਰੈਕਟਰ ਡਿਸਟਰੀ ਬਿਊਸ਼ਨ ਅਤੇ ਡਾਇਰੈਕਟਰ ਪ੍ਰਬੰਧਕੀ ਗੁਰਬਚਨ ਸਿੰਘ ਬਚੀ ਨੇ ਧਿਆਨ ਪੂਰਵਕ ਸੁਣਿਆ। ਇਸ ਨੂੰ ਹੱਲ ਕਰਨ ਲਈ ਜਥੇਬੰਦੀ ਤੋਂ ਖੁੱਲੇ ਰੂਪ ਵਿੱਚ ਸੁਝਾਅ ਮੰਗੇ। ਉਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇਸ ਸਬੰਧੀ ਇਕ ਕਮੇਟੀ ਬਣਾਉਣ ਦਾ ਐਲਾਨ ਕੀਤਾ ਤਾਂ ਕਿ ਜਥੇਬੰਦੀ ਦੀਆਂ ਬੋਰਡ ਆਫ ਡਾਇਰੈਕਟਰ ਪੱਧਰ ਦੀ ਮੰਗਾਂ ਨੂੰ ਹੱਲ ਕਰਨ ਲਈ ਠੋਸ ਸੁਝਾਅ ਦਿੱਤੇ ਜਾ ਸਕਣ। ਉਨ੍ਹਾਂ ਕਿਹਾ ਕਿ ਵਿਭਾਗੀ ਤਰੱਕੀ ਦਾ ਟੈਸਟ, ਲਾਈਨਮੈਨ ਤੋਂ ਜੇ.ਈ. ਦਾ 10 ਪ੍ਰਤੀਸ਼ਤ ਕੋਟੇ ਵਿੱਚ ਵਾਧਾ, ਆਨ ਸਕੇਲ ਤੇ ਜੇ.ਈ. ਰੀਡੈਜ਼ੀਗਨੇਟ ਕਰਨ, ਵਿਭਾਗੀ ਤਰੱਕੀ ਦੇ ਰਾਹੀਂ ਪਦ ਉਨਤ ਹੋਏ ਜੇ.ਈ. ਨੂੰ ਤਰੱਕੀ ਦਾ ਇੰਕਰੀਮੈਂਟ ਦੇਣ ਅਤੇ ਜੇ.ਈ. 1 ਤੋਂ ਐਨ.ਡੀ.ਓ. ਦੀ ਤਰੱਕੀ ਲਈ ਕੋਟੇ ਵਿੱਚ ਵਾਧਾ ਕਰਨਾ ਆਦਿ ਮੰਗਾਂ ਨੂੰ ਮੰਨਣ ਦਾ ਭਰੋਸਾ ਦਿੱਤਾ। ਇਸ ਮੀÎਟਿੰਗ ਵਿੱਚ ਇੰਜ. ਚਮਕੌਰ ਸਿੰਘ, ਬਲਵੀਰ ਸਿੰਘ, ਗਰੀਸ਼ ਮਹਾਜਨ, ਇੰਦਰਜੀਤ ਸ਼ਰਮਾ, ਚਰਨਜੀਤ ਸਿੰਘ ਅਮਰਗੜ੍ਹ ਆਦਿ ਸਾਥੀ ਸ਼ਾਮਲ ਹੋਏ।

