ਚੈਅਰਮੈਨ ਅਬਲੋਵਾਲ ਵਲੋਂ ਪ੍ਰਵਾਸੀ ਭਾਰਤੀ ਦਰਸ਼ਨ ਧਾਲੀਵਾਲ ਦਾ ਸਨਮਾਨ
ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਪੂਰੀਂ ਤਰ੍ਹਾਂ ਗੁੰਮਰਾਹ ਕਰ ਰਿਹਾ ਹੈ : ਅਬਲੋਵਾਲ
ਪਟਿਆਲਾ 28 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਟੂਰਿਜ਼ਮ ਕਾਰਪੋਰੇਸ਼ਨ ਦੇ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਨੇ ਅਜ ਇਥੇ ਇਕ ਵਿਸੇਸ ਸਮਾਗਮ ਦੋਰਾਨ ਉੱਘੇ ਪ੍ਰਵਾਸੀ ਭਾਰਤੀ ਦਰਸਨ ਸਿੰਘ ਧਾਲੀਵਾਲ ਦਾ ਸਨਮਾਨ ਕੀਤਾ ਹੈ ।
ਇਸ ਮੋਕੇ ਸੀਨੀਅਰ ਅਕਾਲੀ ਨੇਤਾ ਚਰਨਜੀਤ ਸਿੰਘ ਰੱਖੜਾ , ਐਡਵੋਕੇਟ ਮਨਬੀਰ ਵਿਰਕ, ਸੁੱਖੀ ਰੱਖੜਾ, ਇੰਦਰਜੀਤ ਸਿੰਘ ਰੱਖੜਾ ਸਰਪੰਚ, ਐਡਵੋਕੇਟ ਮਨਵੀਰ ਵਿਰਕ ਅਤੇ ਹੋਰ ਵੀ ਨੈਤਾ ਹਾਜ਼ਰ ਸਨ।
ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਨੇ ਆਖਿਆ ਕਿ ਅਕਾਲੀ ਭਾਜਪਾ ਸਰਕਾਰ ਨੇ ਲੋਕਾਂ ਨਾਲ ਕੀਤੇ ਸਮੁੱਚੇ ਵਾਅਦੇ ਪੂਰੇ ਹਨ, ਜਿਸ ਤੋਂ ਸਪੱਸ਼ਟਹੈ ਕਿ ਪੰਜਾਬ ਦੇ ਲੋਕ ਤੀਜੀ ਵਾਰ ਫਿਰ ਅਕਾਲੀ ਭਾਜਪਾ ਸਰਕਾਰ ਨੂੰ ਰਿਪੀਟ ਕਰਨਗੇਂ। ਉਨ੍ਹਾਂ ਆਖਿਆ ਕਿ ਆਪ ਦੇ ਖਿਲਾਫ ਕਰੋੜਾਂ ਰੁਪਏ ਲੈ ਕੇ ਟਿਕਟਾਂ ਵੰਡਣ ਦੇ ਇਲਜ਼ਾਮ ਹਨ, ਜਿਸ ਤੋਂ ਸਪੱਸ਼ਟ ਹੈ ਕਿ ਆਪ ਨੇ ਕਰੋੜਾਂ ਰੁਪਏ ਲੈ ਕੇ ਹੀ ਟਿਕਟਾਂ ਵੰਡੀਆਂ ਹਨ। ਉਨ੍ਹਾਂ ਆਖਿਆ ਕਿ ਜਿਹੜੇ ਘਸੇ ਪਿਟੇ ਆਗੂ ਆਪ ਨੇ ਦਿੱਤੇ ਹਨ, ਉਹ ਸ਼੍ਰੋਮਣੀ ਅਕਾਲੀ ਦਲ ਅਤੇ ਹੋਰਨਾਂ ਪਾਰਟੀਆਂ ਵੱਲੋਂ ਨਕਾਰੇ ਜਾ ਚੁੱਕੇ ਹਨ। ਉਨ੍ਹਾਂਆਖਿਆ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਮੁੱਚੇ ਆਗੂ ਪੂਰੀ ਤਰ੍ਹਾਂ ਇਮਾਨਦਾਰੀ ਛਵੀ ਵਾਲੇ ਉਤਾਰੇ ਹਨ, ਜਿਹੜੇ ਕਿ ਵੱਡੇ ਪੱਧਰ ‘ਤੇ ਜਿੱਤ ਦੀ ਸਮਰਥਾ ਰੱਖਦੇ ਹਨ। ਉਨ੍ਹਾਂ ਆਖਿਆ ਕਿ ਅਕਾਲੀ ਭਾਜਪਾ ਦਾ ਪੰਜਾਬ ਵਿੱਚ 90 ਸਿੱਟਾਂ ਲੈ ਕੇ ਜਾਣ ਦਾ ਟੀਚਾ ਹੈ ਅਤੇ ਪੰਜਾਬ ਦੇ ਲੋਕ ਇਸ ਟਿੱਚੇ ਨੂੰ ਬੜ੍ਹੇ ਆਰਾਮ ਨਾਲ ਪੂਰਾ ਕਰ ਰਹੇ ਹਨ।

