ਪਟਿਆਲਾ

ਹਰਮੀਤ ਪਠਾਨਮਾਜਰਾ ਦੀ ਪਤਨੀ ਨੇ ਡੋਰ-ਟੂ-ਡੋਰ ਜਾ ਕੇ ਪਤੀ ਲਈ ਮੰਗਿਆ ਸਮਰਥਨ

ਹਲਕੇ ‘ਚ ਲੋਕ ਬੁਨਿਆਦੀ ਸਹੂਲਤਾਂ ਤੋਂ ਸੱਖਣੇ : ਸਿਰਮਨਜੀਤ ਕੌਰ ਪਠਾਣਮਾਜਰਾ
ਪਟਿਆਲਾ/ਦੇਵੀਗੜ੍ਹ 28 ਨਵੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਜ਼ਿਲ੍ਹਾ ਪਟਿਆਲਾ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਹਰਮੀਤ ਸਿੰਘ ਪਠਾਨਮਾਜਰਾ ਜੋ ਕਿ ਹਲਕੇ ‘ਚ ਆਜ਼ਾਦ ਉਮੀਦਵਾਰ ਵਜੋਂ ਮੈਦਾਨ ‘ਚ ਉਤਰੇ ਹਨ, ਦੀ ਪਤਨੀ ਸਿਮਰਨਜੀਤ ਕੌਰ ਪਠਾਨਮਾਜਰਾ ਵਲੋਂ ਦੇਵੀਗੜ੍ਹ ਕਸਬੇ ਦਾ ਦੌਰਾ ਕੀਤਾ ਅਤੇ ਡੋਰ ਟੂ ਡੋਰ ਜਾ ਕੇ, ਦੁਕਾਨਦਾਰਾਂ ਨੂੰ ਮਿੱਲ ਕੇ ਸਮਰਥਨ ਮੰਗਿਆ ।

ਇਸ ਮੌਕੇ ਵੱਡੀ ਗਿਣਤੀ ‘ਚ ਪੰਚ ਸਰਪੰਚ ਅਤੇ ਇਲਾਕੇ ਦੀਆਂ ਬੀਬੀਆਂ ਅਤੇ ਅਹਿਮ ਸ਼ਖਸੀਅਤਾਂ ਉਨ੍ਹਾਂ ਦੇ ਨਾਲ ਸਨ । ਇਸ ਮੌਕੇ ਸਿਮਰਨਜੀਤ ਕੌਰ ਪਠਾਨਮਾਜਰਾ ਨੇ ਕਿਹਾ ਕਿ ਹਲਕਾ ਸਨੋਰ ਦਾ ਦੇਵੀਗੜ੍ਹ ਇਲਾਕਾ ਬੁਰੀ ਤਰ੍ਹਾਂ ਪਛੜ ਗਿਆ ਹੈ ਜਿੱਥੇ ਹਰ ਸਾਲ ਹੜਾਂ ਨਾਲ ਭਾਰੀ ਤਬਾਹੀ ਹੁੰਦੀ ਹੈ ਉੱਥੇ ਨਾਲ ਹੀ ਇਲਾਕੇ ‘ਚ ਬੁਨਿਆਦੀ ਸਹੂਲਤਾਂ ਦੀ ਘਾਟ ਜਿਵੇਂ ਸਬ ਡਵੀਜ਼ਨ, ਸਿਵਲ ਹਸਪਤਾਲ, ਲੜਕੇ ਲੜਕੀਆਂ ਦੀ ਆਈ.ਟੀ.ਆਈ., ਕੋਈ ਵੱਡੀ ਇੰਡਸਟਰੀ ਦਾ ਨਾ ਹੋਣਾ ਅਤੇ ਦੇਵੀਗੜ੍ਹ ਕਸਬੇ ਵਿਚ ਨਗਰ ਕਾਸਲ ਦੇ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਖ਼ੱਜਲ਼ ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕਾਂ ਨੂੰ ਛੋਟੇ ਛੋਟੇ ਕੰਮਾਂ ਲਈ ਪਟਿਆਲੇ ਜਾਣਾ ਪੈਂਦਾ ਹੈ ।

Leave a Reply

Your email address will not be published. Required fields are marked *