ਸ਼ਹਿਰੀ ਪ੍ਰਧਾਨ ਵਿੱਕੀ ਰਿਵਾਜ ਵੱਲੋਂ ਪ੍ਰੋ. ਬੰਡੂਗਰ ਨੂੰ ਸਨਮਾਨ ਚਿੰਨ
ਅੰਮ੍ਰਿਤਪਾਲ ਸਿੰਘ ਪਾਲੀ ਨੇ ਕੀਤਾ ਸਨਮਾਨਤ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੀਜੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਬਣੇ ਪ੍ਰੋ. ਕ੍ਰਿਪਾਲ ਸਿੰਘ ਬੰਡੂਗਰ ਨੂੰ ਜਿਥੇ ਬਾਬਾ ਬੰਦਾ ਸਿੰਘ ਬਹਾਦਰ ਐਵਾਰਡ ਨਾਲ ਸਨਮਾਨਿਆ ਗਿਆ, ਉਥੇ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ ਵੱਲੋਂ ਮਾਲਵਾ ਜ਼ੋਨ-2 ਦੇ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਪਾਲੀ, ਪਰਮਜੀਤ ਸਿੰਘ ਪੰਮੀ, ਰਵਿੰਦਰਪਾਲ ਸਿੰਘ ਭੂਪੀ, ਵਿਕਾਸ ਸਹਿਗਲ ਨੇ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ।
ਇਸ ਮੌਕੇ ਮਾਲਵਾ ਜ਼ੋਨ-2 ਦੇ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਪਾਲੀ ਨੇ ਕਿਹਾ ਕਿ ਪ੍ਰੋ. ਕ੍ਰਿਪਾਲ ਸਿੰਘ ਬੰਡੂਗਰ ਦੇ ਤੀਜੇ ਵਾਰ ਐਸਜੀਪੀਸੀ ਪ੍ਰਧਾਨ ਚੁਣੇ ਜਾਣ ਨਾਲ ਹੋ ਰਹੇ ਸਨਮਾਨ ਇਸ ਗੱਲ ਦਾ ਪ੍ਰਮਾਣ ਹਨ ਕਿ ਲੋਕ ਮਨਾਂ ‘ਚ ਪ੍ਰੋ. ਬੰਡੂਗਰ ਵਿਸ਼ੇਸ਼ ਸਥਾਨ ਰੱਖਦੇ ਹਨ।
ਉਨ੍ਹਾਂ ਕਿਹਾ ਕਿ ਪ੍ਰੋ. ਬੰਡੂਗਰ ਦੇ ਤੀਜੀ ਵਾਰ ਪ੍ਰਧਾਨ ਚੁਣੇ ਜਾਣ ਨਾਲ ਅਹਿਮ ਮਸਲਿਆਂ ਦੇ ਹੱਲ ਹੋਣ ਦੇ ਆਸ ਬੱਝ ਗਈ ਹੈ, ਜਿਸ ਦੀ ਪੰਥ ਨੂੰ ਜ਼ਰੂਰਤ ਸੀ। ਪ੍ਰੋ. ਬੰਡੂਗਰ ਨੇ ਪਹਿਲਾਂ ਵੀ ਪ੍ਰਧਾਨ ਦੇ ਅਹੁਦੇ ‘ਤੇ ਰਹਿੰਦਿਆਂ ਦੂਰ ਅੰਦੇਸ਼ੀ ਸੋਚ ਨਾਲ ਗੰਭੀਰ ਮਸਲਿਆਂ ਨੂੰ ਨੇਪਰੇ ਚਾੜਿਆ। ਅੱਜ ਜਦੋਂ ਸਮੁੱਚੇ ਸਿੱਖ ਜਗਤ ਅੱਗੇ ਕਈ ਚੁਣੌਤੀਆਂ ਖੜੀਆਂ ਹਨ ਤਾਂ ਇਸ ਦੇ ਹੱਲ ਲਈ ਵੀ ਪ੍ਰੋ. ਬੰਡੂਗਰ ਸੰਜੀਦਾ ਫੈਸਲੇ ਲੈਣਗੇ।

