ਪੀ.ਆਰ.ਟੀ.ਸੀ ਚੇਅਰਮੈਨ ਰਣਜੋਧ ਹਡਾਣਾ ਸ੍ਰੀ ਦਰਬਾਰ ਸਾਹਿਬ ਹੋਏ ਨਤਸਮਤਕ
ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਘੋਸ਼ਿਤ ਹੋਣ ਤੇ ਕੀਤਾ ਸ਼ੁਕਰਾਨਾ
ਪਟਿਆਲਾ 12 ਅਪ੍ਰੈਲ (ਮਧੂਸਾਰ ਬਿਊਰੋ) ਬੀਤੇ ਦਿਨੀ ਪੀਆਰਟੀਸੀ ਦੇ ਨਵਨਿਯੁਕਤ ਚੇਅਰਮੈਨ ਰਣਜੋਧ ਸਿੰਘ ਹਡਾਣਾ ਸ੍ਰੀ ਦਰਬਾਰ ਸਾਹਿਬ, ਅਮ੍ਰਿਤਸਰ ਵਿਖੇ ਨਤਸਮਤਕ ਹੋਏ। ਉਨਾਂ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਘੋਸ਼ਿਤ ਹੋਣ ਤੇ ਪ੍ਰਮਾਤਮਾ ਦਾ ਸ਼ੁਕਰਾਨਾਂ ਕੀਤਾ। ਇਸ ਮੌਕੇ ਹਡਾਣਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਵਜੋਂ ਯਾਦਗਾਰੀ ਚਿਨ੍ਹ ਦਿੱਤਾ ਗਿਆ। ਉਪਰੰਤ ਹਡਾਨਾ ਨੇ ਮੌਜੂਦਾ ਪੱਤਰਕਾਰਾਂ ਨਾਲ ਜਾਣਕਾਰੀ ਸਾਝਿਆਂ ਕਰਦੇ ਆਖਿਆ ਕਿ ਆਮ ਆਦਮੀ ਦਾ ਕੌਮੀ ਪਾਰਟੀ ਬਨਣਾ ਬੜੇ ਮਾਣ ਵਾਲੀ ਹੈ ਜਿਸ ਲਈ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸੋਚ ਅਤੇ ਸੰਘਰਸ਼ ਨੂੰ ਸਿੱਜਦਾ ਕਰਦੇ ਹਾਂ ਜਿਨ੍ਹਾਂ ਨੇ ਦਿਨ ਰਾਤ ਪਾਰਟੀ ਦੀ ਚੜਦੀਕਲਾ ਲਈ ਕੰਮ ਕੀਤਾ ਹੈ। ਇਸ ਦੇ ਨਾਲ ਹੀ ਇਸ ਦਾ ਸਿਹਰਾ ਸਭ ਤੋਂ ਪਹਿਲਾ ਪ੍ਰਮਾਤਮਾ ਅਤੇ ਉਸ ਤੋਂ ਬਾਅਦ 3 ਕਰੋੜ ਉਨਾਂ ਪੰਜਾਬ ਵਾਸੀਆਂ ਦੇ ਸਿਰ ਹੈ ਜਿਨ੍ਹਾਂ 75 ਸਾਲਾਂ ਦੀਆਂ ਪੁਰਾਣੀਆਂ ਰਵਾਇਤੀ ਪਾਰਟੀਆਂ ਨੂੰ ਪਛਾੜ ਕੇ ਆਮ ਆਦਮੀ ਪਾਰਟੀ ਨੂੰ ਜਤਾਇਆ ਹੈ। ਇਸ ਦੌਰਾਨ ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਨੇ ਲੀਹੋਂ ਲੱਥੇ ਪੰਜਾਬ ਨੂੰ ਲੀਹ ਤੇ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਰਕਾਰੀ ਟਰਾਂਸਪੋਰਟ ਨੂੰ ਖੁੱਡੇ ਲਾਇਆ ਹੋਇਆ ਸੀ ਪਰੰਤੂ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਏਅਰਪੋਰਟ ਤੱਕ ਸਰਕਾਰੀ ਬੱਸਾਂ ਚਲਾ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਕੁਝ ਪਰਿਵਾਰਾਂ ਨੇ ਟਰਾਂਸਪੋਰਟ ਉਪਰ ਆਪਣਾ ਕਬਜਾ ਸਮਝਿਆ ਹੋਇਆ ਸੀ, ਜਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੋੜ ਕੇ ਸਰਕਾਰੀ ਅਦਾਰੇ ਕਾਮਯਾਬ ਕਰਨ ਲਈ ਅਹਿਮ ਉਪਰਾਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਰੋਜ਼ਗਾਰ, ਸਿੱਖਿਆ, ਸਿਹਤ, ਬਿਜਲੀ ਆਦਿ ਨੂੰ ਆਪਣੀ ਮੁੱਖ ਤਰਜੀਹ ਬਣਾ ਕੇ ਪਾਰਦਰਸ਼ਤਾ ਤੇ ਇਮਾਨਦਾਰੀ ਨਾਲ ਪੰਜਾਬ ਦੀ ਸੇਵਾ ਕਰਦਿਆਂ ਸਾਡੇ ਸ਼ਹੀਦਾਂ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਬਣਾਉਣ ਲਈ ਹੰਭਲਾ ਮਾਰਿਆ ਹੈ ਜਿਸ ਲਈ ਲੋਕਾਂ ਦੇ ਵੱਡੇ ਸਹਿਯੋਗ ਦੀ ਲੋੜ ਹੈ। ਬੇਸ਼ਕ ਕੁਝ ਵਾਅਦੇ ਜ਼ੋ ਹੋਰ ਪਾਰਟੀਆਂ ਆਖਰੀ ਸਾਲਾਂ ਵਿੱਚ ਕਰਦੀਆਂ ਸੀ, ਓਹ ਪਹਿਲੇ ਸਾਲ ਨੇਪਰੇ ਚੜੇ ਅਤੇ ਰਹਿੰਦੇ ਵਾਅਦੇ ਜਲਦ ਪੂਰੇ ਕੀਤੇ ਜਾਣਗੇ। ਉਨਾਂ ਪਹਿਲੇ ਸਾਲ 28000 ਦੇ ਕਰੀਬ ਨੌਕਰੀਆਂ, 600 ਯੂਨਿਟ ਬਿਜਲੀ ਮੁਫਤ, 9 ਟੋਲ ਪਲਾਜ਼ੇ ਬੰਦ, ਰੇਤੇ ਦੀਆਂ ਖੋਲੀਆਂ 50 ਸਰਕਾਰੀ ਖੱਡਾਂ, 500 ਆਮ ਆਦਮੀ ਕਲੀਨਿਕ, 14000 ਕੱਚੇ ਮੁਲਾਜ਼ਮ ਪੱਕੇ, ਸਕੂਲ ਆਫ ਐਮੀਨੈਂਸ ਰਾਹੀ ਪੜਾਈ ਲਈ ਉਪਰਾਲੇ ਆਦਿ ਕਈ ਹੋਰ ਕੰਮ ਵੀ ਲੋਕਾਂ ਦੇ ਵਿਸ਼ਵਾਸ਼ ਨਾਲ ਹੀ ਸਿਰੇ ਚੜਨ ਦੀ ਗੱਲ ਆਖੀ। ਇਸ ਮੌਕੇ ਜਿਲ੍ਹਾਂ ਅਮ੍ਰਿਤਸਰ ਦੇ ਆਮ ਆਦਮੀ ਪਾਰਟੀ ਵਾਲੰਟੀਅਰਾਂ, ਉੱਘੇ ਨੇਤਾਵਾਂ ਅਤੇ ਸਮਾਜ ਸੇਵੀਆਂ ਤੋਂ ਇਲਾਵਾ ਹੋਰਨਾਂ ਲੋਕਾਂ ਨੇ ਵੀ ਥਾਂ ਥਾਂ ਤੇ ਹਡਾਣਾ ਦਾ ਭਰਵਾ ‘ਤੇ ਜੋਰਦਾਰ ਸੁਆਗਤ ਕੀਤਾ।

