ਪਟਿਆਲਾ

ਪਾਰਕਿੰਗ ਸਟੈਂਡਾਂ ਵਿਚ ਪਾਰਕਿੰਗ ਰੇਟ ਨਿਰਧਾਰਿਤ ਕਰਨ ਲਈ ਡੀ.ਸੀ. ਪਟਿਆਲਾ ਨੂੰ ਮੰਗ ਪੱਤਰ

ਪਟਿਆਲਾ (ਕੰਵਰ ਬੇਦੀ)
ਸਮਾਜ ਸੇਵੀ ਸੰਸਥਾਵਾਂ ਵੱਲੋਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਲਈ ਪਟਿਆਲਾ ਦੇ ਏ.ਡੀ.ਸੀ. ਮੋਹਿੰਦਰਪਾਲ ਨੂੰ ਮੰਗ ਪੱਤਰ ਸੌਂਪ ਕੇ ਜਿਲ੍ਹੇ ਅੰਦਰ ਸਮੁੱਚੇ ਪਾਰਕਿੰਗ ਸਟੈਂਡਾਂ ਵਿੱਚ ਪਾਰਕਿੰਗ ਰੇਟ ਨਿਰਧਾਰਿਤ, ਵੱਧ ਰੇਟ ਵਸੂਲਣ ਤੇ ਕਾਰਵਾਈ ਕਰਨ, ਰੇਟ ਲਿਸਟ ਡਿਸਪਲੇ ਕਰਨ, ਬੋਰਡਾਂ ਦੀ ਸੁਰੱਖਿਆ, ਹੈਲਪ ਲਾਈਨ ਨੰਬਰ, ਖੂਨਦਾਨੀਆਂ ਨੂੰ ਪਾਰਕਿੰਗ ਪਰਚੀਪ ਮੁਆਫ ਕਰਨ, ਠੇਕੇਦਾਰ ਦਾ ਨਾਮ, ਫੋਨ ਨੰਬਰ, ਵਰਕਰਾਂ ਦੇ ਵਰਦੀ, ਨੇਮ ਪਲੇਟ ਅਤੇ ਕਰੈਕਟਰ ਵੈਰੀਫਿਕੇਸ਼ਨ ਕਰਵਾਉਣ ਲਈ ਮੰਗ ਪੱਤਰ ਸੌਂਪਿਆ।

ਜਿਕਰਯੋਗ ਹੈ ਕਿ ਇਹ ਮੰਗ ਪੱਤਰ ਸੌਂਪਣ ਤੋਂ ਪਹਿਲਾਂ ਜਿਲ੍ਹੇ ਦੀਆਂ ਨਾਮੀ ਸੰਸਥਾਵਾਂ ਦੀ ਇੱਕ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਵੰਦੇ ਮਾਤਰਮ ਦਲ ਦੇ ਪ੍ਰਧਾਨ ਗੁਰਮੁੱਖ ਸਿੰਘ ਨੇ ਕੀਤੀ। ਇਸ ਮੀਟਿੰਗ ਵਿੱਚ ਅਤੇ ਮੰਗ ਪੱਤਰ ਦੇਣ ਮੌਕੇ ਮੈਡਮ ਸਤਿੰਦਰਪਾਲ ਕੌਰ ਵਾਲੀਆ, ਮੈਡਮ ਪਮਿੰਦਰਪਾਲ ਕੌਰ, ਮੈਡਮ ਹਰਮੀਤ ਬਰਾੜ, ਹਰਦੀਪ ਸਿੰਘ ਸਨੌਰ, ਜਤਵਿੰਦਰ ਸਿੰਘ ਗਰੇਵਾਲ, ਪੀਐਮਆਰਏ ਤੋਂ ਕਰਨ ਮੱਟੂ ਜੁਆਇੰਟ ਸਕੱਤਰ, ਕਰਮਜੀਤ ਸਿੰਘ ਸੇਖੋਂ ਜਨਰੇਸ਼ਨ ਵੈਲਫੇਅਰ ਫਾਊਂਡੇਸ਼ਨ, ਗੁਰਕੀਰਤ ਸਿੰਘ, ਰਵਿੰਦਰ ਸਿੰਘ ਜਨਹਿੱਤ ਸੇਵਾ ਸਮਿਤੀ, ਹਰਮਨਦੀਪ ਸਿੰਘ ਨਿਰਮਾਣ ਏਡੀਐਫਆਈ, ਰੁਪਿੰਦਰ ਧੀਮਾਨ ਇਨਕਲਾਬ ਫਾਉਂਡੇਸ਼ਨ ਪੰਜਾਬ, ਡਾ. ਹੇਮ ਰਿਸ਼ੀ ਬਡੂੰਗਰ, ਸੋਹਣ ਸਿੰਘ ਗੁੱਗਾ ਜਾਹਰ ਪੀਰ ਕਮੇਟੀ, ਗੁਰਮੁੱਖ ਧਾਲੀਵਾਲ ਸਨੌਰੀ ਅੱਡਾ ਮਾਰਕਿਟ, ਰਾਜੀਵ ਖੰਨਾ ਪ੍ਰਧਾਨ ਸਮਾਜ ਸੇਵਾ ਸੁਸਾਇਟੀ ਪੰਜਾਬ, ਵਿਕਾਸ ਕੰਬੋਜ਼ ਜ਼ੌੜੀਆਂ ਭੱਟੀਆਂ, ਜ਼ੋਤੀ ਤਿਵਾੜੀ ਨੌਜਵਾਨ ਸੇਵਾ ਸੰਗਠਨ, ਹਰਪ੍ਰੀਤ ਸਿੰਘ ਢੀਠ ਸ਼ਹੀਦ ਭਗਤ ਸਿੰਘ ਕਲੱਬ ਆਦਿ ਹਾਜਰ ਸਨ। ਮੰਗ ਪੱਤਰ ਲੈਣ ਉਪਰੰਤ ਏ.ਡੀ.ਸੀ. ਮੋਹਿੰਦਰਪਾਲ ਨੇ ਮੌਕੇ ਤੇ ਕਾਰਵਾਈ ਕਰਦਿਆਂ ਜਿਲ੍ਹਾ ਨਾਜ਼ਰ ਜ਼ਸਪਾਲ ਸਿੰਘ ਨੂੰ ਭੇਜ਼ ਕੇ ਪੜਤਾਲ ਕੀਤੀ ਜਿਸ ਅਧਾਰ ਤੇ ਅਗਲੇਰੀ ਕਰਦਿਆਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਇਹ ਠੇਕਾ ਰੱਦ ਕਰਨ ਲਈ ਲਿਖਣ ਦਾ ਭਰੋਸਾ ਦਿਵਾਇਆ। ਇਸ ਤੋਂ ਇਲਾਵਾ ਇਨ੍ਹਾਂ ਮੰਗਾਂ ਸਬੰਧੀ ਸਿਹਤ ਮੰਤਰੀ, ਭਾਰਤ ਸਰਕਾਰ, ਸਿਹਤ ਮੰਤਰੀ ਪੰਜਾਬ ਸਰਕਾਰ, ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਮੈਡੀਕਲ ਸੁਪਰਡੈਂਟ ਰਜਿੰਦਰਾ ਹਸਪਤਾਲ ਪਟਿਆਲਾ, ਐਸ.ਐਸ.ਪੀ. ਪਟਿਆਲਾ ਅਤੇ ਸਿਵਲ ਸਰਜਨ, ਪਟਿਆਲਾ ਨੂੰ ਵੀ ਮੰਗ ਪੱਤਰ ਭੇਜ਼ ਕੇ ਯੋਗ ਕਾਰਵਾਈ ਦੀ ਮੰਗ ਕੀਤੀ ਗਈ ਹੈ।

Leave a Reply

Your email address will not be published. Required fields are marked *