ਕੌਮੀ ਪਸ਼ੂਧੰਨ ਚੈਂਪੀਅਨਸ਼ਿਪ ਅਤੇ ਐਕਸਪੋ-2੦16 ਵਿੱਚ ਡੇਅਰੀ ਫਾਰਮਿੰਗ ਸਬੰਧਤ ਸੈਮੀਨਾਰ
ਸ੍ਰੀ ਮੁਕਤਸਰ ਸਾਹਿਬ, 3 ਦਸੰਬਰ (ਮਧੂਸਾਰ ਬਿਊਰੋ)
ਪਸ਼ੂਧੰਨ ਚੈਂਪੀਅਨਸ਼ਿਪ ਅਤੇ ਐਕਸਪੋ-2@16 ਵਿੱਚ ਡੇਅਰੀ ਫਾਰਮਿੰਗ ਸਬੰਧਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਸੈਮੀਨਾਰ ‘ਚ ਡਾ. ਆਰ.ਐਸ.ਡਾਬਰ ਲਾਲਾ ਲਾਜਪਤ ਰਾਏ ਯੂਨੀਵਰਸਿਟੀ ਹਿਸਾਰ ਨੇ ਸੈਮੀਨਾਰ ਪਹੁੰਚੇ ਪਸ਼ੂ ਪਾਲਕਾਂ ਨੂੰ ਸਬੰੋਧਨ ਕਰਦਿਆਂ ਕਿਹਾ ਕਿ ਪਸ਼ੂਆਂ ਦੀ ਵਧੀਆ ਖੁਰਾਕ ਨਾਲ ਹੀ ਦੁੱਧ ਉਤਪਾਦਨ ਵਿੱਚ ਮਿਆਰੀ ਵਾਧਾ ਹੋ ਸਕਦਾ ਹੈ ਇਸ ਦੀ ਉਦਾਹਰਣ ਦਿੰਦਿਆਂ ਉਨਾਂ ਦੱਸਿਆ ਕਿ ਨਿਓਜ਼ੀਲੈਂਡ ਵਿੱਚ ਪਸ਼ੂਆਂ ਨੂੰ ਜਦੋਂ ਖੁਰਾਕ ਵਿੱਚ ਅਲਸੀ ਦੇ ਬੀਜ਼ ਦਿੱਤੇ ਗਏ ਤਾਂ ਦੁੱਧ ਦੀ ਫੈਟ ਦੇ ਮਿਆਰੀ ਬਦਲਾਅ ਦੇਖਿਆ ਗਿਆ।
ਉਨਾਂ ਕਿਹਾ ਕਿ ਸਾਫ ਸੁਥਰਾ ਦੁੱਧ ਪੈਦਾ ਕਰਕੇ ਪਸ਼ੂ ਪਾਲਕ ਦੁੱਧ ਦੀ ਮਿਆਰ ਵੀ ਵਧਾ ਸਕਦੇ ਹਨ ਨਾਲ ਹੀ ਬਾਜ਼ਾਰਾਂ ਵਿੱਚ ਉਪਲਭਧ ਹੋਰ ਵੱਡੀਆਂ ਕੰਪਨੀਆਂ ਨਾਲ ਮੁਕਾਬਲਾ ਕਰ ਸਕਦੇ ਹਾਂ। ਜਿਹੜੇ ਪਸ਼ੂ ਪਾਲਕ 5@ ਲੀਟਰ ਤੋਂ ਵੱਧ ਦੁੱਧ ਦੀ ਪੈਦਾਵਾਰ ਕਰਦੇ ਹਨ ਉਹ ਸਿਹਤ ਵਿਭਾਗ ਦੇ ਫੂਡ ਸੇਫਟੀ ਅਫਸਰ ਤੋਂ ਲਾਇਸੈਂਸ ਜਰੂਰ ਹਾਸਲ ਕਰਨ ਜਿਸ ਦੁਆਰਾ ਦੁੱਧ ਉਤਪਾਦਕ ਰਜਿਸਟਰ ਹੋਕੇ ਆਪਣੇ ਆਪ ਨੂੰ ਸੁਰੱਖਿਅਤ ਕਰ ਸਕਦੇ ਹਨ।ਉਨਾਂ ਅੱਗੇ ਦੱਸਿਆ ਕਿ ਪਸ਼ੂ ਪਾਲਕ ਬਾਜ਼ਾਰ ਤੋਂ ਪੁਰਾਣੀਆਂ ਬੋਤਲਾਂ ਖਰੀਦ ਕੇ ਉਸ ਨੂੰ ਸਟਰਲਾਈਜ਼( ਕਿਟਾਣੂ ਰਹਿਤ) ਕਰਕੇ ਦੁੱਧ ਨੂੰ ਵੇਚ ਸਕਦੇ ਹਨ ਜਿਸ ਵਿੱਚ ਦੁੱਧ ਉਤਪਾਦਕ ਸਫਾਈ ਅਤੇ ਮਿਆਰ ਦਾ ਧਿਆਨ ਜਰ੍ਰੂਰ ਰੱਖਣ। ਦੁੱਧ ਦੀ ਪ੍ਰੋਸੈਸਿੰਗ ਸਬੰਧਤ ਜਾਣਕਾਰੀ ਲਈ ਦੁੱਧ ਉਤਪਾਦਕ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਅਤੇ ਲਾਲਾ ਲਾਜਪਤ ਰਾਏ ਯੂਨੀਵਰਸਟੀ ਤੋਂ ਮੁਫਤ ਟ੍ਰੇਨਿੰਗ ਹਾਸਲ ਕਰ ਸਕਦੇ ਹਨ। ਜਿਸ ਉਪਰੰਤ ਯੂਨੀਵਰਸਿਟੀ ਉਤਪਾਦਕਾਂ ਨੂੰ ਪ੍ਰੋਸੈਸਿੰਗ ਲਈ ਮਸ਼ੀਨਾਂ ਵਾਜਬ ਕਿਰਾਏ ‘ਤੇ ਉਪਲਭਧ ਕਰਵਾਉਂਦੀ ਹੈ।
ਸੈਮੀਨਾਰ ਵਿੱਚ ਡਾ.ਪੀ.ਕੇ.ਉੱਪਲ ਨੇ ਦੱਸਿਆ ਕਿ ਦੁੱਧ ਪਦਾਰਥਾਂ ਤੋਂ ਇਲਾਵਾ ਪਨੀਰ ਦੇ ਬਚੇ ਹੋਏ ਪਾਣੀ ਵਿਚ ਫਲ ਮਿਲਾ ਕੇ ਵਿਭਿੰਨ ਪੀਣ ਦੇ ਡਰਿਕੰਸ ਬਣਾਏ ਜਾ ਸਕਦੇ ਹਨ। ਦੁੱਧ ਦੇ ਵੀ ਵੱਖ-ਵੱਖ ਤਰਾਂ ਦੇ ਫਲੇਵਰ ਬਣਾਕੇ ਵੀ ਵੇਚੇ ਜਾ ਸਕਦੇ ਹਨ ਅਤੇ ਨਾਲ ਹੀ ਪਨੀਰ ਦਾ ਅਚਾਰ ਵੀ ਬਣਾਇਆ ਜਾ ਸਕਦਾ ਹੈ ਜੋ ਚਾਰ ਮਹੀਨੇ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ।ਉਨਾਂ ਕਿਹਾ ਕਿ ਅੱਜ ਦੇ ਸਮੇਂ ਪਸ਼ੂ ਪਾਲਕਾਂ ਨੂੰ ਆਧੁਨਿਕ ਤਕਨੀਕਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ ਅਤੇ ਮਾਰਕਿਟਿੰਗ ਵਿੱਚ ਆਪ ਦਿਲਚਸਪੀ ਲੈਕੇ ਖਪਤਕਾਰਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ।
ਉਨਾਂ ਕਿਹਾ ਕਿ ਹਰੀ ਕ੍ਰਾਤੀਂ ਨੇ ਸਾਡੇ ਦੇਸ਼ ਦੀ ਉੱਨਤੀ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ ਪਰ ਸਮੇਂ ਦੇ ਨਾਲ-ਨਾਲ ਖੇਤੀ ਦੀ ਲਾਗਤ ਵੱਧਦੀ ਗਈ ਜਿਸ ਲਈ ਸਾਨੂੰ ਕਾਰਪੋਰੇਟ ਡੇਅਰੀ ਫਾਰਮਿੰਗ ਅਪਣਾਉਣੀ ਚਾਹੀਦੀ ਹੈ।
ਡਾ.ਇੰਦਰਜੀਤ ਸਿੰਘ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਨੇ ਸੈਮੀਨਾਰ ਦੌਰਾਨ ਪਸ਼ੂ ਪਾਲਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀ ਅਤੇ ਪਸ਼ੂ ਪਾਲਣ ਦਾ ਨਹੁੰ ਮਾਸ ਦਾ ਰਿਸ਼ਤਾ ਹੈ।ਅੱਜ ਖੇਤੀ ਨਿਰੋਲ ਫਾਇਦੇ ਵਾਲ ਧੰਦਾ ਨਹੀਂ ਰਿਹਾ ਜੱਦ ਕਿ ਪਸ਼ੂ ਪਾਲਣ ਵੀ ਇਕੱਲਾ ਨਹੀਂ ਕੀਤਾ ਜਾ ਸਕਦਾ।ਕਿਸਾਨ ਰਿਵਾਇਤੀ ਫੱਸਲੀ ਚੱਕਰ ਛੱਡ ਕੇ ਖੇਤੀ ਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦੇ ਧੰਦੇ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਜਿਸ ਨਾਲ ਕਿਸਾਨ ਆਪਣੇ ਰੋਜਾਨਾ ਹੋਣ ਵਾਲੇ ਖਰਚੇ ਕੱਢ ਸਕਦੇ ਹਨ। ਹੁੱਣ ਕਿਸਾਨ ਛੋਟੇ ਪੱਧਰ ਦਾ ਪਸ਼ੂ ਪਾਲਣ ਦਾ ਧੰਦਾ ਛੱਡਕੇ ਸਮੂਹਾਂ ਵਿੱਚ ਦੁੱਧ Àਤਪਾਦਨ ਕਰਨ ਅਤੇ ਦੁੱਧ ਪਦਾਰਥਾਂ ਨਾਲ ਵੱਡੇ ਪੱਧਰ ‘ਤੇ ਮਾਰਕਿਟਿੰਗ ਕਰ ਸਕਦੇ ਹਨ।
ਉਨਾਂ ਅੱਗੇ ਕਿਹਾ ਕਿ ਵਿਦੇਸ਼ੀ ਸੀਮਨ ਨਾਲ ਪੈਦਾ ਹੋਏ ਕੱਟੀਆਂ ਵੱਛੀਆਂ ਦੀ ਵਧੀਆ ਸੰਭਾਲ ਕਰਕੇ ਦੁੱਧ ਦੀ ਪੈਦਾਵਾਰ ਵਧਾ ਸਕਦੇ ਹਨ।ਉਨਾਂ ਕਿਹਾ ਕਿ ਕਿਸਾਨ ਇਕੱਠੇ ਹੋਕੇ ਵੱਧ ਤੋਂ ਵੱਧ ਗੋਬਰ ਗੈਸ ਪਲਾਂਟ ਵੀ ਲਾਉਣ।
ਡਾ. ਏ.ਐਲ. ਸੈਣੀ ਨੇ ਸੈਮੀਨਾਰ ਵਿੱਚ ਪਸ਼ੂ ਪਾਲਕਾਂ ਨੂੰ ਦੱਸਿਆ ਕਿ ਪੰਜਾਬ ਵਿੱਚ ਪ੍ਰਤੀ ਵਿਅਕਤੀ ਇਕ ਲੀਟਰ ਦੁੱਧ ਦੀ ਪੈਦਾਵਾਰ ਕੀਤੀ ਜਾਂਦੀ ਹੈ ਜੋ ਕਿ ਦੇਸ਼ ਦੀ ਸੱਭ ਤੋਂ ਵੱਧ ਹੈ । ਉਨਾਂ ਕਿਹਾ ਕਿ ਭਾਰਤ ਵਿੱਚ 51 ਫੀਸਦੀ ਮੱਝਾਂ ,25 ਫੀਸਦੀ ਦੋਗਲੀਆਂ ਗਾਵਾਂ ਹਨ ਜੱਦਕਿ 2@ ਫੀਸਦੀ ਦੇਸੀ ਗਾਂਵਾਂ ਅਤੇ 4 ਫੀਸਦੀ ਬੱਕਰੀਆਂ ਸਾਡੇ ਸੂਬੇ ਦੀ ਜੀ.ਡੀ.ਪੀ ਦਾ ਹਿੱਸਾ ਹਨ। ਉਨਾਂ ਕਿਹਾ ਕਿ ਪਸ਼ੂ ਪਾਲਣ ਦੇ ਨਾਲ ਪਾਲਕਾਂ ਨੂੰ ਮਾਰਕਿਟਿੰਗ ਅਤੇ ਮੈਨੇਜਮੈਂਟ ਵਿੱਚ ਵਿਸ਼ੇਸ਼ ਦਿਲਚਸਪੀ ਲੈਣੀ ਚਾਹਦੀ ਹੈ। ਇਸ ਮੌਕੇ ਡਾ: ਜੇ ਐਸ ਮਾਨ ਸੀਈਓ ਡੇਅਰੀ ਵਿਕਾਸ ਬੋਰਡ ਵੀ ਵਿਸੇਸ਼ ਤੌਰ ਤੇ ਹਾਜਰ ਸਨ।

