9ਵੀਂ ਕੌਮੀ ਪਸ਼ੂਧਨ ਚੈਂਪੀਅਨਸ਼ਿਪ ਅਤੇ ਲਾਈਵਸਟਾਕ ਐਕਸਪੋ 2016
ਮਾਰਵਾੜੀ ਅਤੇ ਨੁਕਰੇ ਵਛੇਰੇ ਵਛੇਰੀਆਂ ਦੇ ਹੋਏ ਦਿਲਚਸਪ ਮੁਕਾਬਲੇ
ਭਾਰਤ ਦੀ ਸਭ ਤੋਂ ਵੱਡੀ ਪਸ਼ੂਧੰਨ ਚੈਂਪੀਅਨਸ਼ਿਪ ਵਿਚ ਕਈ ਰਾਜਾਂ ਦੇ ਘੋੜਾ ਪਾਲਕਾਂ ਨੇ ਲਿਆ ਭਾਗ
ਰਾਬੀਆ ਚਾਲ ਅਤੇ ਸਰਪਟ ਦੌੜਾਂ ਦੇ ਵੀ ਮੁਕਾਬਲੇ ਹੋਏ
ਸ੍ਰੀ ਮੁਕਤਸਰ ਸਾਹਿਬ, 3 ਦਸੰਬਰ (ਮਧੂਸਾਰ ਬਿਊਰੋ):
9ਵੀਂ ਕੌਮੀ ਪਸ਼ੁਧੰਨ ਚੈਂਪੀਅਨਸ਼ਿਪ ਅਤੇ ਲਾਈਵਸਟਾਕ ਐਕਸਪੋ 2016 ਵਿਚ ਅੱਜ ਮਾਰਵਾੜੀ ਅਤੇ ਨੁਕਰਾ ਵਛੇਰੇ ਅਤੇ ਵਛੇਰੀਆਂ ਦੇ ਦਿਲਚਸਪ ਮੁਕਾਬਲੇ ਹੋਏ। ਜਿਸ ਵਿਚ ਰਾਜਸਥਾਨ, ਹਰਿਆਣਾ, ਪੰਜਾਬ ਦੇ ਵੱਖ ਵੱਖ ਜ਼ਿਲਿ•ਆਂ ਤੋਂ ਘੋੜੇ ਪਾਲਕ ਇਸ ਰਾਸ਼ਟਰੀ ਮੁਕਾਬਲੇ ਵਿਚ ਹਿੱਸਾ ਲੈਣ ਪੁੱਜੇ। ਇਸੇ ਤਰਾਂ ਘੋੜਿਆਂ ਦੇ ਰਾਬੀਆ ਚਾਲ ਅਤੇ ਸਰਪਟ ਦੌੜਾਂ ਦੇ ਮੁਕਾਬਲੇ ਖਿੱਚ ਦਾ ਕੇਂਦਰ ਰਹੇ।
ਇੱਥੇ ਪਸ਼ੂ ਪਾਲਣ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਰਵਾੜੀ ਘੋੜਾ ਰਾਜਸਥਾਨ ਦੀ ਇਕ ਮੂਲ ਨਸਲ ਹੈ ਜੋ ਜੰਗੀ ਘੋੜ ਸਵਾਰ ਯੋਧਿਆਂ ਦੀ ਪਹਿਲੀ ਪਸੰਦ ਹੁੰਦੀ ਸੀ। ਉਨ•ਾਂ ਦੱਸਿਆ ਕਿ ਮਾਰਵਾੜੀ ਘੋੜੇ ਦੀ ਨਸਲ ਸਭ ਤੋਂ ਸਮਝਦਾਰ ਨਸਲਾਂ ਵਿਚੋਂ ਇਕ ਹੈ ਅਤੇ ਜਿਸ ਦੀ ਸਭ ਤੋਂ ਵੱਡੀ ਵਿਸੇਸ਼ਤਾਂ ਇਸ ਦੀ ਸ਼ਰੀਰਕ ਬਣਤਰ ਅਤੇ ਮਜਬੂਤੀ ਹੈ ਜਿਸ ਨਾਲ ਇਹ ਭਰ ਗਰਮੀ ਵਿਚ ਵੀ ਇਸ ਘੋੜੇ ਦੀ ਰਫਤਾਰ ਤੇ ਕੋਈ ਅਸਰ ਨਹੀਂ ਪੈਂਦਾ। ਇਸਦੇ ਕੰਨ 180 ਡਿਗਰੀ ਤੱਕ ਘੁੰਮ ਜਾਂਦੇ ਹਨ ਜੋ ਕਿ ਇਸਦੀ ਸੁਣਨ ਸ਼ਕਤੀ ਨੂੰ ਦੂਸਰੀਆਂ ਨਸਲਾਂ ਨਾਲੋਂ ਕਈ ਗੁਣਾਂ ਵਧਾ ਦਿੰਦਾ ਹੈ। ਇਸ ਦੀ ਮੋਰ ਵਰਗੀ ਗਰਦਨ ਦੌੜਦੇ ਵਰਤ ਕਿਸੇ ਵੀ ਦਿਸ਼ਾ ਵਿਚ ਬੜੀ ਅਸਾਨੀ ਨਾਲ ਘੁੰਮ ਜਾਂਦੀ ਹੈ ਜਿਸ ਕਾਰਨ ਜੰਗੀ ਯੋਧਿਆਂ ਲਈ ਇਹ ਨਸਲ ਜੇਤੂ ਮੁਹਿੰਮ ਦੀ ਸਾਥੀ ਬਣਦੀ ਸੀ। ਇਸੇ ਕਾਰਨ ਅੱਜ ਵੀ ਇਹ ਘੋੜਾ ਪਾਲਣ ਦੇ ਸੌਕੀਨਾਂ ਦੀ ਪਹਿਲੀ ਪਸੰਦ ਹੈ।
ਮਾਰਵਾੜੀ ਦੋ ਪੱਕੇ ਦੰਦ ਤੱਕ ਵਛੇਰੇ ਦੇ ਮੁਕਾਬਲੇ ਵਿਚ ਹਰਿਆਣਾ ਦੇ ਮਹਿੰਦਰਗੜ• ਜ਼ਿਲ•ੇ ਤੋਂ ਪੁੱਜੇ ਸੂਬੇ ਸਿੰਘ ਆਖਦੇ ਹਨ ਕਿ ਘੋੜਿਆਂ ਦੇ ਪਾਲਣ ਅਤੇ ਵਪਾਰ ਦਾ ਸੁਨਹਿਰੀ ਭਵਿੱਖ ਹੈ ਕਿਉਂਕਿ ਪਸ਼ੂ ਪਾਲਕ ਜਾਨਵਰਾਂ ਪ੍ਰਤੀ ਚੰਗੀ ਭਾਵਨਾ ਰੱਖਦੇ ਹਨ ਅਤੇ ਇੱਥੇ ਘੋੜਿਆਂ ਲਈ ਅਨੁਕੂਲ ਵਾਤਾਵਰਨ ਅਤੇ ਪੌਸ਼ਟਿਕ ਭੋਜਨ ਦੀ ਕੋਈ ਕਮੀ ਨਹੀਂ ਹੈ।
ਨੁਕਰਾ ਘੋੜਿਆਂ ਦੀ ਨਸਲ ਬਾਰੇ ਜਾਣਕਾਰੀ ਦਿੰਦੇ ਬੁਲਾਰੇ ਨੇ ਦੱਸਿਆ ਕਿ ਇਹ ਨੁਕਰਾ ਨਸਲ ਕੇਵਲ ਸਫੈਦ ਰੰਗ ਕਾਰਨ ਲੋਕਾਂ ਦੀ ਪਸੰਦੀਦਾ ਨਸਲ ਹੈ। ਇਸਦਾ ਸਫੈਦ ਰੰਗ ਘੋੜਾ ਪਾਲਕਾਂ ਵਿਚ ਇਕ ਵਿਸੇਸ਼ ਆਕਰਸ਼ਣ ਪੈਦਾ ਕਰਦਾ ਹੈ। ਇਸ ਲਈ ਇਹ ਨਸਲ ਕੇਵਲ ਪ੍ਰਦਰਸ਼ਨੀ ਸਮਾਗਮਾਂ ਅਤੇ ਵਿਆਹ ਸ਼ਾਦੀਆਂ ਆਦਿ ਮੌਕੇ ਹੀ ਵਰਤੀ ਜਾਂਦੀ ਹੈ। ਕਈ ਲੋਕ ਇਸ ਨੂੰ ਆਪਣੇ ਉੱਚੇ ਆਰਥਿਕ ਪੱਧਰ ਨੂੰ ਦਰਸਾਉਣ ਲਈ ਵੀ ਪਾਲਦੇ ਹਨ।
ਮਾਰਵਾੜੀ ਵਛੇਰੀ ਦੇ ਮੁਕਾਬਲੇ ਵਿਚ ਸੰਜਮ ਸਿੰਘ ਢਿੱਲੋਂ ਜ਼ਿਲ•ਾ ਸ੍ਰੀ ਮੁਕਤਸਰ ਸਾਹਿਬ ਪਹਿਲੇ ਅਤੇ ਰਾਜਸਥਾਨ ਦਾ ਕ੍ਰਿਸ਼ਨ ਕੁਮਾਰ ਉਪਜੇਤੂ ਰਿਹਾ। ਇਸੇ ਤਰਾਂ ਸਰਬਜੀਤ ਸਿੰਘ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ। ਰਾਬੀਆ ਚਾਲ ਦੇਸੀ ਨਸਲ ਦੇ ਮੁਕਾਬਲੇ ਵਿਚ ਜੋਗਿੰਦਰ ਸਿੰਘ ਜ਼ਿਲ•ਾ ਜਲੰਧਰ ਨੇ ਪਹਿਲਾਂ, ਸੁਖਦੇਵ ਸਿੰਘ ਸੰਗਰੂਰ ਨੇ ਦੂਜਾ, ਪ੍ਰਦੁਮਣ ਸਿੰਘ ਭਿਵਾਨੀ ਨੇ ਤੀਜਾ ਸਥਾਨ ਹਾਸਲ ਕੀਤਾ। ਰਾਬੀਆ ਚਾਲ ਮਿਕਸ ਨਸਲ ਵਿਚ ਬਲਵਿੰਦਰ ਸਿੰਘ ਮੰਡੀ ਗੋਬਿੰਦਗੜ• ਨੇ ਪਹਿਲਾ, ਜੋਗਿੰਦਰ ਸਿੰਘ ਜਲੰਧਰ, ਅਰਸ਼ਦੀਪ ਸਿੰਘ ਕੌਣੀ ਮੁਕਤਸਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰਾਂ ਕਿੱਲਾ ਪੁੱਟਣ ਦੇ ਮੁਕਾਬਲੇ ਵੀ ਹੋਏ।

