ਪੰਜਾਬ ਦੇ ਸਮੂਹ ਡਰਾਇੰਗ ਸਟਾਫ ਅਣ ਮਿੱਥੇ ਸਮੇ ਲਈ ਹੜਤਾਲ ਤੇ ਲੋਕ ਨਿਰਮਾਣ ਵਿਭਾਗ ਵਿਖੇ ਕੀਤੀ ਗੇਟ ਰੈਲੀ
ਪਟਿਆਲਾ (ਮਧੂਸਾਰ ਬਿਊਰੋ)
ਪੰਜਾਬ ਡਰਾਫਟਸਮੈਨ ਐਸੋਸੀਏਸਨ (ਮਾਨਤਾ ਪ੍ਰਾਪਤ) ਦੇ ਸੱਦੇ ਤੇ ਸਮੂਹ ਪੰਜਾਬ ਤੇ ਵਿਭਾਗਾਂ ਵਿਚ ਡਰਾਇੰਗ ਕੇਡਰ ਵਲੋ ਅਣ ਮਿੱਥੇ ਸਮੇ ਲਈ ਕਲਮ ਛੋੜ ਹੜਤਾਲ ਅਤੇ ਗੇਟ ਰੈਲੀਆਂ ਕਰਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਸੁਰੂ ਕੀਤਾ ਗਿਆ।
ਸਿੰਚਾਈ ਵਿਭਾਗ ਦੇ ਪ੍ਰਧਾਨ ਮਨਜੀਤ ਸਿੰਘ ਕਾਠ ਮੱਠੀ, ਪ੍ਰੈਸ ਸਕੱਤਰ ਰਜੇਸ ਸਰਮਾ, ਬਲਜੀਤ ਸਿੰਘ, ਤਪਿੰਦਰ ਸਿੰਘ ਅਤੇ ਲੋਕ ਨਿਰਮਾਣ ਵਿਭਾਗ ਦੇ ਦਰਸਨ ਸਿੰਘ ਘਾਰੂ ਨੇ ਸਾਂਝੇ ਬਿਆਨ ਵਿਚ ਆਖਿਆ ਗਿਆ ਕਿ ਲੰਬੇ ਸਮੇ ਤੋ ਡਰਾਫਟਸਮੈਨ ਕੇਡਰ ਦੀਆਂ ਮੰਗਾਂ ਨੂੰ ਸਰਕਾਰ ਨਜਰ ਅੰਦਾਜ ਕਰ ਰਹੀ ਹੈ ਜੋ ਕਿ ਡਰਾਫਟਸਮੈਨ ਕੇਡਰ ਕਦੇ ਵੀ ਬਰਦਾਸਤ ਨਹੀ ਕਰੇਗਾ।
ਸਰਕਾਰ ਵਲੋ ਜਨੀਅਰ ਇੰਜੀਨੀਅਰ ਅਤੇ ਡਰਾਫਟਸਮੈਨ ਦੇ 30 ਸਾਲਾਂ ਤੋ ਚਲੀ ਆ ਰਹੀ ਸਕੇਲਾਂ ਦੀ ਸਮਾਨਤਾ ਨੂੰ ਤੋੜ ਕੇ ਡਰਾਫਟਸਮੈਨ ਕੇਡਰ ਨਾ ਸਹਿਣ ਯੋਗ ਧੱਕਾ ਕੀਤਾ ਗਿਆ ਹੈ। ਇਸ ਵਿਰੁੱਧ ਅੱਜ ਲੋਕ ਨਿਰਮਾਣ ਵਿਭਾਗ ਦੇ ਮੁੱਖ ਦਫਤਰ ਵਿਖੇ ਡਰਾਫਟਸਮੈਨ ਕੇਡਰ ਵਲੋ ਗੇਟ ਰੈਲੀ ਕੀਤੀ ਗਈ। ਇਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਿੰਚਾਈ ਵਿਭਾਗ ਦੇ ਨਰਿੰਦਰ ਕੁਮਾਰ ਗੋਇਲ ਨੇ ਵੀ ਆਖਿਆ ਗਿਆ ਕਿ ਸਰਕਾਰ ਵਲੋ ਡਰਾਇੰਗ ਕੇਡਰ ਤੋ ਉਪ ਮੰਡਲ ਅਫਸਰ ਦੀ ਪੱਦ ਉਨਤੀ ਦਾ ਕੋਟਾ ਜੋ ਸਰਕਾਰ ਨੇ ਖਤਮ ਕੀਤਾ ਹੈ ਉਹ ਜਲਦੀ ਤੋ ਜਲਦੀ ਬਹਾਲ ਕੀਤਾ ਜਾਵੇ। ਜੁਨੀਅਰ ਡਰਾਫਟਸਮੈਨ ਨੂੰ 4600, ਡਰਾਫਟਸਮੈਨ ਨੂੰ 4800, ਹੈਡ ਡਰਾਫਟਸਮੈਨ ਨੂੰ 5400, ਸਰਕਲ ਹੈਡ ਡਰਾਫਟਸਮੈਨ ਨੂੰ 6600 ਰੁਪਏ ਦੇ ਕੇ ਡਰਾਫਟਸਮੈਨ ਅਤੇ ਜੁਨੀਅਰ ਇੰਜੀਨੀਅਰ ਦੀ ਸਕੇਲ ਪੈਰੇਟੀ ਦੇ ਕੇ ਕੇਡਰ ਨਾਲ ਇਨਸਾਫ ਕੀਤਾ ਜਾਵੇ। ਪਿਛਲੇ 5 ਸਾਲਾਂ ਤੋ ਸਰਕਾਰ ਵਲੋ ਡਰਾਇੰਗ ਕੇਡਰ ਦੀਆਂ ਜਾਇਜ ਮੰਗਾਂ ਨੂੰ ਨਜਰ ਅੰਦਾਜ ਅਤੇ ਟਾਲ ਮਟੋਲ ਕੀਤਾ ਜਾ ਰਿਹਾ ਹੈ। ਜਿਸ ਕਾਰਨ ਸਰਕਾਰ ਵਲੋ ਕੇਡਰ ਨੂੰ ਕਲਮ ਛੋੜ ਹੜਤਾਲ ਅਤੇ ਗੇਟ ਰੈਲੀਆਂ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਜਦੋ ਤੱਕ ਸਰਕਾਰ ਇਨਾਂ ਜਾਇਜ ਮੰਗਾਂ ਨੂੰ ਨਹੀ ਮੰਨਦੀ ਜਦ ਤੱਕ ਕੇਡਰ ਵਲੋ ਕਲਮ ਛੋੜ ਹੜਤਾਲ ਅਤੇ ਗੇਟ ਰੈਲੀਆਂ ਜਾਰੀ ਰਹਿਣਗੀਆਂ। ਇਸ ਗੇਟ ਰੈਲੀ ਨੂੰ ਸੰਜੀਵ ਵਾਲੀਆ, ਪ੍ਰਮਿੰਦਰ ਗੋਇਲ, ਅਮਰੀਕ ਸਿੰਘ, ਦਰਸਨ ਸਿੰਘ, ਵਸੇਸਰ ਵਸਿਸਟ, ਹਰਨੇਕ ਸਿੰਘ, ਗੁਰਦੇਵ ਸਿੰਘ ਨਾਗਰਾ, ਸੁਰੀਤ ਸਿੰਘ, ਜਸਪਾਲ ਸਿੰਘ, ਅਜੈ ਪਾਲ ਸਿੰਘ, ਰੋਹਿਤ ਗਿੱਲ, ਪੰਕਜ ਵਰਮਾ, ਦਰਸਨ ਸਿੰਘ ਬਾਹੀਆ, ਸੋਹਣ ਲਾਲ, ਮੋਹਨ ਸਿੰਘ ਅਤੇ ਅਨਿਲ ਖੰਨਾ ਵਲੋ ਸੰਬੋਧਨ ਕੀਤਾ ਗਿਆ।

