ਪਟਿਆਲਾ

ਜਿੰਮਖਾਨਾ ਕਲੱਬ ਦੀ ਨਵੀਂ ਐਗਜੈਕਟਿਵ ਟੀਮ ਨੇ ਸੰਭਾਲਿਆ ਚਾਰਜ

ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਜਿੰਮਖਾਨਾ ਕਲੱਬ ਵਿਖੇ ਏ.ਜੀ.ਐਮ ਮੀਟਿੰਗ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਪਿਛਲੇ ਸਾਲ ਦਾ ਸਾਰਾ ਲੇਖਾ ਜ਼ੋਖਾ ਪੜ ਕੇ ਸੁਣਾਇਆ ਗਿਆ।

ਪਿਛਲੇ ਕੀਤੇ ਗਏ ਵਿਕਾਸ ਦੇ ਕੰਮਾ ਬਾਰੇ ਸਿਲਸਿਲੇਵਾਰ ਜਾਣਕਾਰੀ ਦਿੱਤੀ ਗਈ ਇਸ ਮੌਕੇ ਜਿੰਮਖਾਨਾ ਕਲੱਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਨਿਰਵਿਰੋਧ ਚੁਣੀ ਗਈ ਵਿਨੋਦ ਢੁਡੀਆ ਅਤੇ ਵਿਪਨ ਸ਼ਰਮਾ ਗਰੁੱਪ ਦੀ ਨਵੀਂ ਐਗਜੈਕਟਿਵ ਟੀਮ ਨੇ ਅਪਾਣਾ ਚਾਰਜ ਸੰਭਾਲਿਆ।ਇਸ ਮੌਕੇ ਨਵੇਂ ਚੁਣੇ ਸਕੱਤਰ ਵਿਪਨ ਸ਼ਰਮਾ ਨੇ ਪਿਛਲੇ ਸਕੱਤਰ ਹਰਪ੍ਰੀਤ ਸੰਧੂ ਤੋਂ ਨਵਾਂ ਚਾਰਜ ਲਿਆ।ਇਸ ਮੌਕੇ ਵਿਨੋਦ ਢੁਡੀਆਂ ਤੇ ਵਿਪਨ ਸ਼ਰਮਾ ਨੇ ਸਾਂਝੇ ਤੌਰ ਤੇ ਕਿਹਾ ਕਿ ਪਹਿਲਾ ਦੀ ਤਰਾਂ ਅੱਗੋ ਵੀ ਕਲੱਬ ਮੈਂਬਰਾਂ ਨੂੰ ਵਾਧੀਆ ਸਹੂਲਤਾ ਦਿੱਤੀਆਂ ਜਾਣਗੀਆ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਬੱਚਿਆ ਦੇ ਮਨੋਰੰਜਨ ਦਾ ਵੀ ਖਾਸ ਧਿਆਨ ਰੱਖਿਆ ਜਾਵੇਗਾ ਅਤੇ ਨਾਲ ਹੀ ਪਹਿਲੇ ਦੀ ਤਰਾਂ ਕਲੱਬ ਵਿੱਚ ਡਿਸਪਿਲਨ ਨੂੰ ਕਾਇਮ ਰੱਖਿਆ ਜਾਵੇਗ।ਇਸ ਮੌਕੇ ਵਿਨੋਦ ਢੁੰਡੀਆ ਪ੍ਰਧਾਨ,ਹਰਪ੍ਰੀਤ ਸੰਧੂ ਵਾਇਸ ਪ੍ਰਧਾਨ,ਵਿਪਨ ਸ਼ਰਮਾ ਸਕੱਤਰ,ਰਜਿੰਦਰ ਢੋਡੀ ਜੁਆਇੰਟ ਸਕੱਤਰ,ਅਮਰਿੰੰਦਰ ਪਾਬਲਾ ਖਜਾਨਚੀ, ਐਗਜੈਕਟਿਵ ਟੀਮ ਵਿੱਚ ਬੀ.ਡੀ ਗੁਪਤਾ,ਡਾ ਮਨਜੀਤ ਸਿੰਘ,ਸੁਭਾਸ਼ ਗੁਪਤਾ, ਗੁਰਪ੍ਰੀਤ ਰੰਧਾਵਾ,ਵਿਨੋਦ ਸ਼ਰਮਾ,ਐਸ.ਪੀ. ਮੰਗਲਾ ਸ਼ਿਸ਼ੂ,ਮਨੀਸ਼ ਜਲੋਟਾ ਤੋਂ ਇਲਾਵਾ ਕੇ.ਕੇ ਸ਼ਰਮਾ,ਡਾ. ਮਨਮੋਹਨ ਸਿੰਘ,ਡਾ. ਸੁਧੀਰ ਵਰਮਾ, ਦੀਪਕ ਕੰਪਾਨੀ, ਅਨਿਲ ਮੰਗਲਾ, ਅਸ਼ਵਨੀ ਗਰਗ,ਹਰਿੰਦਰਪਾਲ ਸਿੰਘ,ਰਵਿੰਦਰ ਕੋਸ਼ਲ,ਅਨਿਲ ਅਰੋੜਾ ਸੀ.ਏ., ਦਲਜੀਤ ਦੁਲਟ, ਕਰਨ ਗੌੜ,ਹਿੰਮਾਸ਼ੂ ਸ਼ਰਮਾ,ਰਾਜਦੀਪ ਸਿੰਘ,ਜ਼ਸਪ੍ਰੀਤ ਸਿੰਘ,ਰਾਕੇਸ਼ ਬਦਵਾਰ, ਸੰਜੇ ਗੋਇਲ, ਰਾਕੇਸ਼ ਗੋਇਲ, ਦੀਪਕ ਕਟਾਰੀਆ, ਪੀ. ਐਸ. ਛਾਬੜਾ, ਐਸ. ਐਸ. ਸੋਢੀ, ਸੁਰੇਸ਼ ਕੁਮਾਰ ਅਤੇ ਜ਼ਸਵਿੰਦਰ ਜੁਲਕਾ ਆਦਿ ਮੌਕੇ ਤੇ ਹਾਜਰ ਸਨ।

Leave a Reply

Your email address will not be published. Required fields are marked *