ਸਟੇਟ ਵਾਲੀਬਾਲ ਚੈਂਪੀਅਨ ਲੜਕੀਆਂ ਦਾ ਹੋਇਆ ਵਿਸ਼ੇਸ਼ ਸਨਮਾਨ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਿਛਲੇ ਦਿਨੀਂ ਪਿੰਡ ਕਾਸੋਪੁਰ ਜ਼ਿਲਾ ਜਲੰਧਰ ਵਿਖੇ ਸਾਲ 2016-17 ਦੀ ਸੀਨੀਅਰ ਸਟੇਟ ਵਾਲੀਬਾਲ ਚੈਂਪੀਅਨਸ਼ਿਪ ਆਯੋਜਿਤ ਹੋਈ, ਜਿਸ ਵਿਚ ਸਮੁੱਚੇ ਪੰੰਜਾਬ ਦੀਆਂ ਦੇ ਸਾਰੇ ਜ਼ਿਲਿਆਂ ਦੀਆਂ ਵਾਲੀਬਾਲ ਟੀਮਾਂ ਨੇ ਭਾਗ ਲਿਆ। ਇਸ ਚੈਂਪੀਅਨਸ਼ਿਪ ਵਿਚ ਪਟਿਆਲਾ ਜ਼ਿਲੇ ਦੀਆਂ ਲੜਕੀਆਂ ਨੇ ਪਹਿਲਾ ਸਥਾਨ ਹਾਸਲ ਕਰਕੇ ਸ਼ਾਨਦਾਰ ਤਰੀਕੇ ਨਾਲ ਚੈਂਪੀਅਨਸ਼ਿਪ ਜਿੱਤੀ।
ਇਸ ਮੌਕੇ ਜ਼ਿਲਾ ਵਾਲੀਬਾਲ ਐਸੋ. ਦੇ ਪ੍ਰਧਾਨ ਕਰਨਵੀਰ ਸਿੰਘ ਸੰਧੂ ਅਤੇ ਜਨਰਲ ਸਕੱਤਰ ਨਰੇਸ਼ ਪਾਠਕ ਵਲੋਂ ਰਖਵਾਏ ਗਏ ਸਮਾਗਮ ਵਿਚ ਸਟੇਟ ਚੈਂਪੀਅਨ ਲੜਕੀਆਂ ਦੀ ਟੀਮ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਖਿਡਾਰੀਆਂ ਨੂੰ ਨਗਦ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ‘ਤੇ ਨਿਵਾਜਿਆ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਮੁੱਖ ਸਰਪ੍ਰਸਤ ਮਹੰਤ ਆਤਮਾ ਰਾਮ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਵਿੱਖ ਵਿਚ ਵੀ ਜ਼ਿਲਾ ਵਾਲੀਬਾਲ ਐਸੋਸੀਏਸਸ਼ਨ ਇਸੇ ਤਰ੍ਹਾਂ ਹੋਣਹਾਰ ਖਿਡਾਰੀਆਂ ਦਾ ਸਨਮਾਨ ਕਰਦੀ ਰਹੇਗੀ ਅਤੇ ਨਵੇਂ ਨਵੇਂ ਖਿਡਾਰੀਆਂ ਨੂੰ ਸਟੇਟ ਪੱਧਰ ‘ਤੇ ਉੁਭਾਰੇਗੀ। ਇਸ ਮੌਕੇ ਅਵਤਾਰ ਸਿੰਘ ਅਰੋੜਾ ਸਰਪ੍ਰਸਤ, ਡਾ. ਰਾਜ ਕੁਮਾਰ ਸਾਬਕਾ ਡਾਇਰੈਕਟਰ, ਦਲਜੀਤ ਸਿੰਘ ਚੀਫ ਕੋਚ ਐਨ. ਆਈ. ਐਸ., ਬਲਬੀਰ ਸਿੰਘ ਬਲਿੰਗ ਸੀਨੀਅਰ ਮੀਤ ਪ੍ਰਧਾਨ, ਜਸਬੀਰਪਾਲ ਕੌਰ ਬਰਾੜ ਸਾਬਕਾ ਡੀ. ਐਸ. ਓ., ਅਮਰਨਾਥ ਈ. ਟੀ. ਓ., ਪ੍ਰਿਤਪਾਲ ਸਿੰਘ ਸੰਧੂ, ਹਰਵਿੰਦਰ ਸਿੰਘ ਕੰਧੋਲਾ, ਹਰਚੰਦ ਸਿੰਘ, ਹਰਵਿੰਦਰ ਕੌਰ, ਰਚਨਾ ਵਾਲੀਬਾਲ ਕੋਚ, ਅਵਿਨਾਸ਼ ਮਹਿਤਾ, ਹਰਜਿੰਦਰ ਸਿੰਘ, ਪ੍ਰੋ. ਸੁਖਦੇਵ ਬਰਾੜ, ਗੋਬਿੰਦਰ ਸੋਹਲ, ਸਤੀਸ਼ ਸ਼ਰਮਾ, ਵਿਨੋਦ ਕਪੂਰ ਆਦਿ ਸੰਸਥਾ ਦੇ ਨੁਮਾਇੰਦੇ ਅਤੇ ਮੈਂਬਰ ਹਾਜ਼ਰ ਸਨ।

