ਪਟਿਆਲਾ

ਡੀ. ਏ. ਵੀ. ਸਕੂਲ ਕਕਰਾਲਾ ਵਿੱਚ ਕਰਾਇਆ ਗਿਆ ਸਭਿਆਚਾਰਕ ਪ੍ਰੋਗਰਾਮ

ਸਮਾਣਾ 11 ਦਸੰਬਰ (ਮਧੂਸਾਰ ਬਿਊਰੋ)
ਡੀ. ਏ. ਵੀ. ਪਬਲਿਕ ਸਕੂਲ ਕਕਰਾਲਾ ਵੱਲੋਂ ਸਕੂਲ ਦੇ ਖੇਤਰੀ ਨਿਰਦੇਸ਼ਕ ਸ਼੍ਰੀ ਵਿਜੇ ਕੁਮਾਰ ਅਤੇ ਪ੍ਰਬੰਧਕ ਸ਼੍ਰੀਮਤੀ ਮਧੂ ਬਹਿਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਕੂਲ ਦੀ ਗਰਾਉਂਡ ਵਿੱਚ ਜਮਾਤ ਤੀਸਰੀ ਤੋਂ ਦਸਵੀਂ ਤੱਕ ਦੇ ਬੱਚਿਆਂ ਨੇ ਸਕੂਲ ਦੁਆਰਾ ਕਰਵਾਏ ਗਏ ਸਭਿਆਚਾਰਕ ਪ੍ਰੋਗਰਾਮ ਵਿੱਚ ਆਪਣੀ ਕਲਾ ਪੇਸ਼ ਕਰਕੇ ਹਾਜ਼ਰੀਨ ਦਾ ਮਨ ਮੋਹ ਲਿਆ।

ਪ੍ਰੋਗਰਾਮ ਦੀ ਰੰਗਾ-ਰੰਗ ਸ਼ੁਰੂਆਤ ਮੁੱਖ ਮਹਿਮਾਨ ਸ਼੍ਰੀਮਤੀ ਮਧੂ ਬਹਿਲ ਪ੍ਰਬੰਧਕ ਡੀ. ਏ. ਵੀ. ਪਬਲਿਕ ਸਕੂਲ ਕਕਰਾਲਾ ਨੇ ਮੰਤਰ ਉਚਾਰਣ ਦੇ ਨਾਲ ਜੋਤੀ ਜਗਾ ਕੇ ਕੀਤੀ।ਇਸ ਮੌਕੇ ਤੇ ਸਕੂਲ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਸ. ਲਾਭ ਸਿੰਘ ਅਤੇ ਕਮੇਟੀ ਮੈਂਬਰ ਸ਼੍ਰੀ ਸੱਤਪਾਲ ਜੌਹਰੀ, ਸ਼੍ਰੀ ਜੈ ਭਗਵਾਨ ਬਾਂਸਲ, ਸ. ਗੁਰਮੀਤ ਸਿੰਘ, ਵੱਖ-ਵੱਖ ਡੀ. ਏ. ਵੀ. ਸਕੂਲਾਂ ਦੇ ਪ੍ਰਿੰਸੀਪਲ ਡਾ. ਮੋਹਨ ਲਾਲ ਸ਼ਰਮਾ ਡੀ. ਏ. ਵੀ. ਸਮਾਨਾ, ਸ਼੍ਰੀਮਤੀ ਸੁਨੀਤਾ ਸ਼ਰਮਾ ਡੀ. ਏ. ਵੀ. ਪਾਤੜਾਂ, ਸ਼੍ਰੀ ਟੀ. ਸੀ. ਸੋਨੀ ਡੀ. ਏ. ਵੀ. ਮਲੇਰਕੋਟਲਾ, ਸ਼੍ਰੀ ਸੰਜੀਵ ਸ਼ਰਮਾ ਡੀ. ਏ. ਵੀ. ਮੂਨਕ, ਸ਼੍ਰੀਮਤੀ ਮੰਜੂਲਾ ਸਹਿਗਲ ਡੀ. ਏ. ਵੀ. ਨਾਭਾ, ਸ਼੍ਰੀਮਤੀ ਹਰਪ੍ਰੀਤ ਨਾਗਪਾਲ ਡੀ. ਏ. ਵੀ. ਕੁਲਾਰਾਂ, ਸ਼੍ਰੀਮਤੀ ਸੰਦੀਪ ਰੇਨੂ ਡੀ. ਏ. ਵੀ. ਗਲੋਬਲ ਪਟਿਆਲਾ ਮੌਜੂਦ ਸਨ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮਨੋਜ ਸ਼ਰਮਾ ਦੁਆਰਾ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।ਇਸ ਮੌਕੇ ਉਹਨਾਂ ਸਕੂਲ ਵਿੱਚ ਚਲਾਈਆਂ ਜਾਂਦੀਆਂ ਸਮਾਜਿਕ ਅਤੇ ਸਿੱਖਿਅਕ ਗਤੀਵਿਧੀਆਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਡੀ. ਏ. ਵੀ. ਸੰਸਥਾ ਇਸ ਇਲਾਕੇ ਵਿੱਚ ਕਿਸੇ ਜਾਣ ਪਹਿਚਾਣ ਦਾ ਮੌਹਤਾਜ਼ ਨਹੀਂ। ਇਸ ਸੰਸਥਾ ਵੱਲੋਂ ਸਮੇਂ-ਸਮੇਂ ਤੇ ਆਈਆਂ ਕੌਮੀ ਆਫਤਾਂ ਅਤੇ ਬੱਚਿਆਂ ਦੀ ਭਲਾਈ ਲਈ ਸਿੱਖਿਆ ਪੱਧਰ ਤੇ ਵੀ ਹਰ ਸੰਭਵ ਸਹਾਇਆ ਕੀਤੀ ਹੈ। ਉਹਨਾਂ ਆਏ ਹੋਏ ਮਾਪਿਆਂ ਅਤੇ ਮਹਿਮਾਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸਕੂਲ ਅਧਿਆਪਕਾਂ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਜਮਾਤ ਤੀਸਰੀ ਤੋਂ ਦਸਵੀਂ ਤੱਕ ਦੇ ਬੱਚਿਆਂ ਨੇ ਸਭਿਆਚਾਰਕ ਰੰਗਾ-ਰੰਗ ਆਇਟਮਾਂ ਜਿਵੇਂ ਕਿ ਭਾਰਤੀ ਫੌਜ ਨੂੰ ਸਮਰਪਿਤ, ਸਵੱਚ ਭਾਰਤ, ਪੁਰਾਤਨ ਪੰਜਾਬ ਅਤੇ ਭੰਗੜਾ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਇਸ ਪ੍ਰੋਗਰਾਮ ਵਿੱਚ ਗੀਤ ਸੰਗੀਤ ਅਤੇ ਭਾਰਤੀ ਸੰਸਕ੍ਰਿਤੀ ਨੂੰ ਪੇਸ਼ ਕਰਦਿਆਂ ਸਿੱਖਿਆਦਾਇਕ ਆਇਟਮਾਂ ਪੇਸ਼ ਕੀਤੀਆਂ ਜਦਕਿ ਸਕੂਲ ਅਧਿਆਪਕ ਸੰਦੀਪ ਠਾਕੁਰ, ਕੰਵਲਜੀਤ ਕੌਰ, ਸ਼੍ਰੀਮਤੀ ਆਸ਼ੂ ਸ਼ਰਮਾ, ਸ਼੍ਰੀਮਤੀ ਇੰਦੀਪ ਕੌਰ ਅਤੇ ਬੱਚਿਆਂ ਵੱਲੋਂ ਆਪੋ-ਆਪਣੀ ਸ਼ਾਇਰੋ-ਸ਼ਾਇਰੀ ਨਾਲ ਸਟੇਜ ਦੀ ਭੂਮਿਕਾ ਬਾਖੂਬੀ ਨਿਭਾਈ। ਪ੍ਰੋਗਰਾਮ ਵਿੱਚ ਪੇਸ਼ ਕੀਤੀਆਂ ਗਈਆਂ ਸਭਿਆਚਾਰਕ ਪੇਸ਼ਕਾਰੀਆਂ ਲਈ ਡਾਂਸ ਟੀਚਰ ਕਿਰਨਾ ਰਾਣੀ ਦੀ ਦੇਖ-ਰੇਖ ਹੇਠ ਬੱਚਿਆਂ ਨੂੰ ਤਿਆਰ ਕਰਵਾਇਆ।
ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਵੱਲੋਂ ਆਏ ਮਾਪਿਆਂ ਅਤੇ ਮਹਿਮਾਨਾਂ ਦਾ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

Leave a Reply

Your email address will not be published. Required fields are marked *