ਪਟਿਆਲਾ

ਕੈਬਨਿਟ ਮੰਤਰੀ ਰੱਖੜਾ ਨੇ ਚਾਰ ਪਿੰਡਾਂ ­’ਚ ਰੱਖੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ, ਸੁਣੀਆਂ ਲੋਕਾਂ ਦੀਆਂ ਸ਼ਿਕਾਇਤਾਂ

ਕਿਹਾ ਸਾਰੇ ਹਲਕੇ ‘ਚ ਹਰ ਸੜਕ ਘੱਟੋ-ਘਟ 18 ਫੁੱਟ ਚੌੜੀ ਬਣਾਉਣ ਦਾ ਟੀਚਾ
ਪਟਿਆਲਾ (ਮਧੂਸਾਰ ਬਿਊਰੋ)
ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਅੱਜ ਸਮਾਣਾ ਵਿਧਾਨ ਸਭਾ ਹਲਕੇ ਦੇ ਚਾਰ ਪਿੰਡਾਂ ਰੰਧਾਵਾ, ਕਮਾਲਪੁਰ, ਨਵਾਂ ਗਾਉਂ (ਰਾਮਨਗਰ ਬਖ਼ਸ਼ੀਵਾਲਾ ) ਅਤੇ ਸੱਸੀ ਬ੍ਰਾਹਮਣਾਂ ‘ਚ ਲੱਖਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਕੇ ਉਨ੍ਹਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਹੈ।

ਸ. ਰੱਖੜਾ ਨੇ ਪਿੰਡ ਰੰਧਾਵਾ ਵਿਖੇ 7 ਲੱਖ, ਕਮਾਲਪੁਰ ‘ਚ 18 ਲੱਖ ਰੁਪਏ, ਨਵਾਂ ਗਾਉਂ(ਰਾਮਨਗਰ ਬਖਸ਼ੀਵਾਲਾ ) 20 ਲੱਖ ਅਤੇ ਸੱਸੀ ਬ੍ਰਾਹਮਣਾਂ ‘ਚ 9 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ-ਨਾਲੀਆਂ, ਰਸਤੇ ਧਰਮਸ਼ਾਲਾਵਾਂ ਦੇ ਕੰਮ ਸ਼ੁਰੂ ਕਰਵਾਏ। ਇਹ ਕੰਮ ਪੰਜਾਬ ਇਨਫਰਾਸਟਰਕਚਰ ਡਿਵੈਲਪਮੈਂਟ ਬੋਰਡ ਅਤੇ ਰੂਰਲ ਡਿਵੈਲਪਮੈਂਟ ਫ਼ੰਡ ‘ਚੋਂ ਪ੍ਰਾਪਤ ਰਾਸ਼ੀ ਤੋਂ ਕਰਵਾਏ ਜਾ ਰਹੇ ਹਨ।
ਵੱਖ-ਵੱਖ ਥਾਵਾਂ ਤੇ ਲੋਕਾਂ ਨਾਲ ਗੱਲਬਾਤ ਦੌਰਾਨ ਸ. ਰੱਖੜਾ ਨੇ ਕਿਹਾ ਕਿ ਸਮਾਣਾ ਵਿਧਾਨ ਸਭਾ ਹਲਕੇ ‘ਚ ਵੈਸੇ ਤਾਂ ਸਟੇਟ ਹਾਈਵੇ ਅਤੇ ਨੈਸ਼ਨਲ ਹਾਈਵੇ ਦੋਵੇਂ ਹੀ ਇੰਟਰਨੈਸ਼ਨਲ ਸਟੈਂਡਰਡ ਦੇ ਬਣੇ ਹਨ ਪਰ ਉਨ੍ਹਾਂ ਦਾ ਟੀਚਾ ਹੈ ਕਿ ਸਾਰੇ ਹਲਕੇ ‘ਚ ਹਰ ਸੜਕ ਘੱਟੋ-ਘਟ 18 ਫੁੱਟ ਚੌੜੀ ਬਣਵਾਈ ਜਾਵੇ ਜਿਸ ਨਾਲ ਅਵਾਜ਼ਾਈ ਦੀ ਕੋਈ ਸਮੱਸਿਆ ਨਾ ਰਵੇ। ਉਨ੍ਹਾਂ ਕਿਹਾ ਕਿ ਅਗਲੇ ਪੱਧਰ ‘ਤੇ ਹਰ ਪਿੰਡ ‘ਚ ਇਕ ਖੇਡ ਮੈਦਾਨ ਵੀ ਬਣਾਇਆ ਜਾਵੇਗਾ, ਜਿਸ ਨਾਲ ਸਾਡੀ ਨੌਜਵਾਨੀ ਹੋਰ ਤੰਦਰੁਸਤ ਹੋ ਸਕੇ।
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਫ਼ੰਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਹਰ ਪਿੰਡ ‘ਚ ਮੌਜੂਦ ਟੋਭੇ ਨੂੰ ਇੰਨਾ ਸਾਫ਼ ਕਰ ਦਿੱਤਾ ਜਾਵੇਗਾ ਕਿ ਉਸ ‘ਚ ਮੱਛੀ ਪਾਲਣ ਕੀਤਾ ਜਾ ਸਕੇ।
ਇਸ ਮੌਕੇ ਉਨ੍ਹਾਂ ਨਾਲ ਮਾਰਕੀਟ ਕਮੇਟੀ ਪ੍ਰਧਾਨ ਸ. ਹਰਜਿੰਦਰ ਸਿੰਘ ਬਲ, ਸ. ਹਰਭਜਨ ਸਿੰਘ, ਸ. ਰੁਪਿੰਦਰ ਸਿੰਘ ਰੋਡੇ, ਸਰਪੰਚ ਨਿਰਮਲ ਸਿੰਘ, ਸਰਪੰਚ ਸੁਰਿੰਦਰ ਕੁਮਾਰ ਸਿੰਗਲਾ ਅਤੇ ਹੋਰ ਪੰਚ ਸਰਪੰਚ ਵੀ ਮੌਜੂਦ ਸਨ।

Leave a Reply

Your email address will not be published. Required fields are marked *