ਦੇਸ਼-ਵਿਦੇਸ਼ਪੰਜਾਬ

ਬੈਂਕਾਂ ‘ਚ ਕਾਲਾ ਧਨ ਚਿੱਟਾ ਕਰਨ ਵਾਲਿਆਂ ਖਿਲਾਫ਼ ਹੋਵੇਗੀ ਸਖਤ ਕਾਰਵਾਈ : ਆਰਬੀਆਈ

ਸਾਰੇ ਬੈਂਕ ਨਵੇਂ ਕਰੰਸੀ ਦਾ ਰਿਕਾਰਡ ਰੱਖਣ, ਸੀਸੀਟੀਵੀ ਫੋਟੋਆਂ ਨੂੰ ਸੰਭਾਲ ਕੇ ਰੱਖਣ ਦੇ ਆਦੇਸ਼
ਹੁਣ ਤੱਕ ਲੋਕਾਂ ਨੇ ਬੈਂਕਾਂ ‘ਚ 12.44 ਲੱਖ ਕਰੋੜ ਰੁਪਏ ਕਰਵਾਏ ਜਮਾਂ
ਨਵੀਂ ਦਿੱਲੀ 13 ਦਸੰਬਰ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ)
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ ਨੂੰ ਨੋਟਬੰਦੀ ਦਾ ਐਲਾਨ ਕੀਤਾ ਸੀ ਤਾਂ ਜੋ ਦੇਸ਼ ‘ਚ ਕਾਲਾ ਧਨ ਜਮਾਂ ਕਰਨ ਵਾਲਿਆਂ ਖਿਲਾਫ਼ ਸ਼ਿਕੰਜਾ ਕੱਸਿਆ ਜਾ ਸਕੇ, ਜਿਸ ਤਹਿਤ ਹੁਣ ਤੱਕ ਦੇਸ਼ ਭਰ ਦੇ ਲੋਕਾਂ ਨੇ 12.44 ਲੱਖ ਕਰੋੜ ਰੁਪਏ ਬੈਂਕ ਵਿਚ ਜਮਾਂ ਹੋਏ ਹਨ ਅਤੇ ਕਾਲਾ ਧਨ ਚਿੱਟਾ ਕਰਨ ਦੀਆਂ ਕਈ ਖ਼ਬਰਾਂ ਸਾਹਮਣੇ ਆਈਆਂ ਸਨ।

ਆਰਬੀਆਈ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਕਾਲਾਧਨ ‘ਤੇ ਬੈਂਕਾਂ ਨੂੰ ਚੌਕੰਨਾ ਕਰਦਿਆਂ ਕਿਹਾ ਕਿ ਜੇਕਰ ਬੈਂਕਾਂ ਵਿਚ ਕਾਲਾ ਧਨ ਚਿੱਟਾ ਕਰਨ ਦੀ ਖੇਡ ਚੱਲ ਰਹੀ ਹੈ ਤਾਂ ਅਜਿਹੇ ਬੈਂਕ ਅਧਿਕਾਰੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਆਰਬੀਆਈ ਨੇ ਸਪੱਸ਼ਟ ਸ਼ਬਦਾਂ ਵਿਚ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਗੜਬੜੀ ਸਾਹਮਣੇ ਆਈ ਤਾਂ ਦੋਸ਼ੀ ਕਰਮਚਾਰੀਆਂ ਨੂੰ ਫੌਰੀ ਮੁਅੱਤਲ ਕੀਤਾ ਜਾਵੇਗਾ ਅਤੇ ਉਨ੍ਹਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਜੇਕਰ ਜਾਂਚ ਦੌਰਾਨ ਕਾਲਾ ਧਨ ਚਿੱਟਾ ਕਰਨ ‘ਚ ਭੂਮਿਕਾ ਨਜ਼ਰ ਆਈ ਤਾਂ ਬੈਂਕਾਂ ਖਿਲਾਫ਼ ਵੀ ਸਖਤ ਕਾਰਵਾਈ ਹੋਵੇਗੀ।
ਆਰਬੀਆਈ ਨੇ ਨੋਟਬੰਦੀ ਦੇ ਅੰਕੜੇ ਜਾਰੀ ਕਰਦੇ ਹੋਏ ਦੱਸਿਆ ਕਿ 10 ਦਸੰਬਰ ਤੱਕ ਬੈਂਕਾਂ ਵਿਚ 12.44 ਲੱਖ ਕਰੋੜ ਰੁਪਏ ਦੇ ਪੁਰਾਣੇ ਨੋਟ ਬੈਂਕਾਂ ਵਿਚ ਜਮਾਂ ਹੋਏ। ਇਹ ਅੰਕੜਾ ਸਰਕਾਰ ਦੀ ਉਮੀਦ ਤੋਂ ਕਿਤੇ ਜ਼ਿਆਦਾ ਹੈ, 10 ਦਸੰਬਰ ਤੱਕ ਦੇਸ਼ ਦੇ ਬੈਂਕਾਂ ਵਿਚ ਲੋਕਾਂ ਨੇ 4.63 ਲੱਖ ਕਰੋੜ ਦੇ ਨਵੇਂ ਨੋਟ ਜਮਾਂ ਕੀਤੇ ਹਨ, ਜਿਨਾਂ ਵਿਚ 500 ਅਤੇ 2000 ਰੁਪਏ ਦੇ ਕੁੱਲ 170 ਕਰੋੜ ਰੁਪਏ ਦੇ ਨਵੇਂ ਨੋਟ ਵੀ ਸ਼ਾਮਲ ਹਨ। 10 ਨਵਬੰਰ ਤੋਂ 10 ਦਸੰਬਰ ਤੱਕ ਮਹੀਨੇ ਦੇ ਦੌਰਾਨ ਏਟੀਐਮ ਅਤੇ ਕਾਊਂਟਰ ਦੇ ਜ਼ਰੀਏ ਕੁੱਲ 4.61 ਲੱਖ ਕਰੋੜ ਰੁਪਏ ਦੇ ਮਨਜ਼ੂਰਸ਼ੁਦਾ ਨੋਟ ਲੋਕਾਂ ਨੂੰ ਦਿੱਤੇ ਜਾ ਚੁੱਕੇ ਹਨ।
ਨੋਟਬੰਦੀ ਨੂੰ ਲੈ ਕੇ ਆਰਬੀਆÂਂ ਦੇ ਡਿਪਟੀ ਗਵਰਨਰ ਆਰ ਗਾਂਧੀ ਨੇ ਕਿਹਾ ਕਿ ਬੈਂਕ ਨਵੇਂ ਕਰੰਸੀ ਦਾ ਰਿਕਾਰਡ ਰੱਖੇ ਇਸ ਦੇ ਨਾਲ ਹੀ ਉਨ੍ਹਾਂ ਬੈਂਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਬੈਂਕ ਹੇਰਾਫੇਰੀ ਕਰਨ ਵਾਲਿਆਂ ‘ਤੇ ਨਜ਼ਰ ਰੱਖੇ।
ਉਨ੍ਹਾਂ ਨੇ ਬੈਂਕਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ 8 ਨਵੰਬਰ ਤੋਂ 30 ਦਸੰਬਰ ਤੱਕ ਦੀਆਂ ਸੀਸੀਟੀਵੀ ਫੋਟੋਆਂ ਨੂੰ ਸੰਭਾਲ ਕੇ ਰੱਖਿਆ ਜਾਵੇ ਤਾਂ ਜੋ ਗੈਰ ਕਾਨੂੰਨੀ ਗਤੀਵਿਧੀਆਂ ਦਾ ਪਤਾ ਲੱਗ ਸਕੇ। ਉਨ੍ਹਾਂ ਇਹ ਵੀ ਆਦੇਸ਼ ਦਿੱਤੇ ਸਾਰੇ ਬੈਂਕ ਸੀਸੀਟੀਵੀ ਫੋਟੋਆਂ ਨੂੰ ਸੰਭਾਲ ਕੇ ਰੱਖਣ।

Leave a Reply

Your email address will not be published. Required fields are marked *