ਪੰਜਾਬਪਟਿਆਲਾ

ਵਿਜੀਲੈਂਸ ਨੇ ਰਿਸ਼ਵਤ ਲੈਂਦਿਆਂ ਬਿਜਲੀ ਬੋਰਡ ਦਾ ਜੇ.ਏ. ਰੰਗੇ ਹੱਥੀਂ ਦਬੋਚਿਆ

ਪਟਿਆਲਾ 14 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਵਿਜੀਲੈਂਸ ਬਿਊਰੋ ਨੇ ਬਿਜਲੀ ਬੋਰਡ ‘ਚ ਤਾਇਨਾਤ ਪੀਐਸਪੀਸੀਐਲ ਅਧਿਕਾਰੀ ਜੇ.ਈ. ਅਸ਼ੋਕ ਕੁਮਾਰ ਨੂੰ 20,000 ਰੁਪਏ ਰਿਸ਼ਵਤ ਲੈਣ ਦੇ ਮਾਮਲੇ ‘ਚ ਗ੍ਰਿਫਤਾਰ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਪਰਵਿੰਦਰ ਸਿੰਘ ਵਾਸੀ ਪਿੰਡ ਮੰਦਵਾੜਾ ਜ਼ਿਲ੍ਹਾ ਮੋਹਾਲੀ ਨੇ ਵਿਜੀਲੈਂਸ ਨੇ ਦੱਸਿਆ ਕਿ ਉਸ ਨੇ ਆਪਣਾ ਮਕਾਨ ਪਿੰਡ ਖਿਜ਼ਰਾਬਾਦ ਵਿਖੇ ਬਣਾਇਆ ਸੀ, ਜਿਸ ਲਈ ਉਸ ਨੇ ਘਰੇਲੂ ਕੁਨੈਕਸ਼ਨ ਲੈਣ ਲਈ ਪੀਐਸਪੀਸੀਐਲ ਸਬ ਡਵੀਜ਼ਨ ਮਾਜਰਾ ਜ਼ਿਲ੍ਹਾ ਮੋਹਾਲੀ ਵਿਖੇ ਅਪਲਾਈ ਕੀਤਾ ਹੋਇਆ ਸੀ ਅਤੇ ਮੀਟਰ ਲਗਾਉਣ ਲਈ ਫੀਸ ਤੋਂ ਇਲਾਵਾ ਅਸ਼ੋਕ ਕੁਮਾਰ, ਜੇ.ਈ. ਸਬ ਡਵੀਜ਼ਨ ਮਾਜਰਾ ਜ਼ਿਲ੍ਹਾ ਮੋਹਾਲੀ ਨੇ ਉਸ ਤੋਂ 20,000 ਰੁਪਏ ਦੀ ਮੰਗ ਕੀਤੀ ਤੇ ਸੌਦਾ 15000 ਰੁਪਏ ‘ਚ ਤੈਅ ਹੋ ਗਿਆ, ਜਿਸ ਨੇ ਵਿਜੀਲੈਂਸ ਬਿਊਰੋ ਪਟਿਆਲਾ ਨੇ ਅਸ਼ੋਕ ਕੁਮਾਰ ਜੇ.ਈ. ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਦਬੋਚ ਲਿਆ ਹੈ।
ਵਿਜੀਲੈਂਸ ਅਧਿਕਾਰੀ ਡੀਐਸਪੀ ਕੇ.ਡੀ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਖਿਲਾਫ਼ ਮੁਕੱਦਮਾ ਨੰ: 32 ਧਾਰਾ 7,13 (2) 1988 ਪੀਸੀਐਕਟ ਤਹਿਤ ਦਰਜ ਕਰ ਲਿਆ ਗਿਆ ਹੈ। ਟੀਮ ਵਿਚ ਐਸ.ਆਈ. ਹਰਮਿੰਦਰ ਸਿੰਘ, ਹੌਲਦਾਰ ਰਜਨੀਕੋਸ਼ਲ, ਰੀਡਰ ਸ਼ਾਮ ਸੁੰਦਰ, ਵਿਜੈ ਸ਼ਾਰਦਾ, ਮਨਦੀਪ ਸਿੰਘ, ਸਤਨਾਮ ਸਿੰਘ ਸ਼ਾਮਲ ਸਨ।

Leave a Reply

Your email address will not be published. Required fields are marked *