ਪੰਜਾਬੀ ਯੂਨੀਵਰਸਿਟੀ ਵਿਖੇ ਕੈਮਜ਼ ਦੁਆਰਾ ਤਿਆਰ ਕੀਤੀ ਡਾਕੂਮੈਂਟਰੀ ਰਿਲੀਜ਼
ਪਟਿਆਲਾ, 14 ਦਸੰਬਰ (ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੇ ਵਿਮੈਨਜ਼ ਸਟੱਡੀਜ਼ ਸੈਂਟਰ ਦੁਆਰਾ ਸੰਪੂਰਨ ਕੀਤੇ ਗਏ ਪ੍ਰੋਜੈਕਟ “1 War 2egins 1fter the 5nd – 1 3ase Study of Military Personnel Widows” ਦੀ ਪੇਸ਼ਕਾਰੀ ਸੰਬੰਧੀ ਸਮਾਗਮ ਅੱਜ ਇਥੇ ਯੂਨੀਵਰਸਿਟੀ ਦੇ ਸਿੰਡੀਕੇਟ ਰੂਮ ਵਿੱਚ ਕੀਤਾ ਗਿਆ।
ਡਾ.ਜਸਪਾਲ ਸਿੰਘ, ਵਾਈਸ-ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਯੂਨੀਵਰਸਿਟੀ ਦੇ ਸੈਂਟਰ ਫਾਰ ਅਡਵਾਂਸਡ ਮੀਡੀਆ ਸਟੱਡੀਜ਼ ਦੁਆਰਾ ਤਿਆਰ ਕੀਤੀ ਗਈ ਡਾਕੂਮੈਂਟਰੀ ਨੂੰ ਰਿਲੀਜ਼ ਕੀਤਾ ਗਿਆ। ਇਸ ਮੌਕੇ ਡਾ.ਜੀ.ਆਰ. ਅੰਸ਼ਾਰੀ (ਇਰਾਨ ਦੇ ਭਾਰਤ ਵਿੱਚ ਅੰਬੇਸਡਰ, ਸ਼੍ਰੀ ਆਗਾ ਮਹਿਦੀ ਮਾਦੇਵੀਪੁਰ (ਈਰਾਨੀ ਧਾਰਮਿਕ ਨੇਤਾ) ਅਤੇ ਡਾ.ਬੀਮਨ ਪ੍ਰਸਾਦ (ਪ੍ਰੋਫੈਸਰ ਆਫ ਇਕਨਾਮਿਕਸ, ਯੂਨੀਵਰਸਿਟੀ ਆਫ ਸਾਊਥ ਪੈਸਾਫਿਕ, ਫਿਜ਼ੀ) ਫਿਜ਼ੀ ਵਿੱਚ ਵਿਰੋਧੀ ਧਿਰ ਦੇ ਨੇਤਾ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ। ਇਸ ਤੋਂ ਬਿਨਾਂ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ.ਗੁਰਨਾਮ ਸਿੰਘ, ਡੀਨ ਰਿਸਰਚ, ਡਾ.ਏ.ਐਸ.ਚਾਵਲਾ, ਅਡੀਸ਼ਨਲ ਡੀਨ ਰਿਸਰਚ, ਡਾ.ਰਾਕੇਸ਼ ਸਰਮਾ, ਡਾ.ਜਗਜੀਤ ਕੌਰ, ਡਾ.ਅੰਮ੍ਰਿਤਪਾਲ ਕੌਰ, ਡਾ.ਕੁਲਬੀਰ ਢਿਲੋਂ, ਡਾ.ਗੁਰਮੀਤ ਮਾਨ ਅਤੇ ਕੈਪਟਨ ਗੁਰਤੇਜ ਸਿੰਘ ਨੇ ਵੀ ਸਮਾਰੋਹ ਵਿੱਚ ਸ਼ਿਰਕਤ ਕੀਤੀ। ਡਾਕੂਮੈਂਟਰੀ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿਣ ਵਾਲੀਆਂ ਵੀਰ ਨਾਰੀਆਂ ਨਾਲ ਸੰਬੰਧਿਤ ਆਰਥਿਕ, ਸਮਾਜਿਕ, ਕਾਨੂੰਨੀ ਅਤੇ ਮਨੋਵਿਗਿਆਨਕ ਮੁੱਦਿਆਂ ਨੂੰ ਪੇਸ਼ ਕੀਤਾ ਗਿਆ ਹੈ। ਇਸ ਪ੍ਰੋਜੈਕਟ ਦੀ ਟੀਮ ਵਿੱਚ ਡਾ.ਨੈਨਾ ਸਰਮ, ਡਾ.ਹਰਪ੍ਰੀਤ ਕੌਰ, ਡਾ.ਹਰਪ੍ਰੀਤ ਕੋਹਲੀ ਅਤੇ ਡਾ.ਸੁਖਵਿੰਦਰ ਸਿੰਘ ਸ਼ਾਮਿਲ ਸਨ, ਜਿਨ੍ਹਾਂ ਨੇ ਇਸ ਦੀ ਸੰਪੂਰਨਤਾ ਲਈ ਪਿੰਡ ਪਿੰਡ ਜਾ ਕੇ ਜਾਣਕਾਰੀ ਪ੍ਰਾਪਤ ਕੀਤੀ। ਵੀਰ ਨਾਰੀਆਂ ਨਾਲ ਸੰਬੰਧਤ ਮੁਦਿਆਂ ਦੀ ਸੰਵੇਦਨਸ਼ੀਲਤਾ ਸੰਬੰਧੀ ਜਨ-ਸਧਾਰਨ ਵਿੱਚ ਜਾਗਰੂਕਤਾ ਲਿਆਉਣ ਲਈ ਵਿਮੈਨਜ਼ ਸਟੱਡੀਜ਼ ਸੈਂਟਰ ਨੇ ਇਹ ਪ੍ਰੋਜੈਕਟ ਉਲੀਕਿਆ ਸੀ।

