ਪਟਿਆਲਾ

ਸਿਰਕੀ ਬੰਧ ਸਮਾਜ (ਰਾਜਪੂਤ) ਭਾਈਚਾਰੇ ਵੱਲੋਂ ਪ੍ਰੋ. ਬਡੂੰਗਰ ਦਾ ਸਨਮਾਨ

ਪਟਿਆਲਾ 14 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦੀ ਲਹਿਰ ਨੂੰ ਘਰ-ਘਰ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਕਿ ਸਿੱਖੀ ਨੂੰ ਪ੍ਰਫੁਲਿਤ ਕੀਤਾ ਜਾ ਸਕੇ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਿਰਕੀ ਬੰਧ ਸਮਾਜ (ਰਾਜਪੂਤ) ਭਾਈਚਾਰੇ ਦੇ ਵਫਦ ਨਾਲ ਵਿਸੇਸ਼ ਮੁਲਾਕਾਤ ਦੌਰਾਨ ਕੀਤਾ।
ਉਹਨਾਂ ਕਿਹਾ ਕਿ ਚਮਕੌਰ ਸਾਹਿਬ ਦੇ ਸ਼ਹੀਦੀ ਜੋੜ ਮੇਲ ਤੱਕ ਇੱਕ ਲੱਖ ਬੱਚਿਆਂ ਨੂੰ ਜਪੁਜੀ ਸਾਹਿਬ ਦਾ ਪਾਠ ਕੰਠ ਕਰਵਾਉਣ ਦਾ ਟੀਚਾ ਹੈ। ਜਿਸ ਨੂੰ ਪੂਰਾ ਕਰਨ ਲਈ ਪੰਥਕ ਜਥੇਬੰਦੀਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ ਤਾਂ ਕਿ ਬੱਚਿਆਂ ਨੂੰ ਗੁਰਮਤਿ ਨਾਲ ਜੋੜਿਆ ਜਾ ਸਕੇ।
ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਪ੍ਰੋ. ਬਡੂੰਗਰ ਨੇ ਵੱਖ-ਵੱਖ ਸੰਸਥਾਵਾਂ, ਸਕੂਲਾਂ, ਕਾਲਜਾਂ ਦੇ ਪ੍ਰਬੰਧਕਾਂ ਨੂੰ ਸ਼੍ਰੋਮਣੀ ਕਮੇਟੀ ਦੀ ਇਸ ਲਹਿਰ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਸਿਰਕੀ ਬੰਧ ਸਮਾਜ (ਰਾਜਪੂਤ) ਵੱਲੋਂ ਵਿਸੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਿਰਕੀ ਬੰਧ ਸਮਾਜ (ਰਾਜਪੂਤ) ਦੇ ਵਫਦ ਵਿਚ ਇੰਦਰ ਸਿੰਘ ਰਾਮਾਣਾਂ ਡਾਇਰੈਕਟਰ ਰਾਜਪੂਤ ਕਲਿਆਣ ਬੋਰਡ ਬਠਿੰਡਾ, ਸ. ਗੁਰਚਰਨ ਸਿੰਘ ਕੋਲੀ, ਬੀਬੀ ਪ੍ਰੀਤਮ ਕੌਰ ਰਾਮਾਣਾ ਐਮ.ਸੀ. ਬਠਿੰਡਾ, ਬੀਬੀ ਗੁਰਦੀਪ ਕੌਰ ਉਪ ਪ੍ਰਧਾਨ ਅਕਾਲੀ ਜਥਾ (ਸਹਿਰੀ) ਬਠਿੰਡਾ, ਜੰਗੀਰ ਸਿੰਘ ਪ੍ਰਧਾਨ ਪੰਜਾਬ ਸਿਰਕੀ ਨੌਜਵਾਨ ਸਭਾ ਬਠਿੰਡਾ, ਹਰਨੇਕ ਸਿੰਘ ਉਪ ਪ੍ਰਧਾਨ ਗੁਰਦੁਆਰਾ ਗੁਰੂ ਨਾਨਕਪੁਰਾ, ਮਾਨ ਸਿੰਘ ਰਾਜਪੁਰਾ, ਗਿਆਨ ਸਿੰਘ ਰਾਜਪੁਰਾ, ਜਗਜੀਤ ਸਿੰਘ, ਇਕਬਾਲ ਸਿੰਘ ਬਠਿੰਡਾ, ਗੁਰਚਰਨ ਸਿੰਘ ਰਾਮਾਣਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *