ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਦਾ ਸਰਬਪੱਖੀ ਵਿਕਾਸ ਕੀਤਾ-ਪ੍ਰਨੀਤ ਕੌਰ
ਪ੍ਰਨੀਤ ਕੌਰ ਨੇ ਵੰਡੇ ਕਾਂਗਰਸ ਹਿਊਮਨ ਰਾਈਟਸ ਸੈਲ ਦੇ ਅਹੁੱਦੇਦਾਰਾ ਨੂੰ ਨਿਯੁਕਤੀ ਪੱਤਰ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਕਾਂਗਰਸ ਹਿਊਮਨ ਰਾਈਟਸ ਸੈਲ ਪੰਜਾਬ ਦੇ ਚੇਅਰਮੈਨ ਸੰਜੀਵ ਗਰਗ ਦੀ ਅਗਵਾਈ ਹੇਠ ਇੱਕ ਸਾਦੇ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵਿਧਾਇਕਾ ਪਕੌਰ ਅਤੇ ਚੇਅਰਮੈਨ ਸੰਜੀਵ ਗਰਗ ਨੇ ਸਾਂਝੇ ਤੌਰ ਤੇ ਹਿਊਮਨ ਰਾਈਟਸ ਸੈਲ ਦੇ ਅਹੁੱਦੇਦਾਰਾ ਨੂੰ ਨਿਯੁਕਤੀ ਪੱਤਰ ਵੰਡੇ।
ਜਿਸ ਅਨੁਸਾਰ ਅਮਨਦੀਪ ਸਿੰਘ ਭੁੱਲਰ,ਸੁਨੀਲ ਦੱਤ ਅਤੇ ਲਲਿਤ ਕੁਮਾਰ ਨੂੰ ਹਿਊਮਨ ਰਾਈਟਸ ਸੈਲ ਪੰਜਾਬ ਦਾ ਕੌ-ਕਨਵੀਨਰ ਨਿਯੁਕਤ ਕੀਤਾ ਗਿਆ। ਰਾਮ ਕੁਮਾਰ ਸਿੰਗਲਾ ਨੂੰ ਪੰਜਾਬ ਦਾ ਵਾਇਸ ਚੇਅਰਮੈਨ ਅਤੇ ਰਮੇਸ਼ ਸ਼ਰਮਾ ਨੂੰ ਵਾਇਸ ਚੇਅਰਮੈਨ ਜਿਲ੍ਹਾ ਪਟਿਆਲਾ ਦੇ ਤੋਰ ਤੇ ਨਿਯੁਕਤੀ ਪੱਤਰ ਜਾਰੀ ਕੀਤੇ ਗਏ।ਇਸ ਮੌਕੇ ਪ੍ਰਨੀਤ ਕੌਰ ਨੇ ਬੋਲਦਿਆ ਕਿਹਾ ਕਿ ਪੰਜਾਬ ਨੇ ਹਮੇਸ਼ਾ ਹੀ ਪੰਜਾਬ ਦਾ ਸਰਬਪੱਖੀ ਵਿਕਾਸ ਕੀਤਾ ਹੈ ਅਤੇ ਕਾਂਗਰਸ ਸਰਕਾਰ ਵੇਲੇ ਪੰਜਾਬ ਨੇ ਹਮੇਸ਼ਾ ਹੀ ਤਰੱਕੀ ਦੀਆ ਬੁਲੰਦੀਆਂ ਨੂੰ ਛੁਹਿਆ ਹੈ।ਇਸ ਮੌਕੇ ਸਾਰੇ ਹੀ ਅਹੁੱਦੇਦਾਰ ਨੇ ਪ੍ਰਨੀਤ ਕੌਰ ਅਤੇ ਸੰਜੀਵ ਗਰਗ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਮਿਲੀ ਹੋਈ ਇਸ ਅਹਿਮ ਜਿੰਮੇਵਾਰੀ ਨੂੰ ਆਪਣੀ ਮਿਹਨਤ ਅਤੇ ਲਗਨ ਨਾਲ ਨਿਭਾਉਣਗੇ।ਇਸ ਮੌਕੇ ਗੋਰਵ ਕੁਮਾਰ, ਭਾਰਤ,ਤਜਿੰਦਰ, ਸ਼ੰਮੀ,ਹੈਪੀ ਗੋਗੀਆ,ਮਹੇਸ਼ ਤਨੇਜਾ,ਦੀਪਕ ਕੁਮਾਰ,ਵਿੱਕੀ ਅਹੂਜਾ,ਸੱਤਪਾਲ ਅਹੂਜਾ, ਦਿਨੇਸ਼,ਵਿੱਕੀ ਸਿੰਗਲਾ,ਲਾਜਪਤ ਰਾਏ,ਮੁਖੀ ਜੀ,ਆਸ਼ੁ ਸ਼ਰਮਾ,ਯੁਗੇਸ਼ ਕੁਮਾਰ,ਸੋਨੂੰ ਕਾਂਸਲ,ਖੁਰਮੀ ਅਤੇ ਬਾਲਾ ਜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਅਹੁੱਦੇਦਾਰ ਅਤੇ ਵਰਕਰ ਮੌਕੇ ਤੇ ਹਾਜਰ ਸਨ।

