ਪੰਜਾਬ

ਨੋਟਬੰਦੀ ਦੇ ਫੈਸਲੇ ਨਾਲ ਅਰਥ-ਵਿਵਸਥਾ ‘ਤੇ ਅਸਰ ਪੈਣਾ ਸੁਭਾਵਕ : ਪ੍ਰਣਬ ਮੁਖਰਜੀ

ਗਰੀਬਾਂ ਨੂੰ ਤਕਲੀਫ ਨਾ ਹੋਵੇ ਮੋਦੀ ਸਰਕਾਰ ਧਿਆਨ ਜ਼ਰੂਰ ਦੇਵੇ
ਨਵੀਂ ਦਿੱਲੀ 5 ਜਨਵਰੀ (ਏਜੰਸੀਆਂ/ਮਧੂਸਾਰ ਬਿਊਰੋ)
ਦੇਸ਼ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਮੋਦੀ ਸਰਕਾਰ ਵੱਲੋਂ ਨੋਟਬੰਦੀ ਦੇ ਫੈਸਲੇ ‘ਤੇ ਚੁੱਪਧਾਰੀ ਹੋਈ ਸੀ, ਪ੍ਰੰਤੂ ਅੱਜ ਚੁੱਪੀ ਤੋੜਦਿਆਂ ਉਨ੍ਹਾਂ ਕਿਹਾ ਕਿ ਨੋਟਬੰਦੀ ਨਾਲ ਅਰਥ ਵਿਵਸਥਾ ‘ਤੇ ਅਸਰ ਪੈਣਾ ਸੁਭਾਵਕ ਹੈ। ਉਨ੍ਹਾਂ ਕਿਹਾ ਕਿ ਅਜਿਹੇ ਫੈਸਲੇ ਨਾਲ ਗਰੀਬਾਂ ਨੂੰ ਜ਼ਰੂਰ ਤਕਲੀਫ ਹੋਈ ਹੈ। ਉਨ੍ਹਾਂ ਦੀ ਤਕਲੀਫ ਨੂੰ ਧਿਆਨ ‘ਚ ਰੱਖਣਾ ਜ਼ਰੂਰੀ ਹੈ ਕਿ ਗਰੀਬ ਜਨਤਾ ਨੂੰ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ।

ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇਹ ਖੁਲਾਸਾ ਰਾਜਪਾਲ ਅਤੇ ਉਪ ਰਾਜਪਾਲਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਸੰਬੋਧਨ ‘ਚ ਕਿਹਾ ਕਿ ਨੋਟਬੰਦੀ ਨਾਲ ਕਾਲਾਧਨ ਅਤੇ ਭ੍ਰਿਸ਼ਟਾਚਾਰ ਖਿਲਾਫ਼ ਕਾਰਵਾਈ ਤਾਂ ਹੋ ਹੀ ਰਹੀ ਹੈ, ਪ੍ਰੰਤੂ ਅਰਥ ਵਿਵਸਥਾ ਵਿਚ ਅਸਥਾਈ ਰੂਪ ਨਾਲ ਨਰਮੀ ਜ਼ਰੂਰ ਆ ਗਈ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਦਾ ਲੰਮੇ ਸਮੇਂ ਬਾਅਦ ਫਾਇਦਾ ਹੋਵੇਗਾ, ਪ੍ਰੰਤੂ ਗਰੀਬ ਲੋਕ ਲਮਾਂ ਸਮਾਂ ਇੰਤਜ਼ਾਰ ਨਹੀਂ ਕਰ ਸਕਦੇ।
ਉਨ੍ਹਾਂ ਗਰੀਬਾਂ ਦੀ ਫੌਰੀ ਮਦਦ ਕਰਨ ਦੇ ਲਈ ਮੋਦੀ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਲਈ ਕਿਹਾ ਹੈ। ਉਨ੍ਹਾਂ ਪੰਜ ਰਾਜਾਂ ਵਿਚ ਹੋਦ ਵਾਲੀਆਂ ਚੋਣਾਂ ਦੇ ਲਈ ਰਾਜਪਾਲਾਂ ਨੂੰ ਤਿਆਰ ਰਹਿਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਨੋਟਬੰਦੀ ਦੇ ਫੈਸਲੇ ਤੋਂ ਬਾਅਦ ਵਿਰੋਧੀ ਦਲਾਂ ਨੇ ਪ੍ਰਣਬ ਮੁਖਰਜੀ ਨਾਲ ਮੁਲਾਕਾਤ ਕੀਤੀ ਸੀ।

Leave a Reply

Your email address will not be published. Required fields are marked *