ਅੰਤਰ ਕਾਲਜ ਯੋਗਾ ਪ੍ਰਤੀਯੋਗਤਾ ਸਮਾਪਤ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਅੰਤਰ ਕਾਲਜ ਯੋਗਾ ਪ੍ਰਤੀਯੋਗਤਾ (ਲੜਕੇ ਅਤੇ ਲੜਕੀਆਂ) ਦੀ ਸਮਾਪਤੀ ਮੁਕਾਬਿਲਆਂ ਵਿਚ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦੇ ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ ਅਤੇ ਲੜਕੀਆਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
੍ਰਤੀਯੋਗਤਾ ਦੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਡਾ. ਸੁਖਬੀਰ ਸਿੰਘ ਥਿੰਦ ਵਲੋਂ ਕੀਤੀ ਗਈ। ਉਨ੍ਹਾਂ ਵਲੋਂ ਜੇਤੂ ਟੀਮਾਂ ਨੂੰ ਆਸ਼ੀਰਵਾਦ ਦਿੱਤਾ ਗਿਆ।
ਇਸ ਮੌਕੇ ਖੇਡ ਵਿਭਾਗ ਦੇ ਮੁੱਖੀ ਡਾ. ਕਮਲਾ ਸ਼ਰਮਾ ਵੀ ਹਾਜ਼ਰ ਰਹੇ।ਯੋਗਾ ਵਿਭਾਗ ਦੇ ਇੰਚਾਰਜ ਡਾ. ਰਣਜੀਤ ਸਿੰਘ ਟਿਵਾਣਾ ਵਲੋਂ ਇਸ ਪ੍ਰਤੀਯੋਗਤਾ ਨੂੰ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਯੋਗਦਾਨ ਪਾਇਆ ਗਿਆ।ਮੰਚ ਦਾ ਸੰਚਾਲਨ ਪ੍ਰੋ. ਰੁਪਿੰਦਰਦੀਪ ਕੌਰ, ਲਾਅ ਵਿਭਾਗ ਵਲੋਂ ਬਾਖੂਬੀ ਕੀਤਾ ਗਿਆ।ਇਨ੍ਹਾਂ ਤੋਂ ਇਲਾਵਾ ਪ੍ਰੋ.ਜਤਿੰਦਰ ਢੀਂਡਸਾ, ਪ੍ਰੋ. ਰਣਜੀਤ, ਪ੍ਰੋ. ਭਾਰਤੀ ਵੀ ਹਾਜ਼ਰ ਰਹੇ।

