ਪੰਜਾਬ

ਸੀਨੀਅਰ ਅਕਾਲੀ ਆਗੂ ਸੰਤ ਬਰਾੜ ਦੇ ਪੁੱਤਰ ਆਮ ਆਦਮੀ ਪਾਰਟੀ ਵਿਚ ਸ਼ਾਮਲ

ਚੰਡੀਗੜ, 7 ਜਨਵਰੀ (ਮਧੂਸਾਰ ਬਿਊਰੋ)
ਗਿਦੜਬਾਹਾ ਵਿਧਾਨ ਸਭਾ ਹਲਕਾ ਤੋਂ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੰਤ ਸਿੰਘ ਬਰਾੜ ਦੇ ਪੁੱਤਰ ਕੁਲਜੀਤ ਸਿੰਘ ਮੌਂਟੀ ਬਰਾੜ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਦੇ ਸੂਬਾ ਇੰਚਾਰਜ ਸੰਜੇ ਸਿੰਘ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਮੌਂਟੀ ਇਸ ਸਮੇਂ ਯੂਥ ਅਕਾਲੀ ਦਲ ਮਾਲਵਾ ਜੋਨ-1 ਦੇ ਉਪ ਪ੍ਰਧਾਨ ਦੀ ਜਿੰਮੇਵਾਰੀ ਨਿਭਾ ਰਹੇ ਹਨ।

ਮੌਂਟੀ ਦੇ ਪਿਤਾ ਸੰਤ ਸਿੰਘ ਬਰਾੜ 2012 ਦੀਆਂ ਚੋਣਾਂ ਵਿਚ ਸ੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਗਿੜਬਾਹਾ ਤੋਂ ਚੋਣ ਲੜੇ ਸਨ ਅਤੇ 36 ਹਜਾਰ 653 ਵੋਟਾਂ ਪ੍ਰਾਪਤ ਕੀਤੀਆਂ ਸਨ।
ਮੌਂਟੀ ਦਾ ਪਾਰਟੀ ਵਿਚ ਸਾਵਗਤ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਨੌਜਵਾਨ ਆਮ ਆਦਮੀ ਪਾਰਟੀ ਦੀ ਰੀੜ ਦੀ ਹੱਡੀ ਹਨ ਅਤੇ ਪਾਰਟੀ ਉਨਾਂ ਨੂੰ ਇਕ ਸੁਨਹਿਰਾ ਭਵਿੱਖ ਪ੍ਰਦਾਨ ਕਰਨ ਦਾ ਵਾਅਦਾ ਕਰਦੀ ਹੈ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਚੋਣ ਜਾਬਤੇ ਦੀ ਬੜੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਸਨ ਅਤੇ ਹੁਣ ਖੁਲ ਕੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਖੜਨ ਲੱਗ ਪਏ ਹਨ।
ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਸਨੇ ਪਾਰਟੀ ਸ਼ਾਮਿਲ ਹੋਇਆ ਹੈ ਅਤੇ ਹੁਣ ਪਾਰਟੀ ਅਤੇ ਗਿਦੜਬਾਹਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਸੰਧੂ ਦੀ ਮਜਬੂਤੀ ਲਈ ਕੰਮ ਕਰੇਗਾ।

Leave a Reply

Your email address will not be published. Required fields are marked *