ਬੀਬੀ ਸੰਧੂ ਦੀ ਚੋਣ ਮੁਹਿੰਮ ਨੂੰ ਭਖਾਉਣ ਲਈ ਚੋਣ ਮੈਦਾਨ ‘ਚ ਨਿੱਤਰੇ ਭਾਜਪਾ ਤੇ ਅਕਾਲੀ ਆਗੂ
ਹਲਕਾ ਘਨੌਰ ਦੇ ਸੂਝਵਾਨ ਵੋਟਰ ਕਿਸੇ ਵੀ ਅਜਿਹੇ ਆਗੂ ਨੂੰ ਮੂੰਹ ਨਹੀਂ ਲਾਉਣ : ਬੀਬੀ ਅਨੂਪਇੰਦਰ ਕੌਰ ਸੰਧੂ
ਆਜ਼ਾਦ ਉਮੀਦਵਾਰ ਬੀਬੀ ਅਨੂਪਿੰਦਰ ਕੌਰ ਸੰਧੂ ਨੇ ਸੈਂਕੜੇ ਸਮਰਥਕਾਂ ਨਾਲ ਰਾਜਪੁਰਾ ਚੋਣ ਦਫ਼ਤਰ ਖੋਲਿਆ
ਪਟਿਆਲਾ/ਰਾਜਪੁਰਾ 8 ਜਨਵਰੀ (ਮਧੂਸਾਰ ਬਿਊਰੋ )
ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਅਤੇ ਸਾਬਕਾ ਮੰਤਰੀ ਪੰਜਾਬ ਸਵ: ਜਸਦੇਵ ਸਿੰਘ ਸੰਧੂ ਦੀ ਨੂੰਹ ਬੀਬੀ ਅਨੂਪਿੰਦਰ ਕੌਰ ਸੰਧੂ ਜੋ ਕਿ ਅਕਾਲੀ ਦਲ ਤੋਂ ਨਰਾਜ਼ ਹੋ ਕੇ ਹਲਕਾ ਘਨੌਰ ਤੋਂ ਆਜ਼ਾਦ ਚੋਣ ਲੜ ਰਹੇ ਹਨ, ਵੱਲੋਂ ਅੱਜ ਵੱਡੀ ਗਿਣਤੀ ‘ਚ ਹਾਜ਼ਰ ਆਪਣੇ ਸਮਰਥਕਾਂ ਨਾਲ ਰਾਜਪੁਰਾ ਵਿਖੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ।
ਇਸ ਮੌਕੇ ਬੀਬੀ ਸੰਧੂ ਅਤੇ ਉਨ੍ਹਾਂ ਦੇ ਪਤੀ ਤੇਜਿੰਦਰਪਾਲ ਸਿੰਘ ਸੰਧੂ ਸਾਬਕਾ ਚੇਅਰਮੈਨ ਪੰਜਾਬ ਨੇ ਸੰਬੋਧਨ ਕਰਦਿਆਂ ਆਖਿਆਂ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਕਸਾਲੀ ਪਰਿਵਾਰਾਂ ਨੂੰ ਵਿਸਾਰ ਕੇ ਰਿਸ਼ਤੇਦਾਰੀਆਂ ਨਿਭਾਈਆਂ ਜਾ ਰਹੀਆਂ ਹਨ, ਪਰ ਹਲਕਾ ਘਨੌਰ ਦੇ ਸੂਝਵਾਨ ਵੋਟਰ ਕਿਸੇ ਵੀ ਅਜਿਹੇ ਆਗੂ ਨੂੰ ਮੂੰਹ ਨਹੀਂ ਲਾਉਣਗੇ ਜਿਹੜਾ ਕੇ ਲੋਕ ਹਿੱਤਾ ਨੂੰ ਵਿਸਾਰ ਕੇ ਨਿੱਜੀ ਹਿੱਤਾਂ ਨੂੰ ਤਰਜੀਹ ਦਿੰਦੇ ਹਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਧਾਨ ਸਭਾ ਚੋਣਾ ਦੌਰਾਨ ਡਟ ਕੇ ਸਾਥ ਦੇਣ ਤਾਂ ਜੋ ਅਜਿਹੇ ਆਗੂਆਂ ਨੂੰ ਸਬਕਾ ਸਿਖਾਇਆਂ ਜਾ ਸਕੇ। ਇਸ ਮੌਕੇ ਰਘਬੀਰ ਸਿੰਘ ਗੋਪਾਲਪੁਰ ਬੀਜੇਪੀ ਮੰਡਲ ਪ੍ਰਧਾਨ, ਜਸਵਿੰਦਰ ਸਿੰਘ ਸੈਣੀ, ਯੁਥ ਬਲਾਕ ਪ੍ਰਧਾਨ ਅਕਾਲੀ ਦਲ, ਰੁਪਿੰਦਰ ਸਿੰਘ ਸੰਧੂ ਬਲਾਕ ਸੰਮਤੀ ਮੈਂਬਰ, ਬੀਬੀ ਤੇਜਿੰਦਰ ਕੌਰ ਸੇਤੀਆਂ ਸਾਬਕਾ ਮੈਂਬਰ ਸ਼੍ਰੋਮਣੀ ਗੁ:ਪ੍ਰ:ਕਮੇਟੀ ਅਤੇ ਰਣਧੀਰ ਸਿੰਘ ਪਹਿਰ ਸਾਬਕਾ ਬਲਾਕ ਸੰਮਤੀ ਮੈਂਬਰ, ਨੇ ਬੀਬੀ ਸੰਧੂ ਦੇ ਹੱਕ ‘ਚ ਡੱਟਦਿਆਂ ਆਖਿਆ ਕਿ ਹਲਕਾ ਘਨੌਰ ਦੇ ਵਾਸੀ ਅੱਜ ਉਨ੍ਹਾਂ ਨਾਲ ਚਟਾਨ ਵਾਂਗ ਖੜ੍ਹੇ ਹਨ ਤੇ ਉਹ ਵਿਧਾਨ ਸਭਾਂ ਚੋਣਾ ਦੌਰਾਨ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿੱਤ ਦਿਵਾਉਣਗੇ। ਉਨ੍ਹਾਂ ਆਖਿਆਂ ਕਿ ਹਲਕਾ ਘਨੌਰ ਦੇ ਲੋਕ ਲੰਮੇ ਸਮੇਂ ਤੋਂ ਵੱਖ-ਵੱਖ ਆਗੂਆਂ ਦੀਆਂ ਵਧੀਕੀਆਂ ਤੋਂ ਬੂਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਜਿਸ ਕਾਰਨ ਉਹ ਇਸ ਵਾਰ ਬੀਬੀ ਸੰਧੂ ਨੂੰ ਜਿਤਾਉਣ ਲਈ ਦਿਨ ਰਾਤ ਇਕ ਕਰ ਦੇਣਗੇ। ਇਸ ਮੌਕੇ ਉਨ੍ਹਾਂ ਨਾਲ ਧਨਵੰਤ ਸਿੰਘ ਹਰਪਾਲਪੁਰ, ਸੁੱਚਾ ਸਿੰਘ ਨੋਹਸ਼ਹਿਰਾ, ਜਸਵਿੰਦਰ ਸਿੰਘ ਸੰਧੂ, ਸਤਨਾਮ ਸਿੰਘ, ਜਥੇਦਾਰ ਪਾਲ ਸਿੰਘ ਮੰਡਿਆਣਾਂ, ਅਮਰਜੀਤ ਸਿੰਘ ਹਰਪਾਲਪੁਰ, ਹਰਨੇਕ ਸਿੰਘ ਮੰਡਲ ਪ੍ਰਧਾਨ ਬੀਜੇਪੀ, ਧਰਮਪਾਲ ਬਠੋਣੀਆਂ, ਸਰਕਲ ਪ੍ਰਧਾਨ ਬੀਜੇਪੀ,ਮਹਿੰਦਰ ਸਿੰਘ ਖਾਨਪੁਰ, ਮਹਿੰਦਰ ਸਿੰਘ ਭੋਗਲਾ, ਪ੍ਰੇਮ ਸਿੰਘ ਭੋਗਲਾਂ, ਮਹੰਤ ਰਾਮ ਖੇੜੀ ਗੁਰਨਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਮਰਥਕ ਹਾਜ਼ਰ ਸਨ।

