ਖਹਿਰਾ, ਛੋਟੇਪੁਰ ਸਮੇਤ ਨਰਾਜ਼ ਆਗੂ ਪਾਰਟੀ ਪਲੇਟਫਾਰਮ ‘ਤੇ ਜਲਦ ਨਜ਼ਰ ਆਉਣਗੇ : ਭਗਵੰਤ ਮਾਨ
ਬਾਦਲਾਂ ਨੇ ਜ਼ੋਰਾ ਸਿੰਘ ਅਤੇ ਕੈਪਟਨ ਨੇ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਨੱਪੀ
ਪਟਿਆਲਾ 8 ਅਕਤੂਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਕੈਪਟਨ ਦੀ ਅਗਵਾਈ ਵਾਲੀ ਸਰਕਾਰ ਲੋਕ ਏਜੰਡਿਆਂ ਨੂੰ ਵਿਸਾਰ ਚੁੱਕੀ ਹੈ ਅਤੇ ਸੱਤਾ ‘ਚ ਆਉਣ ਤੋਂ ਪਹਿਲਾਂ ਕਾਂਗਰਸ ਵਾਲੀ ਜਾਰੀ ਕੀਤਾ 120 ਪੇਜਾਂ ਦੇ ਚੋਣ ਮੈਨੀਫੈਸਟੋ ‘ਚੋਂ ਜੋ ਵਾਅਦੇ ਕੀਤੇ ਕੈਪਟਨ ਅਮਰਿੰਦਰ ਸਿੰਘ ਅੱਧਾ ਪੇਜ ਵੀ ਡੇਢ ਸਾਲਾਂ ‘ਚ ਪੂਰਾ ਨਹੀਂ ਕਰ ਸਕੇ।
ਇਹ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਭਗਵੰਤ ਸਿੰਘ ਮਾਨ ਨੇ ਗੱਲਬਾਤ ਦੌਰਾਨ ਕੀਤਾ, ਜੋ ਪਟਿਆਲਾ ਵਿਖੇ ਅਧਿਆਪਕਾਂ ਦੇ ਧਰਨੇ ਦੀ ਹਮਾਇਤ ਕਰਨ ਪੁੱਜੇ ਹੋਏ ਸਨ। ਮਾਨ ਨੇ ਨਰਾਜ਼ ਆਗੂਆਂ ਪ੍ਰਤੀ ਨਰਮ ਰੁਖ ‘ਚ ਰੁੱਸਿਆਂ ਆਗੂਆਂ ਨਾਲ ਪਹਿਲੇ ਦੌਰ ਦੀ ਗੱਲਬਾਤ ਸਿਰੇ ਚੜ੍ਹ ਚੁੱਕੀ, ਜੋ ਮਨ ਮਟਾਅ ਖਤਮ ਕਰਕੇ ਪਾਰਟੀ ਦੇ ਇਕ ਪਲੇਟਫਾਰਮ ‘ਤੇ ਨਜ਼ਰ ਆਉਣਗੇ।
ਇਕ ਸਵਾਲ ਦੇ ਜਵਾਬ ‘ਚ ਮਾਨ ਨੇ ਕੈਪਟਨ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਇਕ ਪਾਸੇ ਤਾਂ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਬੈਠ ਕੇ ਆਖਦੇ ਹਨ ਕਿ ਲੋਕਾਂ ‘ਚ ਕਿਉਂ ਜਾਵਾਂ ਮੁੱਖ ਮੰਤਰੀ ਦਾ ਕੰਮ ਪਲੈਨਿੰਗ ਕਰਨਾ ਹੁੰਦਾ ਤਾਂ ਲੰਬੀ ਰੈਲੀ ‘ਚ ਜਾ ਕੇ ਉਹ ਕਿਹੜੀ ਪਲੈਨਿੰਗ ਬਣਾਉਣ ਗਏ ਸੀ। ਮਾਨ ਨੇ ਕਿਹਾ ਕਿ ਪੱਗਾਂ ਦੇ ਰੰਗ ਬਦਲੇ, ਪਰ ਸਿਸਟਮ ਨਹੀਂ ਬਦਲਿਆ। ਉਨ੍ਹਾਂ ਕਿਹਾ ਕਿ ਜਿਹੜੀਆਂ ਆਸਾਂ ਤੇ ਉਮੀਦਾਂ ਨਾਲ ਲੋਕਾਂ ਨੇ ਕਾਂਗਰਸ ਨੂੰ ਸੱਤਾ ‘ਚ ਲਿਆਉਂਦਾ ਸਾਰੇ ਮੁੱਖ ਮੰਤਰੀ ਦੇ ਏਜੰਡੇ ਤੋਂ ਬਾਹਰ ਹੋ ਚੁੱਕ ਹਨ।
ਮਾਨ ਨੇ ਕਿਹਾ ਕਿ ਪਾਵਨ ਸਰੂਪਾਂ ਦੀ ਬੇਅਦਬੀ ‘ਤੇ ਦੋਸ਼ੀਆਂ ਨੂੰ ਸ਼ਜਾਵਾਂ ਮਿਲਣ ਅਤੇ ਬਰਗਾੜੀ ‘ਚ ਹੋਏ ਇਕੱਠ ਨੇ ਵੀ ਕੈਪਟਨ ਸਰਕਾਰ ਤੋਂ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਜ਼ੋਰਾ ਸਿੰਘ ਕਮਿਸ਼ਨ ਅਤੇ ਅੱਜ ਕੈਪਟਨ ਅਮਰਿੰਦਰ ਸਿੰਘ ਵੀ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਨੱਪ ਦਿੱਤਾ ਹੈ।
ਅਧਿਆਪਕਾਂ ਦੇ ਹੱਕ ‘ਚ ਨਿੱਤਰਦਿਆਂ ਕਿਹਾ ਕਿ ਅਧਿਆਪਕਾਂ ਨੂੰ ਬੇਰੁਜ਼ਗਾਰ ਕਰਨ ਵਾਲਾ ਮਾਰੂ ਫੈਸਲਾ ਕੈਪਟਨ ਸਰਕਾਰ ਨੂੰ ਵਾਪਸ ਲੈਣਾ ਚਾਹੀਦਾ ਅਤੇ ਸਿੱਖਿਆ ਮੰਤਰੀ ਨੂੰ ਖੁਦ ਅਜੇ ਸਿੱਖਿਆ ਲੈਣ ਦੀ ਲੋੜ ਹੈ। ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਅਧਿਆਪਕਾਂ ਦੀਆਂ ਮੰਗਾਂ ਅਤੇ ਪੰਜਾਬ ਦੇ ਭਖਦੇ ਮਸਲਿਆਂ ਨੂੰ ਉਹ ਲੋਕ ਸਭਾ ‘ਚ ਉਠਾਉਣਗੇ। ਇਸ ਮੌਕੇ ਉਨ੍ਹਾਂ ਆਪ ਵਿਰੋਧੀ ਧਿ ਰਦੇ ਆਗੂ ਹਰਪਾਲ ਚੀਮਾ, ਬੀਬੀ ਸਰਬਜੀਤ ਕੌਰ ਮਾਣੂੰਕੇ, ਪਾਰਟੀ ਉਪ ਪ੍ਰਧਾਨ ਡਾ. ਬਲਬੀਰ ਸਿੰਘ ਤੇ ਪਾਰਟੀ ਦੇ ਕਾਰਕੁੰਨ ਆਦਿ ਹਾਜ਼ਰ ਸਨ।

