ਕੈਪਟਨ ਦੇ ਗੜ੍ਹ ‘ਚ ਗਰਜਣਗੇ ਅਰਵਿੰਦਰ ਕੇਜਰੀਵਾਲ : ਡਾ. ਬਲਬੀਰ ਸਿੰਘ
ਪਟਿਆਲਾ, 9 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੌਰੇ ‘ਤੇ ਹਨ।
12 ਜਨਵਰੀ ਨੂੰ ਅਰਵਿੰਦਰ ਕੇਜਰੀਵਾਲ ਪਟਿਆਲਾ ਵਿਖੇ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ‘ਚ ਗਰਜਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਪਟਿਆਲਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਨੇ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ 12 ਜਨਵਰੀ ਨੂੰ ਪਟਿਆਲਾ ਵਿਖੇ ਦੋ ਚੋਣ ਰੈਲੀਆਂ ਕਰਨਗੇ। 12 ਜਨਵਰੀ ਸ਼ਾਮ ਨੂੰ ਇਹ ਰੈਲੀਆਂ ਕ੍ਰਮਵਾਰ ਧੀਰੂ ਕੀ ਬਸਤੀ ਅਤੇ ਕਿਲ੍ਹਾ ਚੌਕ ਵਿਖੇ ਕੀਤੀਆਂ ਜਾਣਗੀਆਂ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੀਆਂ ਲੋਕ ਮਾਰੂ ਨੀਤੀਆਂ ਅਤੇ ਅਕਾਲੀ ਸਰਕਾਰ ਵਲੋਂ ਪਿਛਲੇ 10 ਸਾਲਾਂ ‘ਚ ਪੰਜਾਬ ਦੀ ਕੀਤੀ ਲੁੱਟ ਬਾਰੇ ਲੋਕਾਂ ਜਾਣੂ ਕਰਵਾਉਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਟਿਆਲ ਫੇਰੀ ਸੰਬੰਧੀ ਵਰਕਰਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹੈ। ਡਾ. ਸਿੰਘ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਿੱਲੀ ਵਿਖੇ ਆਪਣੀ ਸਰਕਾਰ ਦੁਆਰਾ ਕੀਤੇ ਜਾ ਰਹੇ ਲੋਕ ਹਿੱਤ ਤੇ ਵਿਕਾਸ ਕਾਰਜਾਂ ਬਾਰੇ ਖੁਦ ਲੋਕਾਂ ਨੂੰ ਦੱਸਣਗੇ। ਪੰਜਾਬ ਦੇ ਲੋਕਾਂ ਲਈ ਪਾਰਟੀ ਵਲੋਂ ਤਿਆਰ ਕੀਤੀਆਂ ਲੋਕ ਭਲਾਈ ਯੋਜਨਾਵਾਂ ਅਤੇ ਸੂਬੇ ‘ਚੋਂ ਨਸ਼ੇ ਤੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਬਣਾਈਆਂ ਨੀਤੀਆਂ ਬਾਰੇ ਚਾਨਣਾ ਪਾਉਣਗੇ। ਇਸ ਮੌਕੇ ਡਾ. ਬਲਬੀਰ ਸਿੰਘ ਨਾਲ ਰਾਹੁਲ ਬਲਬੀਰ ਸਿੰਘ, ਕਰਨ, ਕਵਿਤਾ ਨਈਅਰ, ਪੂਨਮ ਰਾਣੀ, ਕਿਰਨ ਨਈਅਰ, ਰਮੇਸ਼ ਰਾਘੋਮਾਜਰਾ, ਵਿਸ਼ਾਲ, ਕਰਨ, ਜੇ.ਪੀ. ਸਿੰਘ, ਸਰਬਜੀਤ ਉੱਖਲਾ, ਟਿੰਕੂ ਸਿੰਘ ਰਾਘੋਮਾਜਰਾ, ਜਸਬੀਰ ਗਾਂਧੀ, ਕਰਨੈਲ ਸਿੰਘ ਸੇਖੋਂ, ਰਾਜਵੰਤ ਸਿੰਘ ਮੁਹਾਲੀ, ਕੁਲਵੰਤ ਸਿੰਘ, ਇੰ: ਹਰਮੇਸ਼ ਗੁਪਤਾ, ਸ਼ਵਿੰਦਰ ਧਨੰਜੇ, ਪ੍ਰਦੀਪ ਜੋਸ਼ਣ, ਕਿਰਪਾਲ ਸੈਣੀ, ਗੱਜਣ ਸਿੰਘ ਤੇ ਗੁਰਿੰਦਰ ਸਿੰਘ ਹਾਜ਼ਰ ਸਨ।

