ਪਟਿਆਲਾ

ਵਿਧਾਨ ਸਭਾ ਚੋਣਾਂ-2017 ਲਈ ਨਾਮਜਦਗੀਆਂ ਅੱਜ ਤੋਂ

ਪਟਿਆਲਾ, 10 ਜਨਵਰੀ (ਮਧੂਸਾਰ ਬਿਊਰੋ)
ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜਦਗੀਆਂ 11 ਜਨਵਰੀ ਤੋਂ ਸ਼ੁਰੂ ਹੋਣਗੀਆਂ ਅਤੇ 18 ਜਨਵਰੀ ਤੱਕ ਕੋਈ ਵੀ ਵਿਅਕਤੀ ਆਪਣੀ ਉਮੀਦਵਾਰੀ ਲਈ ਨਾਮਜਦਗੀ ਪੱਤਰ ਸਵੇਰੇ 11.00 ਵਜੇ ਤੋਂ ਦੁਪਹਿਰ ਬਾਅਦ 3.00 ਵਜੇ ਤੱਕ ਸਬੰਧਤ ਰੀਟਰਨਿੰਗ ਅਫ਼ਸਰ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਸਕਦਾ ਹੈ।

ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ 109 ਨਾਭਾ ਲਈ ਐਸ.ਡੀ.ਐਮ ਕੋਰਟ ਰੂਮ ਨਾਭਾ ਵਿਖੇ ਉਮੀਦਵਾਰ ਆਪਣੇ ਨਾਮਜਦਗੀ ਪੱਤਰ ਦਾਖਲ ਕਰਵਾ ਸਕਦਾ ਹੈ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ-110 ਪਟਿਆਲਾ ਦਿਹਾਤੀ ਲਈ ਮਿੰਨੀ ਸਕੱਤਰੇਤ ਪਟਿਆਲਾ ਦੇ ਡੀ.ਡੀ.ਪੀ.ਓ. ਕੋਰਟ ਰੂਮ ਕਮਰਾ ਨੰ: 330 ਵਿਖੇ, ਵਿਧਾਨ ਸਭਾ ਹਲਕਾ-111 ਰਾਜਪੁਰਾ ਲਈ ਮਿੰਨੀ ਸਕੱਤਰੇਤ ਰਾਜਪੁਰਾ ‘ਚ ਰੀਟਰਨਿੰਗ ਅਫ਼ਸਰ ਦੇ ਦਫ਼ਤਰ ਕਮਰਾ ਨੰ: 103, ਵਿਧਾਨ ਸਭਾ ਹਲਕਾ-113 ਘਨੌਰ ਲਈ ਪੁੱਡਾ ਬਿਲਡਿੰਗ ਅਰਬਨ ਅਸਟੇਟ ਫੇਜ਼-2 ਪਟਿਆਲਾ ਵਿਖੇ ਨਾਮਜਦਗੀ ਪੱਤਰ ਰੀਟਰਨਿੰਗ ਅਫ਼ਸਰ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾਏ ਜਾਣਗੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ-114 ਸਨੌਰ ਦੇ ਨਾਮਜਦਗੀ ਪੱਤਰ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਸਰਹਿੰਦ ਰੋਡ ਪਟਿਆਲਾ ‘ਚ ਰੀਟਰਨਿੰਗ ਅਫ਼ਸਰ ਦੇ ਦਫ਼ਤਰ ‘ਚ ਕਮਰਾ ਨੰ: 2, ਵਿਧਾਨ ਸਭਾ ਹਲਕਾ-115 ਪਟਿਆਲਾ ਲਈ ਮਿੰਨੀ ਸਕੱਤਰੇਤ ਪਟਿਆਲਾ ਦੇ ਏ ਬਲਾਕ ਦੀ ਪਹਿਲੀ ਮੰਜ਼ਿਲ ਵਿਖੇ ਰੀਟਰਨਿੰਗ ਅਫ਼ਸਰ ਦੇ ਦਫ਼ਤਰ ਵਿੱਚ ਕਮਰਾ ਨੰ: 243, ਵਿਧਾਨ ਸਭਾ ਹਲਕਾ-116 ਸਮਾਣਾ ਲਈ ਐਸ.ਡੀ.ਐਮ. ਕੋਰਟ ਸਮਾਣਾ ਅਤੇ ਵਿਧਾਨ ਸਭਾ ਹਲਕਾ-117 ਸ਼ੁਤਰਾਣਾ ਲਈ ਐਸ.ਡੀ.ਐਮ ਕੋਰਟ ਪਾਤੜਾਂ ਵਿਖੇ 11 ਤੋਂ 18 ਜਨਵਰੀ ਤੱਕ ਸਵੇਰੇ 11.00 ਵਜੇ ਤੋਂ ਦੁਪਹਿਰ ਬਾਅਦ 3.00 ਵਜੇ ਤੱਕ ਨਾਮਜਦਗੀ ਪੱਤਰ ਦਾਖਲ ਕਰਵਾਏ ਜਾ ਸਕਦੇ ਹਨ। ਉਹਨਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਨਾਮਜਦਗੀ ਪੱਤਰ ਦਾਖਲ ਕਰਨ ਸਮੇਂ ਰੀਟਰਨਿੰਗ ਅਫ਼ਸਰ ਦੇ ਕਮਰੇ ਵਿੱਚ ਉਮੀਦਵਾਰ ਸਮੇਤ 5 ਵਿਅਕਤੀ ਹੀ ਦਾਖਲ ਹੋ ਸਕਣਗੇ।

Leave a Reply

Your email address will not be published. Required fields are marked *