ਜੇ.ਜੇ. ਸਿੰਘ ਦੀ ਡੋਰ-ਟੂ-ਡੋਰ ਮੁਹਿੰਮ ‘ਚ ਯੂਥ ਵਰਕਰ ਜੁਟੇ
ਗੱਠਜੋੜ ਉਮੀਦਵਾਰ ਦੀ ਜਿੱਤ ਲਈ ਕੋਈ ਕਸਰ ਨਹੀਂ ਛੱਡਾਂਗੇ : ਅਮਨਦੀਪ
ਪਟਿਆਲਾ (ਮਧੂਸਾਰ ਬਿਊਰੋ) ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਅਮਨਦੀਪ ਸਿੰਘ ਆਪਣੇ ਸਾਥੀਆਂ ਨੂੰ ਲੈ ਕੇ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰ ਜੇ.ਜੇ. ਸਿੰਘ ਵੱਲੋਂ ਸ਼ੁਰੂ ਕੀਤੀ ਡੋਰ ਟੂ ਡੋਰ ਮੁਹਿੰਮ ‘ਚ ਆ ਡਟੇ ਹਨ।
ਡੋਰ ਟੂ ਡੋਰ ਮੁਹਿੰਮ ਦੌਰਾਨ ਅਮਨਦੀਪ ਸਿੰਘ ਨੇ ਕਿਹਾ ਕਿ ਅਕਾਲੀ ਭਾਜਪਾ ਵੱਲੋਂ ਸਾਂਝੇ ਤੌਰ ‘ਤੇ ਜਨਰਲ ਜੇ.ਜੇ. ਸਿੰਘ ਨੂੰ ਉਮੀਦਵਾਰ ਬਣਾ ਕੇ ਭੇਜਿਆ ਗਿਆ, ਜਿਨ੍ਹਾਂ ਦੀ ਜਿੱਤ ਲਈ ਯੂਥ ਵਰਕਰ ਕੋਈ ਕਸਰ ਨਹੀਂ ਛੱਡਣਗੇ।
ਉਨ੍ਹਾਂ ਕਿਹਾ ਕਿ ਜਨਰਲ ਜੇ.ਜੇ. ਸਿੰਘ ਨੇ ਦੇਸ਼ ਲਈ ਫੌਜ ਦੀ ਅਗਵਾਈ ਕਰਦਿਆਂ ਦੁਸ਼ਮਣਾਂ ਨੂੰ ਜੰਗ ਦੇ ਮੈਦਾਨ ‘ਚੋਂ ਕਈ ਵਾਰ ਧੂੜ ਚਟਾਈ ਹੈ ਅਤੇ ਹੁਣ ਕੈਪਟਨ ਅਮਰਿੰਦਰ ਨੂੰ ਹਾਰ ਸਹਿਣ ਲਈ ਜਨਰਲ ਦਾ ਮੁਕਾਬਲਾ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇ.ਜੇ. ਸਿੰਘ ਨੇ ਜਿਥੇ ਦੇਸ਼ ਦਾ ਨਾਮ ਰੌਸ਼ਨ ਕੀਤਾ, ਉਥੇ ਸਿੱਖਾਂ ਦੀ ਸ਼ਾਨ ਹੋਰ ਵਧਾਈ ਹੈ। ਉਨ੍ਹਾਂ ਕਿਹਾ ਕਿ ਜੇ.ਜੇ. ਸਿੰਘ ਨੂੰ ਨਾਲ ਲੈ ਕੇ ਸ਼ੇਰਾਂ ਪੰਜਾਬ ਮਾਰਕੀਟ ਦੁਕਾਨਦਾਰਾਂ ਤੱਕ ਪਹੁੰਚ ਬਣਾ ਕੇ ਵੋਟਾਂ ਪਾਉਣ ਲਈ ਪ੍ਰੇਰਿਆ ਗਿਆ ਹੈ ਅਤੇ ਦੁਕਾਨਦਾਰਾਂ ਨੇ ਭਰੋਸਾ ਦਿੱਤਾ ਹੈ ਕਿ ਇਸ ਵਾਰ ਜੇ.ਜੇ. ਸਿੰਘ ਨੂੰ ਇਕ ਇਕ ਕੀਮਤੀ ਵੋਟਾਂ ਦੇਵਾਂਗੇ।
ਇਸ ਮੌਕੇ ਕੌਂਸਲਰ ਗੁਰਬਖਸ਼ ਸਿੰਘ ਸਹਿਗਲ, ਹਰਜੀਤ ਸਿੰਘ ਸਹਿਗਲ ਤੋਂ ਇਲਾਵਾ ਲਵਲੀ ਬਵੇਜਾ, ਅਰਵਿੰਦਰ ਸੰਗਰਾਲ, ਅਮਨਪੀ੍ਰਤ ਸਿੰਘ, ਮਨਮੀਤ ਸਿੰਘ ਬਿੰਦਰਾ, ਤਰਨਜੀਤ ਸਿੰਘ ਸੋਨੂੰ, ਅਰਸ਼ੀ ਸਹਿਗਲ, ਹਰਜੀਤ ਸਿੰਘ ਜੀਤੀ ਆਦਿ ਯੂਥ ਵਰਕਰ ਹਾਜ਼ਰ ਸਨ।

