ਡਾ. ਬਲਬੀਰ ਸਿੰਘ ਨੇ ਝੁੱਗੀ ਝੌਂਪੜੀ ਵਾਸੀਆਂ ਨਾਲ ਮਨਾਇਆ ਲੋਹੜੀ ਦਾ ਤਿਓਹਾਰ
ਕਈ ਬਸਤੀਆਂ ਵਿਚ ਪਹਿਲੀ ਵਾਰ ਮਨਾਈ ਗਈ ਲੋਹੜੀ
ਪਟਿਆਲਾ, 14 ਜਨਵਰੀ, (ਮਧੂਸਾਰ ਬਿਊਰੋ)
ਮਕਰ ਸੰਕ੍ਰਾਂਤੀ ਤੋਂ ਇਕ ਦਿਨ ਪਹਿਲਾਂ ਲੋਹੜੀ ਦਾ ਤਿਓਹਾਰ ਮਨਾਇਆ ਜਾਂਦਾ ਹੈ। ਇਸ ਦਿਨ ਲੱਕੜਾਂ ਬਾਲ ਕੇ ਤਿੱਲ ਫੁੱਲ ਨੂੰ ਅੱਗ ਵਿਚ ਸੁੱਟ ਕੇ ਮੱਥਾ ਟੇਕਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਪ੍ਰੰਤੂ ਕਈ ਲੋਕ ਅਜਿਹੇ ਵੀ ਨੇ ਜੋ ਗਰੀਬੀ ਦੀ ਵਜ੍ਹਾ ਕਾਰਨ ਕਦੀ ਵੀ ਲੋਹੜੀ ਨਹੀਂ ਮਨਾ ਸਕੇ। ਪਟਿਆਲਾ ਵਿਚ ਵੀ ਅਜਿਹਾ ਦ੍ਰਿਸ਼ ਵੇਖਣ ਨੂੰ ਮਿਲਿਆ ਜਦੋਂ ਕੁਝ ਗਰੀਬ ਬਸਤੀਆਂ ਵਿਚ ਡਾ. ਬਲਬੀਰ ਸਿੰਘ ਉਮੀਦਵਾਰ ਆਮ ਆਦਮੀ ਪਾਰਟੀ ਹਲਕਾ ਪਟਿਆਲਾ ਸ਼ਹਿਰੀ ਲੋਹੜੀ ਮਨਾਉਣ ਪਹੁੰਚੇ।ਜਿਥੇ ਲੋਕਾਂ ਨੇ ਭਾਵਕੁਤਾ ਨਾਲ ਦੱਸਿਆ ਕਿ ਡਾ. ਬਲਬੀਰ ਸਿੰਘ ਦੀ ਬਦੌਲਤ ਉਹ ਇਸ ਤਿਓਹਾਰ ਨੂੰ ਪਹਿਲੀ ਵਾਰ ਮਨਾ ਰਹੇ ਹਨ।
ਪਟਿਆਲਾ ਦੀਆਂ ਗਰੀਬ ਬਸਤੀਆਂ ਅਤੇ ਝੁੱਗੀਆਂ ਝੌਂਪੜੀਆਂ ਵਿਚ ਰਹਿੰਦੇ ਲੋਕਾਂ ਦੀ ਹਾਲਤ ਇੰਨੀ ਤਰਸਯੋਗ ਹੈ ਕਿ ਗਰੀਬੀ ਕਾਰਨ ਇਨ੍ਹਾਂ ਲੋਕਾਂ ਨੇ ਵਰ੍ਹਿਆਂ ਤੋਂ ਲੋਹੜੀ ਦਾ ਤਿਓਹਾਰ ਨਹੀਂ ਮਨਾਇਆ। ਪਟਿਆਲਾ ਦੀਆਂ ਰਾਜਸਥਾਨੀ ਝੁੱਗੀਆਂ, ਰੋੜੀਕੁੱਟ ਮੁਹੱਲਾ ਦੇ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਡਾ. ਬਲਬੀਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਡਾ. ਬਲਬੀਰ ਸਿੰਘ ਦੀ ਬਦੌਲਤ ਵਰ੍ਹਿਆਂ ਬਾਅਦ ਲੋਹੜੀ ਦਾ ਤਿਓਹਾਰ ਮਨਾ ਸਕੇ ਹਨ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਨ੍ਹਾਂ ਗਰੀਬ ਲੋਕਾਂ ਨੂੰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਹੈ ਹਰ ਵਾਰ ਸਰਕਾਰ ਬਣਾਉਣ ਵਿਚ ਇਹ ਲੋਕ ਯੋਗਦਾਨ ਵੀ ਪਾਉਂਦੇ ਹਨ।

