ਪਟਿਆਲਾ

ਐਡਵੋਕੇਟ ਸਤਬੀਰ ਖੱਟੜਾ ਤੇ ਪ੍ਰੀਤਇੰਦਰਪਾਲ ਕੌਰ ਖੱਟੜਾ ਨੇ ਤ੍ਰਿਪੜੀ ਬਜ਼ਾਰ ਦੇ ਦੁਕਾਨਦਾਰਾਂ ਕੋਲ ਜਾ ਕੇ ਮੰਗੀਆਂ ਵੋਟਾਂ

ਪੰਜਾਬ ਤੇ ਇਲਾਕੇ ਦੀ ਬੇਹਤਰੀ ਲਈ ਅਕਾਲੀ ਦਲ ਤੇ ਭਾਜਪਾ ਗਠਜੋੜ ਨੂੰ ਵੋਟ ਦਿਓ : ਖੱਟੜਾ
ਪਟਿਆਲਾ, 17 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੇ ਪਟਿਆਲਾ ਦਿਹਾਤੀ ਹਲਕੇ ਤੋਂ ਉਮੀਦਵਾਰ ਐਡਵੋਕੇਟ ਸਤਬੀਰ ਸਿੰਘ ਖੱਟੜਾ ਅਤੇ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਪ੍ਰੀਤਇੰਦਰਪਾਲ ਕੌਰ ਖੱਟੜਾ ਵੱਲੋਂ ਦੇਰ ਸ਼ਾਮ ਤ੍ਰਿਪੜੀ ਬਜ਼ਾਰ ਵਿਚ ਦੁਕਾਨਦਾਰਾਂ ਕੋਲ ਜਾ ਕੇ ਵੋਟਾਂ ਮੰਗੀਆਂ ਗਈਆਂ।

ਪ੍ਰੋਗਰਾਮ ਦੌਰਾਨ ਦੁਕਾਨਦਾਰ ਐਡਵੋਕੇਟ ਸਤਬੀਰ ਸਿੰਘ ਖੱਟੜਾ ਵੱਲੋਂ ਨਿੱਜੀ ਸਾਂਝੀ ਪਾਉਣ ਲਈ ਵਿੱਢੀ ਮੁਹਿੰਮ ਤੋਂ ਬਹੁਤ ਪ੍ਰਭਾਵਤ ਹੋਏ ਤੇ ਖੁਦ ਪੂਰੀ ਮੁਹਿੰਮ ਬਣਾ ਕੇ ਉਹਨਾਂ ਦੇ ਨਾਲ ਹੋ ਤੁਰੇ।
ਇਸ ਮੌਕੇ ਐਡਵੋਕੇਟ ਖੱਟੜਾ ਦੇ ਨਾਲ ਬਲਵਿੰਦਰ ਸਿੰਘ ਕੰਗ, ਮਹਿੰਦਰਪਾਲ ਸਿੰਘ ਸੋਢੀ, ਪਰਮਜੀਤ ਸਿੰਘ ਪੰਮਾ ਕੌਂਸਲਰ, ਗੁਰਵਿੰਦਰ ਸਿੰਘ ਧੀਮਾਨ ਕੌਂਸਲਰ, ਹਰਵਿੰਦਰ ਸਿੰਘ ਬੱਬੂ ਕੌਂਸਲਰ, ਸੰਦੀਪ ਸਿੰਘ ਸੰਧੂ ਕੌਂਸਲਰ, ਜਸਬੀਰ ਸਿੰਘ ਕਲੇਰ, ਮਾਸਟਰ ਉਜਾਗਰ ਸਿੰਘ, ਰਮੇਸ਼ ਵਰਮਾ, ਰਵਿੰਦਰ ਰਾਜੂ, ਬੰਟੀ, ਗੋਲਡੀ, ਸ਼ਮਸ਼ੇਰ ਸਿੰਘ ਛੰਮਾ, ਗੁਰਵਿੰਦਰ ਸਿੰਘ ਸ਼ਕਤੀਮਾਨ, ਲਾਲੀ ਪੰਨੁ ਤੇ ਸੁਰਿੰਦਰ ਸਿੰਘ ਸੱਦੋ ਕੌਂਸਲਰ, ਰਵਿੰਦਰ ਸਿੰਘ ਬੱਤਰਾ, ਪ੍ਰਦੀਪ ਸ਼ਰਮਾ, ਮਨਮੋਹਨ ਸ਼ਰਮਾ, ਅਰੁਣਦੀਪ ਸ਼ੈਲੀ ਅਤੇ ਹਰਪਿੰਦਰ ਟੰਡਨ ਆਦਿ ਆਗੂ ਮੌਜੂਦ ਸਨ।
ਇਸ ਮੌਕੇ ਐਡਵੋਕੇਟ ਖੱਟੜਾ ਨੇ ਦੁਕਾਨਦਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਪਹਿਲਾ ਅਜਿਹਾ ਗਠਜੋੜ ਹੈ ਜਿਸਦੀ ਸਰਕਾਰ ਵੱਲੋਂ ਵਪਾਰੀ ਵਰਗ ਦੇ ਹਿਤਾਂ ਦਾ ਖਾਸ ਰੱਖਿਆ ਗਿਆ। ਜਿਥੇ ਇੰਸਪੈਕਟਰੀ ਰਾਜ ਦਾ ਖਾਤਮਾ ਕੀਤਾ ਗਿਆ, ਉਥੇ ਹੀ ਛੋਟੇ ਤੇ ਮੱਧ ਵਰਗੇ ਵਪਾਰੀਆਂ ਲਈ ਬੀਮਾ ਤੇ ਹੋਰ ਯੋਜਨਾਵਾਂ ਵੀ ਲਾਗੂ ਕੀਤੀਆਂ ਗਈਆਂ। ਉਹਨਾਂ ਕਿਹਾ ਕਿ ਇਹ ਵਰਗ ਹੁਣ ਮਜ਼ਬੂਤ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਨਾਲ ਜੁੜ ਚੁੱਕਾ ਹੈ ਤੇ ਆਉਂਦੇ ਸਮੇਂ ਵਿਚ ਇਸਦੇ ਸਾਰੇ ਮੈਂਬਰ ਪੂਰੀ ਤਰ੍ਹਾਂ ਗਠਜੋੜ ਦੇ ਹੱਕ ਵਿਚ ਵੋਟਾਂ ਪਾ ਕੇ ਤੀਜੀ ਵਾਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੀ ਸਰਕਾਰ ਬਣਾਉਣ ਦਾ ਫੈਸਲਾ ਕਰ ਚੁੱਕੇ ਹਨ ਕਿਉਂਕਿ ਸ੍ਰ ਪਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਤੇ ਸ੍ਰ ਸੁਖਬੀਰ ਸਿੰਘ ਬਾਦਲ ਦੇ ਮਾਰਗ ਦਰਸ਼ਨ ਹੇਠ ਗਠਜੋੜ ਸਰਕਾਰ ਨੇ ਹਰ ਵਰਗ ਦੀ ਬੇਹਤਰੀ, ਤਰੱਕੀ ਤੇ ਖੁਸ਼ਹਾਲੀ ਲਈ ਚੰਗਾ ਕੰਮ ਕੀਤਾਹ ੈ।

Leave a Reply

Your email address will not be published. Required fields are marked *